ਕੋਰੋਨਾ ਤੋਂ ਡਰਣਾ ਨਹੀਂ ਲੜਨਾ ਹੈ, ਅਮਿਤਾਭ ਬੱਚਨ ਨੇ ਦਿੱਤਾ ਏਕਤਾ ਦਾ ਸੰਦੇਸ਼

ਏਜੰਸੀ

ਮਨੋਰੰਜਨ, ਬਾਲੀਵੁੱਡ

ਕੋਰੋਨਾ ਵਾਇਰਸ ਦੇ ਕਾਰਨ ਪੂਰੀ ਦੁਨੀਆ ਵਿੱਚ ਦਹਿਸ਼ਤ ਦਾ ਮਾਹੌਲ 

File

ਮੁੰਬਈ- ਕੋਰੋਨਾ ਵਾਇਰਸ ਦੇ ਕਾਰਨ ਪੂਰੀ ਦੁਨੀਆ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਹੈ। ਇਹ ਵਾਇਰਸ ਹੌਲੀ ਹੌਲੀ ਭਾਰਤ ਵਿੱਚ ਵੀ ਆਪਣੀਆਂ ਜੜ੍ਹਾਂ ਨੂੰ ਮਜ਼ਬੂਤ ਕਰ ਰਿਹਾ ਹੈ। ਇਸ ਮਾਹੌਲ ਵਿਚ ਹਰ ਕੋਈ ਆਪਣੇ ਆਪ ਨੂੰ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸੈਨੀਟਾਈਜ਼ਰ ਦੀ ਵਰਤੋਂ ਕਰਨਾ, ਆਪਣੇ ਆਸ ਪਾਸ ਸਫਾਈ ਕਰਨਾ, ਲੋਕ ਇਸ ਖਤਰਨਾਕ ਵਾਇਰਸ ਤੋਂ ਬਚਣ ਲਈ ਹਰ ਕਦਮ ਚੁੱਕ ਰਹੇ ਹਨ।

ਹੁਣ ਇਸ ਮਾਹੌਲ ਵਿਚ ਜਦੋਂ ਹਰ ਕੋਈ ਚਿੰਤਤ ਹੈ। ਤਾਂ ਅਮਿਤਾਭ ਬੱਚਨ ਨੇ ਲੋਕਾਂ ਨੂੰ ਇਕ ਵੱਖਰਾ ਸੰਦੇਸ਼ ਦਿੱਤਾ ਹੈ। ਅਮਿਤਾਭ ਬੱਚਨ ਨੇ ਕੋਰੋਨਾ ਵਾਇਰਸ ਨੂੰ ਇਕ ਸਰੋਤ ਦੱਸਿਆ ਹੈ, ਜਿਸ ਕਾਰਨ ਹੁਣ ਪੂਰੀ ਦੁਨੀਆ ਇਕ ਹੋ ਗਈ ਹੈ। ਅਮਿਤਾਭ ਬੱਚਨ ਨੇ ਆਪਣੇ ਬਲਾੱਗ ਵਿਚ ਕੋਰੋਨਾ ਬਾਰੇ ਵਿਸਥਾਰ ਵਿਚ ਗੱਲ ਕੀਤੀ ਹੈ। ਉਹ ਲਿਖਦੇ ਹਨ, ‘ਉਹ ਕੰਮ ਜੋ ਦਾਰਸ਼ਨਿਕ ਅਤੇ ਸੰਗੀਤਕਾਰ ਨਹੀਂ ਕਰ ਸਕੇ, ਉਹ ਕਮਾਲ ਕੋਰੋਨਾ ਨੇ ਕੀਤਾ ਹੈ।

ਇਹ ਮਹਾਂਮਾਰੀ ਸਭ ਨੂੰ ਇਕ ਪਲੇਟਫਾਰਮ ਤੇ ਲੈ ਕੇ ਆਈ ਹੈ ਅਤੇ ਇਹ ਸਭ ਤੋਂ ਉੱਤਮ ਏਕਤਾ ਦਰਸਾਉਂਦੀ ਹੈ। ਉਦਾਂ ਦਾਂ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸੰਕਟ ਦੇ ਸਮੇਂ ਵਿਚ ਪੂਰਾ ਦੇਸ਼ ਨਾਲ ਖੜਾ ਹੈ ਅਤੇ ਜ਼ਬਰਦਸਤ ਤਰੀਕੇ ਨਾਲ ਇਸ ਵਾਇਰਸ ਦਾ ਸਾਹਮਣਾ ਕਰ ਰਿਹਾ ਹੈ। ਦੱਸ ਦਈਏ ਕਿ ਆਮ ਲੋਕਾਂ ਦੀ ਤਰ੍ਹਾਂ ਅਮਿਤਾਭ ਬੱਚਨ ਵੀ ਇਸ ਵਾਇਰਸ ਤੋਂ ਬਚਣ ਲਈ ਸਾਰੀਆਂ ਸਾਵਧਾਨੀਆਂ ਵਰਤ ਰਹੇ ਹਨ।

