Youtuber's Love Confession to Urfi Javed: ਉਰਫੀ ਜਾਵੇਦ ਨਾਲ ਵਿਆਹ ਕਰਵਾਉਣ ਦੇ ਸੁਪਨੇ ਦੇਖ ਰਿਹਾ ਇਹ ਯੂਟਿਊਬਰ

ਏਜੰਸੀ

ਮਨੋਰੰਜਨ, ਬਾਲੀਵੁੱਡ

ਅਦਾਕਾਰਾ ਨੇ ਦਿਤਾ ਮਜ਼ੇਦਾਰ ਜਵਾਬ

Youtuber's Love Confession to Urfi Javed Goes Viral

Youtuber's Love Confession to Urfi Javed:  ਮਸ਼ਹੂਰ ਸੋਸ਼ਲ ਮੀਡੀਆ ਇਨਫਲੂਏਂਸਰ ਅਤੇ ਯੂਟਿਊਬਰ ਪੁਨੀਤ ਸੁਪਰਸਟਾਰ ਮਜ਼ਾਕੀਆ ਵੀਡੀਉ ਬਣਾਉਣ ਲਈ ਜਾਣੇ ਜਾਂਦੇ ਹਨ। ਹਰ ਰੋਜ਼ ਉਹ ਕੋਈ ਨਾ ਕੋਈ ਅਜਿਹਾ ਵੀਡੀਉ ਬਣਾਉਂਦੇ ਹਨ, ਜਿਸ ਨਾਲ ਲੋਕਾਂ ਦੇ ਚਿਹਰਿਆਂ 'ਤੇ ਮੁਸਕਰਾਹਟ ਆ ਜਾਂਦੀ ਹੈ। ਹਾਲ ਹੀ 'ਚ ਉਨ੍ਹਾਂ ਨੇ ਉਰਫੀ ਜਾਵੇਦ ਬਾਰੇ ਇਕ ਵੀਡੀਉ ਸ਼ੇਅਰ ਕੀਤੀ ਹੈ, ਜਿਸ ਨੂੰ ਲੈ ਕੇ ਉਨ੍ਹਾਂ ਨੂੰ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ। ਖ਼ਾਸ ਗੱਲ ਇਹ ਹੈ ਕਿ ਉਰਫੀ ਨੇ ਵੀ ਉਨ੍ਹਾਂ ਨੂੰ ਜਵਾਬ ਦਿਤਾ ਹੈ।

ਪੁਨੀਤ ਨੇ ਵੀਡੀਉ ਵਿਚ ਕੀ ਕਿਹਾ

ਵੀਡੀਓ 'ਚ ਪੁਨੀਤ ਉਰਫੀ ਲਈ ਅਪਣੇ ਪਿਆਰ ਦਾ ਇਜ਼ਹਾਰ ਕਰਦੇ ਨਜ਼ਰ ਆ ਰਹੇ ਹਨ। ਉਸ ਨੇ ਹੱਥ ਜੋੜ ਕੇ ਕਿਹਾ, “ਉਰਫੀ, ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ। ਮੈਂ ਤੁਹਾਨੂੰ ਕਾਫੀ ਸਮੇਂ ਤੋਂ ਕੁੱਝ ਕਹਿਣਾ ਚਾਹੁੰਦਾ ਸੀ। ਪਰ ਮੈਂ ਕਹਿ ਨਹੀਂ ਸਕਿਆ। ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ। ਮੈਨੂੰ ਤੁਹਾਡੇ ਵਰਗੀ ਕੁੜੀ ਦੀ ਤਲਾਸ਼ ਸੀ। ਹੱਥ ਜੋੜ ਕੇ ਮੈਂ ਤੁਹਾਨੂੰ ਅਪਣਾ ਪਿਆਰ ਕਬੂਲ ਕਰਨ ਲਈ ਕਹਿ ਰਿਹਾ ਹਾਂ। ਮੈਂ ਤੁਹਾਡੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ”। ਪੁਨੀਤ ਇਕ ਮਸ਼ਹੂਰ ਯੂਟਿਊਬਰ ਹੈ ਅਤੇ ਉਨ੍ਹਾਂ ਦੀ ਬਹੁਤ ਵੱਡੀ ਫੈਨ ਫੋਲੋਇੰਗ ਹੈ।

 

 

ਉਰਫ਼ੀ ਯਾਦਵ ਨੇ ਦਿਤਾ ਇਹ ਜਵਾਬ

ਉਰਫੀ ਯਾਦਵ ਨੇ ਪੁਨੀਤ ਦੀ ਵੀਡੀਉ ਸ਼ੇਅਰ ਕਰਦਿਆਂ ਲਿਖਿਆ, “ਵਿਆਹ ਤਾਂ ਨਹੀਂ ਪਰ ਲਵ ਯੂ ਟੂ ਯਾਰ”। ਇਸ ਦੇ ਨਾਲ ਉਸ ਨੇ ਹਾਸੇ ਵਾਲੇ ਈਮੋਜੀ ਵੀ ਸ਼ੇਅਰ ਕੀਤੇ।

ਯੂਜ਼ਰਜ਼ ਨੇ ਵੀ ਦਿਤੀ ਪ੍ਰਤੀਕਿਰਿਆ

ਲੋਕਾਂ ਨੂੰ ਉਸ ਦਾ ਅਜਿਹਾ ਵੀਡੀਉ ਬਣਾਉਣਾ ਅਤੇ ਉਰਫੀ ਨਾਲ ਵਿਆਹ ਦੀ ਗੱਲ ਕਰਨਾ ਪਸੰਦ ਨਹੀਂ ਆਇਆ। ਇਕ ਵਿਅਕਤੀ ਨੇ ਲਿਖਿਆ- ਉਹ ਤੁਹਾਡੀ ਧੀ ਦੀ ਉਮਰ ਦੀ ਹੈ। ਕੁਝ ਸ਼ਰਮ ਕਰੋ। ਕਈ ਲੋਕਾਂ ਨੇ ਕਿਹਾ ਕਿ 'ਉਰਫੀ ਦੇ ਐਨੇ ਮਾੜੇ ਦਿਨ ਨਹੀਂ ਆਏ ਕਿ ਉਹ ਤੇਰੇ ਨਾਲ ਵਿਆਹ ਕਰ ਲਵੇ।' ਇਕ ਵਿਅਕਤੀ ਨੇ ਕਮੈਂਟ ਕਰਦੇ ਹੋਏ ਲਿਖਿਆ, 'ਪਿਆਰ ਅਤੇ ਵਿਆਹ ਦਾ ਮਜ਼ਾਕ ਨਾ ਉਡਾਉ ਤਾਂ ਬਿਹਤਰ ਹੋਵੇਗਾ।'

 (For more news apart from Youtuber's Love Confession to Urfi Javed Goes Viral, stay tuned to Rozana Spokesman)