ਜੈਕਲੀਨ ਤੋਂ ਬਾਅਦ Nora Fatehi ਨੂੰ ED ਦਾ ਸੰਮਨ, 200 ਕਰੋੜ ਵਸੂਲੀ ਮਾਮਲੇ ਵਿਚ ਹੋਵੇਗੀ ਪੁੱਛਗਿੱਛ

ਏਜੰਸੀ

ਮਨੋਰੰਜਨ, ਬਾਲੀਵੁੱਡ

ਸੁਕੇਸ਼ ਚੰਦਰਸ਼ੇਖਰ ਨਾਂਅ ਦੇ ਆਰੋਪੀ ਨੇ ਦੋਵੇਂ ਅਭਿਨੇਤਰੀਆਂ ਨੂੰ ਜੇਲ੍ਹ ਵਿਚ ਬੈਠ ਕੇ ਅਪਣੇ ਜਾਲ ਵਿਚ ਫਸਾਉਣ ਦੀ ਸਾਜ਼ਿਸ਼ ਕੀਤੀ ਸੀ।

Nora Fatehi, Jacqueline Fernandez summoned by the ED money laundering case

ਨਵੀਂ ਦਿੱਲੀ: ਤਿਹਾੜ ਜੇਲ੍ਹ ਦੇ ਅੰਦਰੋਂ 200 ਕਰੋੜ ਰੁਪਏ ਦੀ ਵਸੂਲੀ ਦਾ ਰੈਕੇਟ ਚਲਾਉਣ ਦੇ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅਦਾਕਾਰਾ ਨੋਰਾ ਫਤੇਹੀ ਅਤੇ ਜੈਕਲੀਨ ਫਰਨਾਂਡਿਸ ਨੂੰ ਸੰਮਨ ਜਾਰੀ ਕੀਤਾ ਹੈ। ਇਸ ਮਾਮਲੇ ਵਿਚ ਨੋਰਾ ਕੋਲੋਂ ਅੱਜ ਅਤੇ ਜੈਕਲੀਨ ਕੋਲੋਂ ਕੱਲ੍ਹ ਪੁੱਛਗਿੱਛ ਕੀਤੀ ਜਾਵੇਗੀ।

ਹੋਰ ਪੜ੍ਹੋ: ਸਾਬਕਾ PM ਡਾ. ਮਨਮੋਹਨ ਸਿੰਘ ਦਾ ਹਾਲ ਜਾਣਨ AIIMS ਪਹੁੰਚੇ ਸਿਹਤ ਮੰਤਰੀ, PM Modi ਨੇ ਕੀਤਾ ਟਵੀਟ

ਸੁਕੇਸ਼ ਚੰਦਰਸ਼ੇਖਰ ਨਾਂਅ ਦੇ ਆਰੋਪੀ ਨੇ ਦੋਵੇਂ ਅਭਿਨੇਤਰੀਆਂ ਨੂੰ ਜੇਲ੍ਹ ਵਿਚ ਬੈਠ ਕੇ ਅਪਣੇ ਜਾਲ ਵਿਚ ਫਸਾਉਣ ਦੀ ਸਾਜ਼ਿਸ਼ ਕੀਤੀ ਸੀ। ਫਿਲਹਾਲ ਸੁਕੇਸ਼ ਅਤੇ ਉਸ ਦੀ ਕਥਿਤ ਪਤਨੀ ਅਦਾਕਾਰਾ ਲੀਨਾ ਪਾਲ ਜੇਲ੍ਹ ਵਿਚ ਹਨ। ਜੈਕਲੀਨ ਫਰਨਾਂਡਿਸ ਨੂੰ ਈਡੀ ਨੇ ਤੀਜੀ ਵਾਰ ਸੰਮਨ ਭੇਜਿਆ ਹੈ। ਉਹਨਾਂ ਨੂੰ ਪੁੱਛਗਿੱਛ ਲਈ ਕੱਲ੍ਹ ਐਮਟੀਐਨਐਲ ਸਥਿਤ ਈਡੀ ਦਫ਼ਤਰ ਬੁਲਾਇਆ ਗਆ ਹੈ।

ਹੋਰ ਪੜ੍ਹੋ: ਕਾਂਗਰਸ ਹਾਈਕਮਾਨ ਨਾਲ ਮੀਟਿੰਗ ਤੋਂ ਪਹਿਲਾਂ ਸਿੱਧੂ ਦਾ ਬਿਆਨ, ‘ਸਮਝੌਤੇ ਕਰਕੇ ਅੱਗੇ ਨਹੀਂ ਵੱਧ ਸਕਦਾ’

ਸੂਤਰਾਂ ਅਨੁਸਾਰ ਸੁਕੇਸ਼ ਅਭਿਨੇਤਰੀ ਨੂੰ ਕਾਲ ਸਪੂਫਿੰਗ ਸਿਸਟਮ ਰਾਹੀਂ ਤਿਹਾੜ ਜੇਲ ਦੇ ਅੰਦਰੋਂ ਫੋਨ ਕਰਦਾ ਸੀ ਪਰ ਉਸ ਨੇ ਆਪਣੀ ਪਛਾਣ ਨਹੀਂ ਦੱਸੀ। ਏਜੰਸੀਆਂ ਨੂੰ ਸੁਕੇਸ਼ ਚੰਦਰਸ਼ੇਖਰ ਦੇ ਫੋਨ ਦੀ ਡਿਟੇਲ ਮਿਲੀ ਸੀ। ਇਸ ਜ਼ਰੀਏ ਜਾਂਚ ਏਜੰਸੀਆਂ ਨੂੰ ਜੈਕਲੀਨ ਨਾਲ ਧੋਖਾਧੜੀ ਬਾਰੇ ਵੀ ਜਾਣਕਾਰੀ ਮਿਲੀ ਸੀ।