Film PK ਦੇ ਅਦਾਕਾਰ ਦਾ 42 ਸਾਲ ਦੀ ਉਮਰ ਵਿਚ ਦੇਹਾਂਤ, Brain Cancer ਤੋਂ ਹਾਰੇ ਜੰਗ

ਏਜੰਸੀ

ਮਨੋਰੰਜਨ, ਬਾਲੀਵੁੱਡ

ਆਮਿਰ ਖਾਨ ਦੀ ਫਿਲਮ 'ਪੀਕੇ' 'ਚ ਕੰਮ ਕਰਨ ਵਾਲੇ ਅਦਾਕਾਰ ਸਾਈ ਗੁੰਡੇਵਾਰ ਦੀ 42 ਸਾਲ ਦੀ ਉਮਰ ਵਿਚ ਮੌਤ ਹੋ ਗਈ ਹੈ।

Photo

ਮੁੰਬਈ: ਆਮਿਰ ਖਾਨ ਦੀ ਫਿਲਮ 'ਪੀਕੇ' 'ਚ ਕੰਮ ਕਰਨ ਵਾਲੇ ਅਦਾਕਾਰ ਸਾਈ ਗੁੰਡੇਵਾਰ ਦੀ 42 ਸਾਲ ਦੀ ਉਮਰ ਵਿਚ ਮੌਤ ਹੋ ਗਈ ਹੈ। ਦਿਮਾਗ ਦੇ ਕੈਂਸਰ ਕਾਰਨ 10 ਮਈ ਨੂੰ ਉਹਨਾਂ ਨੇ ਅਮਰੀਕਾ ਵਿਚ ਆਖਰੀ ਸਾਹ ਲਿਆ। ਪਿਛਲੇ ਸਾਲ ਉਹ ਆਪਣੇ ਇਲਾਜ ਲਈ ਲਾਸ ਏਂਜਲਸ ਗਏ ਸੀ।

ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੇ ਟਵੀਟ ਕਰਕੇ ਅਦਾਕਾਰ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਇਆ ਹੈ। ਉਹਨਾਂ ਨੇ ਟਵੀਟ ਵਿਚ ਲਿਖਿਆ, 'ਅਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੇ ਅਦਾਕਾਰ ਸਾਈ ਪ੍ਰਸਾਦ ਗੁੰਡੇਵਾਰ ਕੈਂਸਰ ਨਾਲ ਲੰਬੀ ਲੜਾਈ ਤੋਂ ਬਾਅਦ ਆਖਿਰਕਾਰ ਜੰਗ ਹਾਰ ਗਏ।

ਉਹਨਾਂ ਦੇ ਦੇਹਾਂਤ ਨਾਲ ਭਾਰਤੀ ਸਿਨੇਮਾ ਨੂੰ ਵੱਡਾ ਨੁਕਸਾਨ ਹੋਇਆ ਹੈ'। ਦੱਸ ਦਈਏ ਕਿ ਸਾਂਈ ਗੁੰਡੇਵਾਰ ਨੇ 2010 ਵਿਚ ਐਮਟੀਵੀ (MTV) ਸਪਿਟਸਵਿਲਾ (Splitsvilla) ਵਿਚ ਹਿੱਸਾ ਲਿਆ ਸੀ। ਇਸ ਸ਼ੋਅ ਨੇ ਉਹਨਾਂ ਨੂੰ ਕਾਫੀ ਮਸ਼ਹੂਰ ਕੀਤਾ।

ਇਸ ਤੋਂ ਬਾਅਦ ਉਹਨਾਂ ਨੇ ਅਮਰੀਕੀ ਰਿਐਲਿਟੀ ਸ਼ੋਅ (Reality Show) 'ਤੇ ਨਿਰਧਾਰਿਤ ਸ਼ੋਅ ਸਰਵਾਈਵਰ ਵਿਚ ਕੰਮ ਕੀਤਾ। ਇਹਨਾਂ ਤੋਂ ਇਲਾਵਾ ਵੀ ਉਹ ਕਈ ਫਿਲਮਾਂ ਅਤੇ ਸ਼ੋਅਜ਼ ਵਿਚ ਨਜ਼ਰ ਆਏ। ਉਹਨਾਂ ਦੀ ਆਖਰੀ ਫਿਲਮ ਬਜ਼ਾਰ ਸੀ, ਜਿਸ ਵਿਚ ਸੈਫ ਅਲੀ ਖਾਨ ਮੁੱਖ ਭੂਮਿਕਾ ਵਿਚ ਸਨ।