ਆਖਰੀ ਦਿਨਾਂ ‘ਚ Sushant Singh Rajput ਨੂੰ ਸਤਾ ਰਹੀ ਸੀ ਮਾਂ ਦੀ ਯਾਦ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਬਾਲੀਵੁੱਡ ਇੰਡਸਟਰੀ ਦੇ ਉਭਰਦੇ ਸਿਤਾਰਿਆਂ ਵਿਚੋਂ ਇਕ ਅਦਾਕਾਰ ਨੇ ਦੁਨੀਆ ਨੂੰ ਅਲ਼ਵਿਦਾ ਕਹਿ ਦਿੱਤਾ ਹੈ।

Sushant Singh Rajput

ਨਵੀਂ ਦਿੱਲੀ: ਬਾਲੀਵੁੱਡ ਇੰਡਸਟਰੀ ਦੇ ਉਭਰਦੇ ਸਿਤਾਰਿਆਂ ਵਿਚੋਂ ਇਕ ਅਦਾਕਾਰ ਨੇ ਦੁਨੀਆ ਨੂੰ ਅਲ਼ਵਿਦਾ ਕਹਿ ਦਿੱਤਾ ਹੈ। ਦਰਅਸਲ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ 34 ਸਾਲ ਦੀ ਉਮਰ ਵਿਚ ਖੁਦਕੁਸ਼ੀ ਕਰ ਲਈ ਹੈ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਜਾਂਚ ਲ਼ਈ ਉਹਨਾਂ ਦੇ ਘਰ ਪਹੁੰਚੀ ਹੈ। ਉਹਨਾਂ ਦੀ ਮੌਤ ਨੂੰ ਲੈ ਕੇ ਬਾਲੀਵੁੱਡ ਜਗਤ ਵਿਚ ਸੋਗ ਦੀ ਲਹਿਰ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਸੁਸ਼ਾਂਤ ਰਾਜਪੂਤ ਦੇ ਨੌਕਰ ਨੇ ਪੁਲਿਸ ਨੂੰ ਫੋਨ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ। ਫਿਲਹਾਲ ਉਹਨਾਂ ਦੀ ਮੌਤ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਅਜਿਹਾ ਕਦਮ ਡਿਪਰੈਸ਼ਨ ਦੇ ਚਲਦਿਆਂ ਚੁੱਕਿਆ ਹੈ। ਸੁਸ਼ਾਂਤ ਸਿੰਘ ਰਾਜਪੂਰ ਪਿਛਲੇ ਕੁਝ ਸਮੇਂ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਸਨ, ਸੋਸ਼ਲ ਮੀਡੀਆ ‘ਤੇ ਉਹਨਾਂ ਦੀ ਆਖਰੀ ਪੋਸਟ ਅਪਣੀ ਮਾਂ ਦੇ ਨਾਂਅ ਹੈ।

ਸੁਸ਼ਾਂਤ ਦੇ ਮਾਤਾ ਦਾ ਦੇਹਾਂਤ ਕਾਫੀ ਪਹਿਲਾਂ ਹੀ ਹੋ ਚੁੱਕਾ ਸੀ। ਉਸ ਸਮੇਂ ਉਹ 16 ਸਾਲ ਦੇ ਸਨ। ਉਹ ਅਪਣੀ ਮਾਂ ਦੇ ਬੇਹੱਦ ਕਰੀਬ ਸੀ।  ਦੱਸ ਦਈਏ ਕਿ ਸੁਸ਼ਾਂਤ ਬਾਲੀਵੁੱਡ ਦੇ ਕਾਫੀ ਮਸ਼ਹੂਰ ਅਦਾਕਾਰ ਸੀ। ਉਹਨਾਂ ਦੇ ਅਪਣੇ ਕੈਰੀਅਰ ਦੀ ਸ਼ੁਰੂਆਤ ਟੀਵੀ ਅਦਾਕਾਰ ਦੇ ਤੌਰ ‘ਤੇ ਕੀਤੀ ਸੀ। ਉਹਨਾਂ ਨੇ ਸਭ ਤੋਂ ਪਹਿਲਾਂ ‘ਕਿਸ ਦੇਸ਼ ਮੈਂ ਹੈ ਮੇਰਾ ਦਿਨ’ ਨਾਂਅ ਦੇ ਸੀਰੀਅਲ ਵਿਚ ਕੰਮ ਕੀਤਾ ਸੀ।

ਉਹਨਾਂ ਨੂੰ ਪਛਾਣ ਏਕਤਾ ਕਪੂਰ ਦੇ ਸੀਰੀਅਲ ‘ਪਵਿੱਤਰ ਰਿਸ਼ਤਾ’ ਤੋਂ ਮਿਲੀ। ਇਸ ਤੋਂ ਬਾਅਦ ਉਹਨਾਂ ਨੇ ਅਪਣੇ ਫਿਲਮੀ ਸਫਰ ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਕਈ ਬਾਲੀਵੁੱਡ ਫਿਲਮਾਂ ਵਿਚ ਕੰਮ ਕੀਤਾ ਸੀ।

ਉਹਨਾਂ ਨੇ ਅਪਣੀ ਫਿਲਮ ਐਮ ਐਸ ਧੋਨੀ ਵਿਚ ਸਾਬਕਾ ਭਾਰਤੀ ਕ੍ਰਿਕਟ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਭੂਮਿਕਾ ਨਿਭਾਈ ਸੀ। ਇਸ ਫਿਲਮ ਨੂੰ ਲੈ ਕੇ ਉਹ ਕਾਫੀ ਚਰਚਾ ਵਿਚ ਰਹੇ। ਉਹਨਾਂ ਦੀ ਆਖਰੀ ਫਿਲਮ ਕੈਦਾਰਨਾਥ ਸੀ, ਜਿਸ ਵਿਚ ਉਹ ਸਾਰਾ ਅਲੀ ਖਾਨ ਦੇ ਨਾਲ ਦਿਖੇ ਸੀ।