ਇਸ ਵੱਡੇ ਨਿਰਦੇਸ਼ਕ ਦੀ ਫਿਲਮ 'ਚ ਇਕਠੇ ਕੰਮ ਕਰਨਗੇ ਅਮਿਤਾਭ - ਐਸ਼ਵਰਿਆ

ਏਜੰਸੀ

ਮਨੋਰੰਜਨ, ਬਾਲੀਵੁੱਡ

ਬਾਲੀਵੁਡ ਐਕਟਰੈਸ ਐਸ਼ਵਰਿਆ ਰਾਏ ਬੱਚਨ ਛੇਤੀ ਹੀ ਮਨੀਰਤਨਮ ਦੀ ਫਿਲਮ ਵਿਚ ਨਜ਼ਰ ਆਉਣ ਵਾਲੀ ਹੈ। ਖਬਰਾਂ ਦੇ ਮੁਤਾਬਕ ਐਸ਼ਵਰਿਆ ਨੇ ਮਨੀਰਤਨਮ ਦੀ ਫਿਲਮ ਲਈ...

Amitabh Bachan & Aishwarya

ਮੁੰਬਈ : ਬਾਲੀਵੁਡ ਐਕਟਰੈਸ ਐਸ਼ਵਰਿਆ ਰਾਏ ਬੱਚਨ ਛੇਤੀ ਹੀ ਮਨੀ ਰਤਨਮ ਦੀ ਫਿਲਮ ਵਿਚ ਨਜ਼ਰ ਆਉਣ ਵਾਲੀ ਹੈ। ਖਬਰਾਂ ਦੇ ਮੁਤਾਬਕ ਐਸ਼ਵਰਿਆ ਨੇ ਮਨੀ ਰਤਨਮ ਦੀ ਫਿਲਮ ਲਈ ਹਾਮੀ ਭਰ ਦਿਤੀ ਹੈ। ਇਸ ਫਿਲਮ ਵਿਚ ਉਹ ਸਾਉਥ ਸਟਾਰ ਦੇ ਨਾਲ ਰੋਮਾਂਸ ਕਰਦੀ ਹੋਈ ਦਿਖੇਂਗੀ। ਇਹ ਫਿਲਮ ਇਕ ਵੱਡੇ ਬਜ਼ਟ ਦੀ ਇਤਿਹਾਸਿਕ ਡਰਾਮਾ ਫਿਲਮ ਹੋਵੇਗੀ ਜੋ ਕਲਕੀ ਕ੍ਰਿਸ਼ਨਮੂਰਤੀ ਦੇ ਨਿਵਾਸ ‘ਦ ਸੰਨ ਔਫ ਪੋਨੀ’ ਉਤੇ ਆਧਾਰਿਤ ਹੈ।

ਇਸ ਫਿਲਮ ਨੂੰ ਬਾਹੁਬਲੀ ਫ੍ਰੈਂਚਾਈਜ਼ੀ ਦੀ ਤਰਜ਼ ਉਤੇ ਬਣਾਇਆ ਜਾ ਰਿਹਾ ਹੈ। ਦੱਸ ਦਈਏ ਕਿ ਪਿਛਲੇ ਕਾਫ਼ੀ ਸਮੇਂ ਤੋਂ ਮਨੀ ਰਤਨਮ ਕ੍ਰਿਸ਼ਨਮੂਰਤੀ ਕਲਕੀ ਦੇ ਨੋਵਲ ਉਤੇ ਕੰਮ ਕਰ ਰਹੇ ਸਨ। ਇਸ ਇਤਹਾਸਿਕ ਨਾਵਲ ਵਿਚ ਅਰੁੱਲਮੋਜ਼ਵੀਰਮਨ ਦੀ ਕਹਾਣੀ ਲਿਖੀ ਗਈ ਹੈ। ਕ੍ਰਿਸ਼ਨਮੂਰਤੀ ਕਲਕੀ ਨੂੰ ਅਪਣਾ ਨਾਵਲ ਪੂਰਾ ਕਰਨ ਲਈ ਲਗਭਗ ਤਿੰਨ ਸਾਲ ਲੱਗੇ।

ਨਾਲ ਹੀ ਉਹ ਇਸਦੇ ਲਈ ਤਿੰਨ ਵਾਰ ਸ਼੍ਰੀਲੰਕਾ ਵੀ ਗਏ ਸਨ। ਜਿਵੇਂ ਹੀ ਨਾਵਲ ਪੂਰਾ ਹੋਣ ਦੀ ਖਬਰ ਮਿਲੀ ਨਿਰਦੇਸ਼ਕ ਮਨੀ ਰਤਨਮ ਨੇ ਇਸ ਉਤੇ ਫਿਲਮ ਬਣਾਉਣ ਦੀ ਘੋਸ਼ਣਾ ਕਰ ਦਿਤੀ। ਉਥੇ ਹੀ ਅਜਿਹੀ ਵੀ ਖਬਰ ਹੈ ਕਿ ਫਿਲਮ ਨਿਰਦੇਸ਼ਕ ਐਸ਼ਵਰਿਆ ਤੋਂ ਇਲਾਵਾ ਅਮੀਤਾਭ ਬੱਚਨ ਨੂੰ ਵੀ ਇਸ ਫਿਲਮ ਵਿਚ ਲੈਣਾ ਚਾਹੁੰਦੇ ਹਨ।  ਉਨ੍ਹਾਂ ਨੇ ਅਮਿਤਾਭ ਨੂੰ ਫਿਲਮ ਦੀ ਕਹਾਣੀ ਵੀ ਸੁਣਾਈ ਹੈ ਪਰ ਉਹ ਇਸ ਫਿਲਮ ਵਿਚ ਹੈ ਜਾਂ ਨਹੀਂ ਇਸਦੀ ਪੁਸ਼ਟੀ ਹਜੇ ਤੱਕ ਨਹੀਂ ਹੋ ਸਕੀ।

ਦੱਸ ਦਈਏ ਕਿ ਅਮਿਤਾਭ ਅਤੇ ਐਸ਼ਵਰਿਆ ਆਖਰੀ ਵਾਰ 2008 ਵਿਚ ਫਿਲਮ 'ਸਰਕਾਰ ਰਾਜ' ਵਿਚ ਇਕਠੇ ਨਜ਼ਰ ਆਏ ਸਨ। ਇਸ ਫਿਲਮ ਵਿਚ ਐਸ਼ਵਰਿਆ ਰਾਏ ਬੱਚਨ ਅਤੇ ਵਿਕਰਮ ਤੋਂ ਬਿਨਾਂ ਵਿਜੈ ਸੇਤੂਪਤੀ ਅਤੇ ਜੈਅਮ ਰਵੀ ਵੀ ਨਜ਼ਰ ਆਉਣਗੇ। ਇਸ ਫਿਲਮ ਲਈ ਨਿਰਮਾਤਾ ਮਨੀ ਰਤਨਮ ਮਹੇਸ਼ ਬਾਬੂ ਨੂੰ ਸਾਈਨ ਕਰਨਾ ਚਾਹੁੰਦੇ ਸਨ ਪਰ ਅਜਿਹਾ ਹੋ ਨਹੀਂ ਸਕਿਆ। ਡਾਇਰੈਕਟਰ 14 ਜਨਵਰੀ ਨੂੰ ਫਿਲਮ ਦਾ ਐਲਾਨ ਕਰ ਸਕਦੇ ਹਨ।