ਆਰਿਅਨ ਨੂੰ ਨਹੀਂ ਮਿਲੀ ਬੇਲ : NDPS ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ

ਏਜੰਸੀ

ਮਨੋਰੰਜਨ, ਬਾਲੀਵੁੱਡ

ਅਗਲੀ ਸੁਣਵਾਈ ਲਈ 20 ਅਕਤੂਬਰ ਦੀ ਤੈਅ

Cruise Drug Case

ਹੁਣ 20 ਅਕਤੂਬਰ ਨੂੰ ਸੁਣਵਾਈ ;  ਅਰਬਾਜ ਅਤੇ ਮੁਨਮੁਨ ਵੀ ਜੇਲ੍ਹ ਵਿੱਚ ਹੀ ਰਹਿਣਗੇ 

ਮੁੰਬਈ : ਕਰੂਜ਼ ਡਰੱਗ ਪਾਰਟੀ ਕੇਸ ਵਿੱਚ ਕਿੰਗ ਖਾਨ ਦਾ ਬੇਟਾ ਆਰਿਅਨ ਫਿਲਹਾਲ ਜੇਲ੍ਹ ਵਿੱਚ ਹੀ ਰਹੇਗਾ। ਮੁੰਬਈ ਦੇ ਸਪੈਸ਼ਲ NDPS ਕੋਰਟ ਨੇ ਵੀਰਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 20 ਅਕਤੂਬਰ ਦੀ ਤਰੀਕ ਤੈਅ ਕੀਤੀ ਹੈ। ਦੱਸ ਦਈਏ ਕਿ ਆਰਿਅਨ ਦੇ ਨਾਲ ਅਰਬਾਜ਼ ਮਰਚੇਂਟ ਅਤੇ ਮੁਨਮੁਨ ਧਮੀਚਾ ਨੂੰ ਵੀ 20 ਤੱਕ ਜੇਲ੍ਹ ਵਿੱਚ ਹੀ ਰਹਿਣਾ ਪਵੇਗਾ। 

ਆਰਿਅਨ ਦੀ ਜ਼ਮਾਨਤ ਮੰਗ 'ਤੇ ਸੁਣਵਾਈ ਦੌਰਾਨ ਐਡਿਸ਼ਨਲ ਸਾਲਿਸਿਟਰ ਜਨਰਲ (ASG) ਅਨਿਲ ਸਿੰਘ  ਨੇ ਕਿਹਾ ਕਿ ਮੈਂ ਹਾਈਕੋਰਟ ਵਿੱਚ ਸ਼ੌਵਿਕ ਚੱਕਰਵਰਤੀ ਦੇ ਫੈਸਲੇ ਦਾ ਇੱਕ ਭਾਗ ਪੜ੍ਹਨਾ ਚਾਹੁੰਦਾ ਹਾਂ।  ਉਸ ਮਾਮਲੇ ਵਿੱਚ ਦਲੀਲ ਇਹ ਸੀ ਕਿ ਨਸ਼ੇ ਦੀ ਕੋਈ ਜ਼ਬ‍ਤੀ ਨਹੀਂ ਹੋਈ ਸੀ ਪਰ ਸਾਡੇ ਮਾਮਲੇ ਵਿੱਚ ਜ਼ਬ‍ਤੀ ਹੋਈ ਹੈ। 

ਹਾਈਕੋਰਟ ਨੇ ਆਪਣੇ ਫੈਸਲੇ ਵਿੱਚ ਮੰਨਿਆ ਸੀ ਕਿ ਦੋਸ਼ੀ ਜਾਂਚ ਵਿੱਚ ਇੱਕ ਮਹੱਤਵਪੂਰਣ ਕੜੀ ਸੀ ਅਤੇ ਇਹ ਕਿ ਉੱਥੇ ਪੈਸੀਆਂ ਦਾ ਲੈਣ ਦੇਣ ਸੀ। ਅਦਾਲਤ ਨੇ ਮੰਨਿਆ ਸੀ ਕਿ NDPS  ਦੇ ਤਹਿਤ ਸਾਰੇ ਦੋਸ਼ ਗੈਰ ਜ਼ਮਾਨਤੀ ਹਨ। ਕੋਰਟ ਨੇ ਕਿਹਾ ਸੀ ਕਿ ਜੇਕਰ ਕੋਈ ਰਿਕਵਰੀ ਨਹੀਂ ਹੋਈ ਤਾਂ ਵੀ ਤੁਸੀਂ ਨਸ਼ਾ ਤਸਕਰਾਂ ਦੇ ਸੰਪਰਕ ਵਿੱਚ ਸੀ, ਇਸ ਲਈ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ। ਮੌਜੂਦਾ ਮਾਮਲੇ ਵਿੱਚ ਨਸ਼ਾ ਤਸਕਰ ਆਚਿਤ ਅਤੇ ਸ਼ਿਵਰਾਜ ਹਨ ਜਿਨ੍ਹਾਂ ਦੇ ਸੰਪਰਕ ਵਿੱਚ ਦੋਸ਼ੀ ਸਨ। 

ਇਸ ਤੋਂ ਪਹਿਲਾਂ ASG  ਦੇ ਦੇਰੀ ਨਾਲ ਪਹੁੰਚ ਕਾਰਨ ਕਾਰਵਾਈ ਲੇਟ ਸ਼ੁਰੂ ਹੋਈ। ਉਨ੍ਹਾਂ ਨੇ ਕੋਰਟ ਵਿੱਚ ਪਹੁੰਚਦਿਆਂ ਹੀ ਦੇਰੀ ਲਈ ਮਾਫੀ ਮੰਗੀ। ਦੱਸਣਯੋਗ ਹੈ ਕਿ  8 ਜਨਵਰੀ ਨੂੰ ਆਰਿਅਨ ਦੀ ਪਹਿਲੀ ਰਾਤ ਜੇਲ੍ਹ ਵਿੱਚ ਬੀਤੀ ਸੀ। ਅੱਜ ਜੇਲ੍ਹ ਵਿੱਚ ਉਸ  ਦੀ 7ਵੀਂ ਰਾਤ ਹੋਵੇਗੀ।