34 ਸਾਲ ਦੇ ਹੋਏ ਸਿਧਾਰਥ ਮਲੋਹਤਰਾ
'ਸਟੂਡੈਂਟ ਆਫ ਦ ਈਅਰ' ਨਾਲ ਅਪਣੇ ਕਰਿਅਰ ਦੀ ਸ਼ੁਰੁਆਤ ਕਰਨ ਵਾਲੇ ਸਿਧਾਰਥ ਅੱਜ 34 ਸਾਲ ਦੇ ਹੋ ਗਏ ਹਨ। ਮੀਡੀਆ ਸਾਹਮਣੇ ਕੱਟਿਆ ਕੇਕ...
ਮੁੰਬਈ : 'ਸਟੂਡੈਂਟ ਆਫ ਦ ਈਅਰ' ਨਾਲ ਅਪਣੇ ਕਰਿਅਰ ਦੀ ਸ਼ੁਰੁਆਤ ਕਰਨ ਵਾਲੇ ਸਿਧਾਰਥ ਮਲਹੋਤਰਾ ਅੱਜ 34 ਸਾਲ ਦੇ ਹੋ ਗਏ ਹਨ। ਮੁੰਬਈ ਸਥਿਤ ਅਪਣੇ ਘਰ ਸਿਧਾਰਥ ਨੇ ਦੋਸਤਾਂ ਨੂੰ ਜਨਮ ਦਿਨ ਦੀ ਪਾਰਟੀ ਦਿਤੀ। ਇਸ ਪਾਰਟੀ ਵਿਚ ਬਾਲੀਵੁੱਡ ਦੇ ਕਈ ਸਿਤਾਰੇ ਸ਼ਾਮਿਲ ਹੋਏ। ਪਾਰਟੀ ਦੇ ਦੌਰਾਨ ਹੀ ਸਿਧਾਰਥ ਮਲਹੋਤਰਾ ਅਪਣੇ ਘਰ ਤੋਂ ਬਾਹਰ ਨਿਕਲ ਕੇ ਆਏ ਅਤੇ ਮੀਡੀਆ ਦੇ ਸਾਹਮਣੇ ਕੇਕ ਕੱਟਿਆ।
ਇਸ ਦੌਰਾਨ ਉੱਥੇ ਖੜੇ ਅਪਣੇ ਫੈਂਸ ਨਾਲ ਸਿਧਾਰਥ ਨੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਨਾਲ ਸੈਲਫ਼ੀ ਖਿਚਵਾਈ। ਸਿਧਾਰਥ ਨੂੰ ਬਾਲੀਵੁਡ ਵਿਚ ਲਾਂਚ ਕਰਨ ਵਾਲੇ ਨਿਰਮਾਤਾ ਕਰਨ ਜੌਹਰ ਵੀ ਬਰਥਡੇਅ ਪਾਰਟੀ ਵਿਚ ਨਜ਼ਰ ਆਏ। ਹਾਲ ਹੀ ਵਿਚ ਮਾਂ ਬਣੀ ਨੇਹਾ ਧੂਪੀਆ ਵੀ ਅਪਣੇ ਪਤੀ ਅੰਗਦ ਦੇ ਨਾਲ ਪਾਰਟੀ ਵਿਚ ਪਹੁੰਚੀ।
'ਬ੍ਰਦਰਜ਼' ਅਤੇ 'ਏ ਜੈਂਟਲਮੈਨ' ਵਰਗੀ ਫਿਲਮਾਂ ਵਿਚ ਸਿਧਾਰਥ ਦੇ ਨਾਲ ਕੰਮ ਕਰ ਚੁੱਕੀ ਜੈਕਲੀਨ ਫਰਨਾਂਡਿਜ਼ ਵੀ ਪਾਰਟੀ ਵਿਚ ਮੌਜੂਦ ਸੀ। ਫਿਲਮ ਇਤਫਾਕ ਵਿਚ ਸਿਧਾਰਥ ਨਾਲ ਕੰਮ ਚੁਕੀ ਸੋਨਾਕਸ਼ੀ ਸਿਨ੍ਹਾ ਅਤੇ ਡਾਇਰੈਕਟਰ ਇਮਤਿਆਜ਼ ਅਲੀ ਨੇ ਵੀ ਜਨਮ ਦਿਨ ਦੀ ਪਾਰਟੀ ਵਿਚ ਸ਼ਿਰਕਤ ਕੀਤੀ।
ਸਿਧਾਰਥ ਦੀ ਪਾਰਟੀ ਵਿਚ ਕੈਟਰੀਨਾ ਕੈਫ਼, ਰਵੀਨਾ ਟੰਡਨ ਅਤੇ ਗੌਰੀ ਖਾਨ ਨੇ ਵੀ ਚਾਰ ਚੰਨ ਲਗਾਏ। ਸਿਧਾਰਥ ਅਤੇ ਕੈਟਰੀਨਾ ਇਕੱਠੇ ਫਿਲਮ 'ਬਾਰ - ਬਾਰ' ਦੇਖੋ ਵਿਚ ਨਜ਼ਰ ਆਏ ਸਨ। ਇਸ ਫਿਲਮ ਦਾ ਗੀਤ 'ਕਾਲਾ ਚਸ਼ਮਾ' ਬਹੁਤ ਹਿਟ ਹੋਇਆ ਸੀ। ਪਾਰਟੀ ਵਿਚ ਕਰਿਸ਼ਮਾ ਕਪੂਰ, ਸੰਜੇ ਕਪੂਰ ਦੇ ਨਾਲ ਪਹੁੰਚੇ। ਸਿਧਾਰਥ ਦੇ ਦੋਸਤ ਆਦਿਤਿਆ ਰਾਏ ਕਪੂਰ ਅਤੇ ਕ੍ਰਿਤੀ ਸੇਨ ਨੇ ਵੀ ਪਾਰਟੀ ਵਿਚ ਧਮਾਲ ਪਾਈ। ਮੀਰਾ ਕਪੂਰ ਅਪਣੇ ਹਮਸਫ਼ਰ ਸ਼ਾਹਿਦ ਕਪੂਰ ਦੇ ਬਿਨਾਂ ਹੀ ਪਾਰਟੀ ਵਿਚ ਪਹੁੰਚੀ।