ਕਰਨ ਜੌਹਰ ਪੰਜਾਬੀ ਕਲਾਕਾਰਾਂ ਦੀ ਇਸ ਗੱਲ ਤੋਂ ਨੇ ਬਹੁਤ ਜਿਆਦਾ ਪਰੇਸ਼ਾਨ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਕਰਨ ਜੌਹਰ ਇਕ ਚੰਗੇ ਡਾਇਰੈਕਟਰ, ਐਕਰ ਹਨ। ਪਰ ਉਨ੍ਹਾਂ ਦੀ ਚਰਚਾ ਅਕਸਰ ਫ਼ੈਸ਼ਨ......

Karan Johar

ਮੁੰਬਈ (ਭਾਸ਼ਾ): ਕਰਨ ਜੌਹਰ ਇਕ ਚੰਗੇ ਡਾਇਰੈਕਟਰ, ਐਕਰ ਹਨ। ਪਰ ਉਨ੍ਹਾਂ ਦੀ ਚਰਚਾ ਅਕਸਰ ਫ਼ੈਸ਼ਨ ਸੇਂਸ ਦੀ ਵਜ੍ਹਾ ਨਾਲ ਵੀ ਹੁੰਦੀ ਹੈ। ਕਰਨ ਜੌਹਰ ਨੂੰ ਫ਼ੈਸ਼ਨ ਦੀ ਫੀਲਡ ਵਿਚ ਪੰਜਾਬੀ ਕਲਾਕਾਰ ਦਿਲਜੀਤ ਦੋਸਾਂਝ ਟੱਕਰ ਦੇ ਰਹੇ ਹਨ, ਇਸ ਗੱਲ ਤੋਂ ਕਰਨ ਕਾਫ਼ੀ ਪਰੇਸ਼ਾਨ ਵੀ ਹਨ। ਕਰਨ ਨੇ ਹਾਲ ਹੀ ਵਿਚ ਇਕ ਚੈਟ ਸ਼ੋਅ No Filter Neha 3 ਵਿਚ ਖੁਲਾਸਾ ਕੀਤਾ, ਮੈਨੂੰ ਅਤੇ ਦਿਲਜੀਤ ਦੋਸਾਂਝ ਦੋਨਾਂ ਨੂੰ ਕੱਪੜਿਆਂ ਦਾ ਕਰੇਜ ਹੈ।

ਸਾਡੇ ਵਿਚ ਸਮਾਨਤਾ ਇਹ ਹੈ ਕਿ ਦੋਨਾਂ ਨੂੰ ਇਕ ਹੀ ਬਰਾਂਡ ਦੇ ਕੱਪੜੇ ਪਸੰਦ ਹਨ। ਅਜਿਹੇ ਵਿਚ ਜਦੋਂ ਅਸੀਂ ਕੱਪੜੇ ਖਰੀਦ ਦੇ ਹਾਂ ਤਾਂ ਉਹ ਮੇਲ ਖਾ ਜਾਂਦੇ ਹਨ। ਕਈ ਵਾਰ ਤਾਂ ਮੈਂ ਅਪਣੇ ਕਈ ਨਵੇਂ ਕੱਪੜਿਆਂ ਨੂੰ ਇਸ ਲ‍ਈ ਸੰਭਾਲ ਕੇ ਰੱਖਦਾ ਹਾਂ ਕਿ ਉਸ ਨੂੰ ਕਿਸੇ ਖਾਸ ਮੌਕੇ ਉਤੇ ਪਾਵਾਗਾਂ, ਉਦੋਂ ਦੇਖਦਾ ਹਾਂ ਦਿਲਜੀਤ ਨੇ ਉਸ ਤਰ੍ਹਾਂ ਦੇ ਹੀ ਕੱਪੜੇ ਪਾਏ ਹੋਏ ਤਸਵੀਰ ਸੋਸ਼ਲ ਮੀਡੀਆ ਉਤੇ ਪੋਸਟ ਕਰ ਦਿਤੀ ਹੈ। ਕਰਨ ਜੌਹਰ ਨੇ ਦੱਸਿਆ, ਦਿਲਜੀਤ ਦੋਸਾਂਝ ਦੀ ਇਸ ਆਦਤ ਤੋਂ ਮੈਂ ਪਰੇਸ਼ਾਨ ਹੋ ਗਿਆ ਹਾਂ।

ਕਈ ਵਾਰ ਤਾਂ ਦਿਲਜੀਤ ਦੋਸਾਂਝ ਦੇ ਸੋਸ਼ਲ ਮੀਡੀਆ ਪੋਸਟ ਦੇਖ ਕੇ ਮੈਨੂੰ Channa Mereya ਗਾਣੇ ਗਾਉਣ ਦਾ ਦਿਲ ਕਰਦਾ ਹੈ। ਮੇਰਾ ਦਿਲ ਕਈ ਵਾਰ ਟੁੱਟ ਚੁੱਕਿਆ ਹੈ। ਦੱਸ ਦਈਏ ਹਾਲ ਹੀ ਵਿਚ ਕਰਨ ਜੌਹਰ ਦੇ ਚੈਟ ਸ਼ੋਅ ਕਾਫ਼ੀ ‍ਵਿਦ ਕਰਨ ਵਿਚ ਦਿਲਜੀਤ ਦੋਸਾਂਝ ਅਤੇ ਰੈਪਰ ਬਾਦਸ਼ਾਹ ਨੇ ਐਟਰੀ ਕੀਤੀ ਸੀ। ਦੋਨਾਂ ਦੀ ਮਸਤੀ-ਮਜਾਕ ਦੇ ਨਾਲ ਕਰਨ ਜੌਹਰ ਦਾ ਇਹ ਸੀਜ਼ਨ ਸਰੋਤਿਆਂ ਨੂੰ ਕਾਫ਼ੀ ਪਸੰਦ ਆਇਆ ਸੀ। ਇਸ ਸ਼ੋਅ ਵਿਚ ਹੁਣ ਤੱਕ ਕਈ ਵੱਡੇ ਸਟਾਰ ਸ਼ਾਮ‍ਲ ਹੋ ਚੁੱਕੇ ਹਨ।