Fact Check: ਮੁੱਖ ਮੰਤਰੀ ਨਾ ਬਣਨ 'ਤੇ ਭਾਵੁਕ ਹੋਏ ਸ਼ਿਵਰਾਜ ਸਿੰਘ ਚੌਹਾਨ? ਜਾਣੋ ਵਾਇਰਲ ਵੀਡੀਉ ਦੀ ਸੱਚਾਈ

ਸਪੋਕਸਮੈਨ ਸਮਾਚਾਰ ਸੇਵਾ

Fact Check

ਦਾਅਵਾ ਕੀਤਾ ਜਾ ਰਿਹਾ ਹੈ ਕਿ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਨਾ ਬਣਾਏ ਜਾਣ ਤੋਂ ਬਾਅਦ ਸ਼ਿਵਰਾਜ ਸਿੰਘ ਚੌਹਾਨ ਭਾਵੁਕ ਹੋ ਗਏ।

Shivraj Singh Chouhan was emotional on not becoming the Chief Minister? Know the truth

Rozana Spokesman Fact Check (Team Mohali):  ਭਾਜਪਾ ਵਲੋਂ ਮੋਹਨ ਯਾਦਵ ਨੂੰ ਮੱਧ ਪ੍ਰਦੇਸ਼ ਦਾ ਨਵਾਂ ਮੁੱਖ ਮੰਤਰੀ ਐਲਾਨਿਆ ਗਿਆ ਹੈ। 11 ਦਸੰਬਰ ਨੂੰ ਭੋਪਾਲ ਵਿਚ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਤੋਂ ਬਾਅਦ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਮੁੱਖ ਮੰਤਰੀ ਅਹੁਦੇ ਲਈ ਮੋਹਨ ਯਾਦਵ ਦੇ ਨਾਂਅ ਨੂੰ ਅੰਤਿਮ ਰੂਪ ਦਿਤਾ। ਹੁਣ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਇਕ ਵੀਡੀਉ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਉ 'ਚ ਸ਼ਿਵਰਾਜ ਸਿੰਘ ਚੌਹਾਨ ਰੋਂਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਆਲੇ-ਦੁਆਲੇ ਖੜ੍ਹੇ ਲੋਕ ਉਸ ਨੂੰ ਦਿਲਾਸਾ ਦੇ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਨਾ ਬਣਾਏ ਜਾਣ ਤੋਂ ਬਾਅਦ ਸ਼ਿਵਰਾਜ ਸਿੰਘ ਚੌਹਾਨ ਭਾਵੁਕ ਹੋ ਗਏ।

ਵਾਇਰਲ ਵੀਡੀਉ ਦਾ ਦਾਅਵਾ

ਇਸ ਵੀਡੀਉ ਨੂੰ ਅਮੋਕ ਨਾਂਅ ਦੇ ਵੈਰੀਫਾਈਡ ਯੂਜ਼ਰ ਨੇ ਐਕਸ 'ਤੇ ਸ਼ੇਅਰ ਕੀਤਾ ਅਤੇ ਲਿਖਿਆ- “ਸ਼ਿਵਰਾਜ ਸਿੰਘ ਚੌਹਾਨ,  ਮੋਦੀ ਸ਼ਾਹ ਦਾ ਇਹ ਵਿਸ਼ਵਾਸਘਾਤ ਕਿਸੇ ਵੀ ਚੀਜ਼ ਤੋਂ ਵੱਡਾ ਹੈ”। ਕਈ ਹੋਰ ਯੂਜ਼ਰ ਵੀ ਇਸੇ ਦਾਅਵੇ ਨਾਲ ਵੀਡੀਉ ਸ਼ੇਅਰ ਕਰ ਰਹੇ ਹਨ। ਵਾਇਰਲ ਵੀਡੀਉ ਤੁਸੀਂ ਹੇਠਾਂ ਦੇਖ ਸਕਦੇ ਹੋ...

 

 

ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਵੀਡੀਉ ਹਾਲੀਆ ਨਹੀਂ ਸਗੋਂ 19 ਜੁਲਾਈ 2019 ਦਾ ਹੈ।

ਰੋਜ਼ਾਨਾ ਸਪੋਕਸਮੈਨ ਦੀ ਪੜਤਾਲ

ਤੱਥ ਜਾਂਚ ਦੀ ਸ਼ੁਰੂਆਤ ਕਰਦਿਆਂ ਰੋਜ਼ਾਨਾ ਸਪੋਕਸਮੈਨ ਨੇ ਵਾਇਰਲ ਵੀਡੀਓ ਦੀ ਸੱਚਾਈ ਜਾਣਨ ਲਈ ਯੂਟਿਊਬ 'ਤੇ ਇਸ ਨਾਲ ਸਬੰਧਤ ਕੀਵਰਡਸ ਸਰਚ ਕੀਤੇ। ਖੋਜ ਨਤੀਜਿਆਂ ਵਿਚ, ਸਾਨੂੰ ਵਾਇਰਲ ਵੀਡੀਉ ਨਾਲ ਮੇਲ ਖਾਂਦਾ ਵੀਡੀਉ ਮਿਲਿਆ। ਇਸ ਦੇ ਸਿਰਲੇਖ ਵਿਚ ਲਿਖਿਆ ਸੀ “ਗੋਦ ਲਈ ਧੀ ਦੀ ਮੌਤ ਮਗਰੋਂ ਫੁੱਟ-ਫੁੱਟ ਰੋਣ ਲੱਗੇ ਸ਼ਿਵਰਾਜ ਸਿੰਘ ਚੌਹਾਨ”।

ਇਹ ਵੀਡੀਉ ਤੁਸੀਂ ਇੱਥੇ ਦੇਖ ਸਕਦੇ ਹੋ...

ਕੀ ਹੈ ਸੱਚਾਈ

ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਇਹ ਵੀਡੀਉ ਸਾਲ 2019 ਦਾ ਹੈ। ਦਰਅਸਲ, 18 ਜੁਲਾਈ 2019 ਨੂੰ ਸ਼ਿਵਰਾਜ ਸਿੰਘ ਚੌਹਾਨ ਦੀ ਗੋਦ ਲਈ ਧੀ ਭਾਰਤੀ ਵਰਮਾ ਦਾ ਦਿਹਾਂਤ ਹੋ ਗਿਆ ਸੀ। ਜਦੋਂ ਸ਼ਿਵਰਾਜ ਨੂੰ ਰਾਏਪੁਰ 'ਚ ਅਪਣੀ ਬੇਟੀ ਦੇ ਦਿਹਾਂਤ ਦੀ ਖ਼ਬਰ ਮਿਲੀ ਤਾਂ ਉਹ ਅਪਣਾ ਝਾਰਖੰਡ ਦੌਰਾ ਰੱਦ ਕਰ ਕੇ ਵਿਦਿਸ਼ਾ ਪਹੁੰਚ ਗਏ। ਵਿਦਿਸ਼ਾ 'ਚ ਅਪਣੀ ਬੇਟੀ ਦੀ ਦੇਹ ਦੇਖ ਕੇ ਸ਼ਿਵਰਾਜ ਫੁੱਟ-ਫੁੱਟ ਕੇ ਰੋਣ ਲੱਗੇ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਉ ਹਾਲੀਆ ਨਹੀਂ ਹੈ। ਇਸ ਨੂੰ ਤਾਜ਼ਾ ਖ਼ਬਰ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।  

Our Sources:

Video Uploaded On Youtube Account News Tak Dated 19 July 2019