ਸਾਜਿਦ ਖਾਨ ਨੂੰ IFTDA  ਦਾ ਨੋਟਿਸ, ਆਲੋਕ ਨਾਥ ਨੇ CINTAA  ਨੂੰ ਦਿਤਾ ਜਵਾਬ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਫਿਲਮ ਨਿਰਦੇਸ਼ਕ ਸਾਜਿਦ ਖਾਨ ਤੇ ਔਰਤਾਂ ਦੀ ਸ਼ਿਕਾਇਤ ਤੋਂ ਬਾਅਦ IFTDA ਨੇ ਨੋਟਿਸ ਭੇਜਿਆ ਹੈ।

Sajid Khan

ਮੁੰਬਈ, ( ਭਾਸ਼ਾ ) : ਤਨੂੰਸ਼੍ਰੀ ਦੱਤਾ ਵੱਲੋਂ ਨਾਨਾ ਪਾਟੇਕਰ ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਣ ਤੋਂ ਬਾਅਦ ਭਾਰਤ ਵਿਚ ਖਾਸਕਰ ਮਨੋਰਜੰਨ ਜਗਤ ਵਿਚ ਮੀ ਟੂ ਦਾ ਮਾਮਲਾ ਬਹੁਤ ਜ਼ੋਰਾਂ ਨਾਲ ਉਠ ਰਿਹਾ ਹੈ। ਹੁਣ ਤੱਕ ਕਈ ਔਰਤਾਂ ਸਾਹਮਣੇ ਆ ਚੁੱਕੀਆਂ ਹਨ। ਨਾਨਾ ਪਾਟੇਕਰ, ਵਿਵੇਕ ਅਗਨੀਹੋਤਰੀ, ਵਿਕਾਸ ਬਹਿਲ, ਆਲੋਕ ਨਾਥ, ਰਜਤ ਕਪੂਰ, ਸੁਭਾਸ਼ ਘਈ, ਭੂਸ਼ਣ ਕੁਮਾਰ, ਸਾਜਿਦ ਖਾਨ ਜਿਹੇ ਕਈ ਨਾਮ ਅਜਿਹੇ ਹਨ ਜੋ ਸਵਾਲਾਂ ਦੇ ਘੇਰੇ ਵਿਚ ਹਨ। ਦੋਸ਼ਾਂ ਤੋਂ ਬਾਅਦ ਕਈ ਮਸ਼ਹੂਰ ਹਸਤੀਆਂ ਨੂੰ ਅਪਣੇ ਪ੍ਰੋਜੈਕਟਸ ਤੋਂ ਹਟਣਾ ਪਿਆ।

ਵਿਕਾਸ ਬਹਿਲ ਨੂੰ ਸੁਪਰ 30 ਵਿਚ ਨਿਰਦੇਸ਼ਨ ਦਾ ਕਰੈਡਿਟ ਨਹੀਂ ਮਿਲ ਰਿਹਾ ਜਦਕਿ ਨਾਨਾ ਪਾਟੇਕਰ ਨੇ ਹਾਊਸਫੁਲ 4 ਦਾ ਨਿਰਦੇਸ਼ਨ ਕਰ ਰਹੇ ਸਾਜਿਦ ਖਾਨ ਦੀ ਫਿਲਮ ਵੀ ਛੱਡ ਦਿਤੀ ਹੈ। ਫਿਲਮ ਨਿਰਦੇਸ਼ਕ ਸਾਜਿਦ ਖਾਨ ਤੇ ਔਰਤਾਂ ਦੀ ਸ਼ਿਕਾਇਤ ਤੋਂ ਬਾਅਦ IFTDA ਨੇ ਨੋਟਿਸ ਭੇਜਿਆ ਹੈ। ਜਾਣਕਾਰੀ ਮੁਤਾਬਕ ਮਾਮਲਿਆਂ ਵਿਚ ਸਾਜਦ ਖਾਨ ਨੂੰ ਉਨ੍ਹਾਂ ਦਾ ਪੱਖ ਰੱਖਣ ਨੂੰ ਕਿਹਾ ਹੈ। IFTDA ਦੇ ਪ੍ਰਧਾਨ ਅਸ਼ੋਕ ਪੰਡਿਤ ਨੇ ਕਿਹਾ ਹੈ ਕਿ ਜੇਕਰ ਸਾਜਿਦ ਖਾਨ ਜਵਾਬ ਨਹੀਂ ਦਿੰਦੇ ਤਾਂ ਉਨ੍ਹਾਂ ਵਿਰੁੱਧ ਫੈਸਲਾ ਲਿਆ ਜਾਵੇਗਾ।