ਉਹ ਆਪਣੇ ਬਲੌਗ ਵਿਚ ਦੱਸਦੇ ਹਨ ਕਿ ਉਹ ਹੱਥ ਅਤੇ ਚਿਹਰਾ ਧੋ ਰਹੇ ਹਨ, ਚਾਬੀਆਂ ਸਾਫ਼ ਕਰ ਰਹੇ ਹਨ, ਹੱਥ ਨਹੀਂ ਮਿਲਾ ਰਹੇ, ਉਹ ਇਸ ਵਾਇਰਸ ਤੋਂ ਬਚਣ ਲਈ ਹਰ ਕਦਮ ਚੁੱਕ ਰਹੇ ਹਨ। ਦੱਸ ਦਈਏ ਇਸ ਤੋਂ ਪਹਿਲਾਂ ਕੋਰੋਨਾ 'ਤੇ ਹੀ ਅਮਿਤਾਭ ਬੱਚਨ ਦੀ ਇਕ ਕਵਿਤਾ ਵੀ ਕਾਫ਼ੀ ਵਾਇਰਲ ਹੋਈ ਸੀ। ਉਨ੍ਹਾਂ ਨੇ ਉਸ ਕਵਿਤਾ ਰਾਹੀਂ ਕੋਰੋਨਾ ਤੋਂ ਡਰਨ ਦੀ ਬਜਾਏ ਲੜਨ ਦੀ ਹਿੰਮਤ ਦਿੱਤੀ ਸੀ। ਲੋਕਾਂ ਨੂੰ ਅਮਿਤਾਭ ਦਾ ਉਹ ਅੰਦਾਜ਼ ਬਹੁਤ ਪਸੰਦ ਆਇਆ।

 

 

ਦੱਸ ਦਈਏ ਕਿ ਕੋਰੋਨਾ ਵਾਇਰਸ ਦਾ ਅਸਰ ਪੂਰੇ ਬਾਲੀਵੁੱਡ ਇੰਡਸਟਰੀ 'ਤੇ ਦੇਖਣ ਨੂੰ ਮਿਲ ਰਿਹਾ ਹੈ। ਜਦੋਂ ਤੋਂ ਕਈ ਰਾਜਾਂ ਵਿੱਚ ਥੀਏਟਰਾਂ ਨੂੰ ਬੰਦ ਕਰਨ ਦੇ ਆਦੇਸ਼ ਦਾ ਐਲਾਨ ਕੀਤਾ ਗਿਆ ਹੈ, ਬਹੁਤ ਸਾਰੀਆਂ ਫਿਲਮਾਂ ਨੇ ਉਨ੍ਹਾਂ ਦੀਆਂ ਰਿਲੀਜ਼ ਦੀਆਂ ਤਰੀਕਾਂ ਨੂੰ ਮੁਲਤਵੀ ਕਰ ਦਿੱਤਾ ਹੈ। ਉਸੇ ਸਮੇਂ, ਬਹੁਤ ਸਾਰੀਆਂ ਫਿਲਮਾਂ ਇਸਦਾ ਭਾਰੀ ਨੁਕਸਾਨ ਝੱਲ ਰਹੀਆਂ ਹਨ। ਇਸ ਦੀ ਸਭ ਤੋਂ ਵੱਡੀ ਉਦਾਹਰਣ ਇਰਫਾਨ ਖਾਨ ਦੀ ਫਿਲਮ ਇੰਗਲਿਸ਼ ਮੀਡੀਅਮ ਹੈ, ਜਿਸ ਦਾ ਬਾਕਸ ਆਫਿਸ 'ਚ ਪ੍ਰਦਰਸ਼ਨ ਉਮੀਦ ਨਾਲੋਂ ਘੱਟ ਚੱਲ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।