ਬਾਲੀਵੁੱਡ ਦੀ ਕਿਊਟ ਅਤੇ ਖੂਬਸੂਰਤ ਅਭਿਨੇਤਰੀ ਦਾ ਜਨਮਦਿਨ ਅੱਜ, ਦੇਖੋ ਖ਼ਾਸ ਤਸਵੀਰਾਂ

ਏਜੰਸੀ

ਮਨੋਰੰਜਨ, ਬਾਲੀਵੁੱਡ

ਅੱਜ ਆਲੀਆ ਭੱਟ ਆਪਣਾ 27 ਵਾਂ ਜਨਮਦਿਨ ਮਨਾ ਰਹੀ ਹੈ

File

ਮੁੰਬਈ- ਆਲੀਆ ਭੱਟ ਇਨ੍ਹੀਂ ਦਿਨੀਂ ਆਪਣੇ ਕਰੀਅਰ ਦੇ ਸਿਖਰ 'ਤੇ ਹੈ। ਇਸ ਸਮੇਂ ਅਭਿਨੇਤਰੀ ਦੇ ਹੱਥਾਂ ਵਿੱਚ ਬਹੁਤ ਸਾਰੇ ਵੱਡੇ ਪ੍ਰੋਜੈਕਟ ਹਨ। ਅੱਜ ਆਲੀਆ ਭੱਟ ਆਪਣਾ 27 ਵਾਂ ਜਨਮਦਿਨ ਮਨਾ ਰਹੀ ਹੈ।

ਉਨ੍ਹਾਂ ਦਾ ਜਨਮ 15 ਮਾਰਚ, 1993 ਨੂੰ ਮੁੰਬਈ 'ਚ ਮਸ਼ਹੂਰ ਬਾਲੀਵੁੱਡ ਨਿਰਮਾਤਾ-ਨਿਰਦੇਸ਼ਕ ਮਹੇਸ਼ ਭੱਟ ਅਤੇ ਸੋਨੀ ਰਾਜਦਾਨ ਦੇ ਘਰ ਹੋਇਆ ਸੀ। ਆਲੀਆ ਭੱਟ ਨੇ ਫਿਲਮ ਸਟੂਡੈਂਟ ਆਫ਼ ਦਿ ਈਅਰ ਤੋਂ ਬਾਲੀਵੁੱਡ ਵਿੱਚ ਐਂਟਰੀ ਕੀਤੀ ਸੀ।

ਜਾਣਕਾਰੀ ਅਨੁਸਾਰ ਆਪਣੀ ਕਰੀਅਰ ਦੀ ਪਹਿਲੀ ਫਿਲਮ 'ਸਟੂਡੈਂਟ ਆਫ ਦਿ ਈਅਰ' ਲਈ ਉਨ੍ਹਾਂ ਨੇ ਆਪਣਾ 16 ਕਿਲੋਂ ਤੱਕ ਵਜ਼ਨ ਘਟਾਇਆ ਸੀ। ਜਦੋਂ ਆਲੀਆ ਭੱਟ ਨੇ ਡੈਬਿਊ ਕੀਤਾ ਸੀ ਉਸ ਸਮੇਂ ਉਹ ਸਿਰਫ 19 ਸਾਲ ਦੀ ਸੀ।

ਅੱਜ ਉਹ ਬਾਲੀਵੁੱਡ ਦਾ ਜਾਣਿਆ ਮਾਣਿਆ ਨਾਮ ਹੈ। ਨਿੱਜੀ ਜ਼ਿੰਦਗੀ ਵਿਚ ਉਹ ਰਣਬੀਰ ਕਪੂਰ ਨਾਲ ਰਿਸ਼ਤੇ ਨੂੰ ਲੈ ਕੇ ਚਰਚਾ ਵਿਚ ਹੈ।  ਆਲੀਆ ਵੀ ਦੂਜੀਆਂ ਲੜਕੀਆਂ ਵਾਂਗ ਆਪਣੇ ਪਿਤਾ ਵਰਗਾ ਜੀਵਨਸਾਥੀ ਨਹੀਂ ਚਾਹੁੰਦੀ।

ਕਿਉਂਕਿ ਉਨ੍ਹਾਂ ਦੇ ਪਿਤਾ ਦੇ ਕਈਆਂ ਨਾਲ ਸੰਬੰਧ ਰਹਿ ਚੁੱਕੇ ਹਨ ਅਤੇ ਉਨ੍ਹਾਂ ਦਾ ਜੀਵਨ ਕਈ ਤਰ੍ਹਾਂ ਦੇ ਵਿਵਾਦਾਂ ਨਾਲ ਭਰਪੂਰ ਰਿਹਾ ਹੈ। ਉਹ ਆਪਣੀ ਜ਼ਿੰਦਗੀ 'ਚ ਇਸ ਤਰ੍ਹਾਂ ਦਾ ਜੀਵਨਸਾਥੀ ਚਾਹੁੰਦੀ ਹੈ।

ਜੋ ਉਨ੍ਹਾਂ ਦਾ ਪਹਿਲਾਂ ਇਕ ਚੰਗਾ ਦੋਸਤ ਹੋਵੇ ਅਤੇ ਉਨ੍ਹਾਂ ਨੂੰ ਖੁਸ਼ ਰੱਖ ਸਕੇ। ਬਤੌਰ ਚਾਈਲਡ ਸਹਿ-ਕਲਾਕਾਰ ਆਲੀਆ ਸਾਲ 1999 'ਚ ਰਿਲੀਜ਼ ਹੋਈ ਫਿਲਮ 'ਸੰਘਰਸ਼' 'ਚ ਕੰਮ ਕਰ ਚੁੱਕੀ ਹੈ।

ਅਦਾਕਾਰੀ ਨਾਲ ਆਲੀਆ ਭੱਟ ਨੇ ਗਾਇਕੀ 'ਚ ਵੀ ਆਪਣੀ ਕਿਸਮਤ ਆਜਮਾ ਚੁੱਕੀ ਹੈ। ਉਸ ਦਾ ਗਾਇਆ ਗੀਤ 'ਸਮਝਾਵਾਂ ਅਨਪਲਗਡ' ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਇਆ ਸੀ।

ਜਨਮਦਿਨ ਮੌਕੇ ਦੇਖੋ ਆਲੀਆ ਦੇ ਬਚਪਨ ਦੀਆਂ ਕੁਝ ਖਾਸ ਤਸਵੀਰਾਂ। ਬਤੌਰ ਚਾਈਲਡ ਸਹਿ-ਕਲਾਕਾਰ ਆਲੀਆ ਸਾਲ 1999 'ਚ ਰਿਲੀਜ਼ ਹੋਈ ਫਿਲਮ 'ਸੰਘਰਸ਼' 'ਚ ਕੰਮ ਕਰ ਚੁੱਕੀ ਹੈ।

ਅਦਾਕਾਰੀ ਨਾਲ ਆਲੀਆ ਭੱਟ ਨੇ ਗਾਇਕੀ 'ਚ ਵੀ ਆਪਣੀ ਕਿਸਮਤ ਆਜਮਾ ਚੁੱਕੀ ਹੈ। ਉਸ ਦਾ ਗਾਇਆ ਗੀਤ 'ਸਮਝਾਵਾਂ ਅਨਪਲਗਡ' ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਇਆ ਸੀ। ਜਨਮਦਿਨ ਮੌਕੇ ਦੇਖੋ ਆਲੀਆ ਦੇ ਬਚਪਨ ਦੀਆਂ ਕੁਝ ਖਾਸ ਤਸਵੀਰਾਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।