ਆਲੋਕ ਨਾਥ ਤੇ ਟੀਵੀ ਨਿਰਮਾਤਾ ਵਿਨਤਾ ਨੰਦਾ ਨੇ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ ਲਗਾਏ ਹਨ। ਇਸ ਤੇ ਆਲੋਕ ਨਾਥ ਨੇ ਕਾਨੂੰਨੀ ਲੜਾਈ ਲੜਨ ਦੀ ਗੱਲ ਕੀਤੀ ਸੀ। ਉਨ੍ਹਾਂ ਮਾਨਹਾਨੀ ਦਾ ਕੇਸ ਵੀ ਕੀਤਾ ਹੈ। ਹੁਣ ਇਕ ਇੰਟਰਵਿਊ ਵਿਚ ਵਿਨਤਾ ਨੇ ਵੀ ਪਲਟਵਾਰ ਕਰਦਆਿਂ ਕਿਹਾ ਕਿ ਮੈਂ ਵੀ ਕਾਨੂੰਨੀ ਲੜਾਈ ਲੜਨ ਲਈ ਤਿਆਰ ਹਾਂ। ਅਦਾਕਾਰ ਆਲੋਕ ਨਾਥ ਨੇ ਅਪਣੇ ਵਕੀਲ ਰਾਂਹੀ CINTAA ਨੂੰ ਨੋਟਿਸ ਦਾ ਜਵਾਬ ਦੇ ਦਿਤਾ ਹੈ। ਅਪਣੇ ਜਵਾਬ ਵਿਚ ਉਨ੍ਹਾਂ  ਨੇ ਦੋਸ਼ਾਂ ਨੂੰ ਗਲਤ ਦਸਿਆ ਹੈ। ਆਲੋਕ ਨਾਥ ਤੇ ਵਿਨਤਾ ਨੰਦਾ ਸਮੇਤ ਵੱਖ-ਵੱਖ ਔਰਤਾਂ ਨੇ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ ਲਗਾਏ ਹਨ।

ਮਾਮਲੇ ਦੀ ਜਾਂਚ ਕਰਦੇ ਹੋਏ CINTAA ਨੇ ਆਲੋਕ ਨਾਥ ਨੂੰ ਨੋਟਿਸ ਭੇਜ ਦੇ 10 ਦਿਨ ਦੇ ਅੰਦਰ ਜਵਾਬ ਮੰਗਿਆ ਸੀ। ਇਸ ਤੋਂ ਬਾਅਦ ਮਸ਼ਹੂਰ ਪੱਤਰਕਾਰ ਵਿਨੋਦ ਦੂਆ ਦਾ ਨਾਮ ਵੀ ਮੀ ਟੀ ਮੁਹਿੰਮ ਦੌਰਾਨ ਸਾਹਮਣੇ ਆਇਆ ਹੈ। ਫਿਲਮ ਨਿਰਮਾਤਾ ਨਿਸ਼ਠਾ ਜੈਨ ਨੇ ਸਾਲਾਂ ਪਹਿਲਾਂ ਵਿਨੋਦ ਵੱਲੋਂ ਕੀਤੇ ਗਈ ਜਿਨਸੀ ਪਰੇਸ਼ਾਨੀ ਦੀ ਕਹਾਣੀ ਦਸੀ ਹੈ। ਦੋਸ਼ ਸਾਹਮਣੇ ਆਉਣ ਤੋਂ ਬਾਅਦ ਵਿਨੋਦ ਦੁਆ ਦੀ ਬੇਟੀ ਕਾਮੇਡੀਅਨ ਮਲਿੱਕਾ ਦੂਆ ਨੇ ਪਿਤਾ ਦਾ ਸਮਰਥਨ ਕੀਤਾ ਹੈ।

