Sunny Deol on Animal: ਸੰਨੀ ਦਿਓਲ ਨੇ ਕਿਹਾ, "ਬੌਬੀ ਦੀ ਹੋ ਰਹੀ ਤਾਰੀਫ਼ ਤੋਂ ਖੁਸ਼ ਹਾਂ ਪਰ ਕੁੱਝ ਚੀਜ਼ਾਂ ਪਸੰਦ ਨਹੀਂ ਆਈਆਂ"

ਏਜੰਸੀ

ਮਨੋਰੰਜਨ, ਬਾਲੀਵੁੱਡ

ਇਸ ਫਿਲਮ 'ਚ ਰਣਬੀਰ ਕਪੂਰ ਮੁੱਖ ਭੂਮਿਕਾ 'ਚ ਹਨ। ‘ਐਨੀਮਲ’ ਇਕ ਪਿਤਾ ਅਤੇ ਪੁੱਤਰ ਦੇ ਗੁੰਝਲਦਾਰ ਰਿਸ਼ਤੇ ਦੀ ਪਿੱਠਭੂਮੀ 'ਤੇ ਆਧਾਰਤ ਇਕ ਅਪਰਾਧ ਡਰਾਮਾ ਫਿਲਮ ਹੈ।

Sunny Deol loved Bobby’s performance in Animal but didn`t like certain things

Sunny Deol on Animal: ਅਭਿਨੇਤਾ ਸੰਨੀ ਦਿਓਲ ਨੇ ਕਿਹਾ ਕਿ ਉਹ ਅਪਣੇ ਭਰਾ ਬੌਬੀ ਦਿਓਲ ਨੂੰ 'ਐਨੀਮਲ' ਵਿਚ ਉਸ ਦੀ ਅਦਾਕਾਰੀ ਲਈ ਮਿਲ ਰਹੀ ਪ੍ਰਸ਼ੰਸਾ ਤੋਂ ਖੁਸ਼ ਹਨ, ਪਰ ਸੰਦੀਪ ਰੈੱਡੀ ਵਾਂਗਾ ਦੇ ਨਿਰਦੇਸ਼ਨ ਵਿਚ ਉਨ੍ਹਾਂ ਨੂੰ ਕੁੱਝ ਚੀਜ਼ਾਂ ਪਸੰਦ ਨਹੀਂ ਆਈਆਂ।

ਇਸ ਫਿਲਮ 'ਚ ਰਣਬੀਰ ਕਪੂਰ ਮੁੱਖ ਭੂਮਿਕਾ 'ਚ ਹਨ। ‘ਐਨੀਮਲ’ ਇਕ ਪਿਤਾ ਅਤੇ ਪੁੱਤਰ ਦੇ ਗੁੰਝਲਦਾਰ ਰਿਸ਼ਤੇ ਦੀ ਪਿੱਠਭੂਮੀ 'ਤੇ ਆਧਾਰਤ ਇਕ ਅਪਰਾਧ ਡਰਾਮਾ ਫਿਲਮ ਹੈ। 1 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਤੋਂ ਬਾਅਦ ਤੋਂ ਇਹ ਬਾਕਸ ਆਫਿਸ 'ਤੇ ਰਿਕਾਰਡ ਬਣਾ ਰਹੀ ਹੈ। ਆਲੋਚਕਾਂ ਨੇ ਫਿਲਮ ਨੂੰ ਲੈ ਕੇ ਮਿਲੀ-ਜੁਲੀ ਪ੍ਰਤੀਕਿਰਿਆ ਦਿਤੀ ਹੈ। ਹਾਲਾਂਕਿ, ਅਬਰਾਰ ਹੱਕ ਦੇ ਕਿਰਦਾਰ ਵਜੋਂ ਬੌਬੀ ਦੀ ਅਦਾਕਾਰੀ ਦੀ ਆਲੋਚਕਾਂ ਅਤੇ ਪ੍ਰਸ਼ੰਸਕਾਂ ਦੋਵਾਂ ਦੁਆਰਾ ਸ਼ਲਾਘਾ ਕੀਤੀ ਜਾ ਰਹੀ ਹੈ।

ਸੰਨੀ ਦਿਓਲ ਨੇ ਸਮਾਚਾਰ ਏਜੰਸੀ ਨੂੰ ਦਸਿਆ, “ਮੈਂ ਬੌਬੀ ਲਈ ਬਹੁਤ ਖੁਸ਼ ਹਾਂ। ਮੈਂ ਐਨੀਮਲ ਦੇਖੀ ਹੈ ਅਤੇ ਮੈਨੂੰ ਇਹ ਪਸੰਦ ਆਈ। ਕੁੱਝ ਚੀਜ਼ਾਂ ਹਨ ਜੋ ਮੈਨੂੰ ਪਸੰਦ ਨਹੀਂ ਸਨ। ਮੈਨੂੰ ਅਪਣੀਆਂ ਫਿਲਮਾਂ ਸਮੇਤ ਵੱਖ-ਵੱਖ ਫਿਲਮਾਂ ਵਿਚ ਬਹੁਤ ਸਾਰੀਆਂ ਚੀਜ਼ਾਂ ਪਸੰਦ ਨਹੀਂ ਆਉਂਦੀਆਂ”।

ਉਨ੍ਹਾਂ ਕਿਹਾ, "ਕਿਸੇ ਚੀਜ਼ ਨੂੰ ਪਸੰਦ ਕਰਨਾ ਜਾਂ ਨਾ ਪਸੰਦ ਕਰਨਾ ਨਿੱਜੀ ਤੌਰ 'ਤੇ ਮੇਰਾ ਅਧਿਕਾਰ ਹੈ, ਪਰ ਕੁੱਲ ਮਿਲਾ ਕੇ ਇਹ ਇਕ ਚੰਗੀ ਫਿਲਮ ਹੈ।" ਫਿਲਮ ਨੇ ਰਿਲੀਜ਼ ਤੋਂ ਬਾਅਦ 784 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ।

 (For more news apart from Sunny Deol loved Bobby’s performance in Animal but didn`t like certain things, stay tuned to Rozana Spokesman)