ਬਾਲੀਵੁੱਡ ਅਦਾਕਾਰਾ ਸ਼ਬਾਨਾ ਆਜ਼ਮੀ ਨੂੰ ਹੋਇਆ ਸਵਾਈਨ ਫ਼ਲੂ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਬਾਨਾ ਆਜਮੀ ਸਵਾਈਨ ਫਲੂ ਦੀ ਚਪੇਟ 'ਚ ਹਨ। ਇਸ ਗੱਲ ਦਾ ਖੁਲਾਸਾ ਅਦਾਕਾਰਾ ਦੇ ਰੁਟੀਨ ਚੈਕਅਪ ਦੇ ਦੌਰਾਨ ਹੋਇਆ। ਰ‍ਿਪੋਰਟ ਦੇ ...

Shabana Azmi

ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਬਾਨਾ ਆਜਮੀ ਸਵਾਈਨ ਫਲੂ ਦੀ ਚਪੇਟ 'ਚ ਹਨ। ਇਸ ਗੱਲ ਦਾ ਖੁਲਾਸਾ ਅਦਾਕਾਰਾ ਦੇ ਰੁਟੀਨ ਚੈਕਅਪ ਦੇ ਦੌਰਾਨ ਹੋਇਆ। ਰ‍ਿਪੋਰਟ ਦੇ ਮੁਤਾਬ‍ਿਕ ਸ਼ਬਾਨਾ ਸਰਦੀ ਹੋਣ ਤੋਂ ਬਾਅਦ ਚੈਕਅਪ ਲਈ ਗਈ ਸੀ, ਉਥੇ ਹੀ ਉਨ੍ਹਾਂ ਨੂੰ ਸਵਾਈਨ ਫਲੂ ਹੋਣ ਦੀ ਗੱਲ ਦਾ ਪਤਾ ਚੱਲਿਆ। ਉਨ੍ਹਾਂ ਨੂੰ ਮੁੰਬਈ ਦੇ ਇਕ ਹਸਪਤਾਲ ਵਿਚ ਇਲਾਜ ਲਈ ਐਡਮਿਟ ਕੀਤਾ ਗਿਆ ਹੈ।

ਖਾਂਸੀ ਅਤੇ ਸਰਦੀ ਹੋਣ ਤੇ ਇਕ ਰੋਜ਼ਾਨਾ ਜਾਂਚ ਦੌਰਾਨ ਸ਼ਬਾਨਾ ਦੇ ਫ਼ਲੂ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਸ਼ਬਾਨਾ ਹਾਲੇ ਹਸਪਤਾਲ 'ਚ ਜ਼ੇਰੇ ਇਲਾਜ ਹਨ। ਸ਼ਬਾਨਾ ਨੇ ਕਿਹਾ ਕਿ ਮੁਸ਼ਕਲ ਨਾਲ ਮੈਨੂੰ ਸਵੈ-ਮੁਆਇਨਾ ਕਰਨ ਦਾ ਮੌਕਾ ਮਿਲਿਆ ਹੈ। ਇਸ ਲਈ ਇਹ ਮੇਰੇ ਲਈ ਇਕ ਬ੍ਰੇਕ ਦੀ ਤਰ੍ਹਾਂ ਹੈ। ਉਨ੍ਹਾਂ ਕਿਹਾ ਕਿ ਮੈਂ ਹਸਪਤਾਲ 'ਚ ਭਰਤੀ ਹਾਂ ਤੇ ਮੇਰੀ ਸਿਹਤ 'ਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ।

ਇਸ ਤੋਂ ਇਲਾਵਾ ਕੇਂਦਰੀ ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਹੁਣ ਤੱਕ ਐਚ1ਐਨ1 ਮਹਾਵਾਰੀ ਕਾਰਨ 9000 ਤੋਂ ਜ਼ਿਆਦਾ ਲੋਕ ਇਸ ਬੀਮਾਰੀ ਨਾਲ ਪੀੜਤ ਹਨ। ਦੱਸਣਯੋਗ ਹੈ ਕਿ ਦੇਸ਼ ਚ ਸਵਾਈਨ ਫ਼ਲੂ ਦਾ ਕਹਿਰ ਘੱਟ ਨਹੀਂ ਰਿਹਾ ਹੈ। ਇਸ ਬੀਮਾਰੀ ਨੇ ਪਿਛਲੇ ਹਫਤੇ ਹੀ 86 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿਤਾ। ਇਸ ਬੀਮਾਰੀ ਕਾਰਨ ਪੂਰੇ ਦੇਸ਼ 'ਚ ਐਚ1ਐਨ1 ਮਹਾਵਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 312 ਹੋ ਗਈ ਹੈ।

ਸ਼ਬਾਨਾ ਆਜਮੀ ਦੇ ਵਰਕਫਰੰਟ 'ਤੇ ਨਜ਼ਰ ਮਾਰੀਏ ਤਾਂ ਅਦਾਕਾਰਾ ਫਿਲਮੀ ਪਰਦੇ 'ਤੇ 'ਦ ਬਲੈਕ ਪ੍ਰਿੰਸ' ਵਿਚ ਸਾਲ 2017 ਵਿਚ ਨਜ਼ਰ ਆਈ ਸੀ। ਇਸ ਫਿਲਮ ਨੂੰ ਪੰਜਾਬੀ, ਇੰਗਲਿਸ਼ ਅਤੇ ਹਿੰਦੀ ਤਿੰਨ ਭਾਸ਼ਾਵਾਂ ਵਿਚ ਰ‍ਿਲੀਜ ਕੀਤਾ ਗਿਆ ਸੀ। ਸ਼ਬਾਨਾ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟ‍ਿਵ ਰਹਿੰਦੀ ਹੈ। ਬੀਤੇ ਕਈ ਦ‍ਿਨਾਂ ਤੋਂ ਸ਼ਬਾਨਾ ਅਪਣੇ ਪ‍ਿਤਾ ਕੈਫੀ ਆਜਮੀ ਨਾਲ ਜੁੜੇ ਇਵੇਂਟ 'ਚ ਨਜ਼ਰ ਆਈ ਹੈ।