ਦੂਜੇ ਪਾਸੇ ਨਿਸ਼ਠਾ ਨੇ ਦੂਆ ਤੇ ਲਿਖੀ ਪੋਸਟ ਵਿਚ ਉਨ੍ਹਾਂ ਦੀ ਬੇਟੀ ਮਲਿੱਕਾ ਦਾ ਜ਼ਿਕਰ ਕਰਨ ਲਈ ਮਾਫੀ ਮੰਗ ਲਈ ਹੈ। ਵਿੱਕੀ ਕੌਸ਼ਲ ਦੇ ਪਿਤਾ ਅਤੇ ਬਾਲੀਵੁਡ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ ਤੇ ਵੀ ਮੀ ਟੂ ਤਹਿਤ ਦੋ ਔਰਤਾਂ ਨੇ ਸ਼ੂਟਿੰਗ ਦੌਰਾਨ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ। ਟਵੀਟਰ ਤੇ ਨਮਿਤਾ ਪ੍ਰਕਾਸ਼ ਨੇ ਪੋਸਟ ਵਿਚ ਅਪਣੀ ਹੱਡਬੀਤੀ ਸੁਣਾਈ। ਹਾਲਾਂਕਿ ਦੋਸ਼ਾਂ ਤੋਂ ਬਾਅਦ ਸ਼ਾਮ ਕੌਸ਼ਲ ਨੇ ਮਾਫੀ ਮੰਗ ਲਈ ਹੈ। ਅਦਾਕਾਰ ਸੈਫ ਅਲੀ ਖਾਨ ਨੇ ਵੀ ਇਸ ਮੁਹਿੰਮ ਦਾ ਸਮਰਥਨ ਕੀਤਾ ਹੈ।

ਇਹੋ ਨਹੀਂ ਉਨ੍ਹਾਂ  ਨੇ ਅਪਣੇ ਨਾਲ ਹੋਏ ਸ਼ੋਸ਼ਣ ਦਾ ਖੁਲਾਸਾ ਕੀਤਾ ਹੈ। ਹਾਲਾਂਕਿ ਇਹ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਨਹੀਂ ਸੀ। ਪਾਕਿਸਤਾਨੀ ਅਦਾਕਾਰਾ ਨੇ ਕਿਹਾ ਕਿ 5 ਸਾਲ ਦੀ ਉਮਰ ਵਿਚ ਉਨ੍ਹਾਂ ਨੂੰ ਇਹ ਹਾਦਸਾ ਸਹਿਣਾ ਪਿਆ ਸੀ। ਉਨ੍ਹਾਂ ਨਾਲ ਇਹ ਗਲਤ ਹਰਕਤ ਉਨਾਂ ਦੇ ਘਰ ਵਿਚ ਕੰਮ ਕਰਨ ਵਾਲੇ ਇਕ ਸਹਾਇਕ ਨੇ ਕੀਤੀ ਸੀ। ਆਯੁਸ਼ਮਾਨ ਦੀ ਪਤਨੀ ਤਾਹਿਰਾ ਕਸ਼ਿਯਪ ਨੇ ਕਿਹਾ ਕਿ ਉਹ ਵੀ ਬਚਪਨ ਵਿਚ ਜਿਨਸੀ ਸ਼ੋਸ਼ਣ ਦਾ ਸਾਹਮਣਾ ਕਰ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਆਮ ਤੌਰ ਤੇ ਕਰੀਬੀ ਲੋਕ ਜਿਨ੍ਹਾਂ ਤੇ ਤੁਸੀਂ ਯਕੀਨ ਕਰਦੇ ਹੋ ਓਹੀ  ਅਸਲ ਵਿਚ ਬੁਰੇ ਹੁੰਦੇ ਹਨ। ਜਿਨਸੀ ਸ਼ੋਸ਼ਣ ਮੁਹਿੰਮ ਵਿਚ ਮਹਿਲਾ ਫਿਲਮਕਾਰਾਂ ਇਕਜੁਟ ਹੋ ਗਈਆਂ ਹਨ। ਨੰਦਿਤਾ ਦਾਸ, ਗੁਲਜਾਰ, ਅਲੰਕ੍ਰਤਾ ਸ਼੍ਰੀਵਾਸਤਵ, ਕੋਂਕਣਾ ਸੇਨ ਸ਼ਰਮਾ, ਗੌਰ ਸ਼ਿੰਦੇ, ਨਿਤਯਾ ਮਹਿਰਾ, ਰੀਮਾ ਕਾਗਤੀ, ਜੋਇਆ ਅਖਤਰ, ਰੂਚੀ ਨਰੇਨ, ਸੋਨਾਲੀ ਬੋਸ ਅਤੇ ਕਿਰਣ ਰਾਵ ਨੇ ਤੈਅ ਕੀਤਾ ਹੈ ਕਿ ਉਹ ਜਿਨਸੀ ਸ਼ੋਸ਼ਣ ਦੇ ਕਿਸੀ ਵੀ ਅਦਾਕਾਰ ਨਾਲ ਕੰਮ ਨਹੀਂ ਕਰਨਗੀਆਂ।