ਲਗਾਤਾਰ ਤੀਜੇ ਦਿਨ ਸੋਨੂੰ ਸੂਦ ਦੇ ਮੁੰਬਈ ਸਥਿਤ ਘਰ ਪਹੁੰਚੇ IT ਵਿਭਾਗ ਦੇ ਅਧਿਕਾਰੀ

ਏਜੰਸੀ

ਮਨੋਰੰਜਨ, ਬਾਲੀਵੁੱਡ

ਮਸ਼ਹੂਰ ਅਦਾਕਾਰ ਸੋਨੂੰ ਸੂਦ ਦੇ ਘਰ ਲਗਾਤਾਰ ਤੀਜੇ ਦਿਨ ਆਮਦਨ ਕਰ ਵਿਭਾਗ ਦੇ ਅਧਿਕਾਰੀ ਪਹੁੰਚੇ ਹਨ।

Sonu Sood

ਮੁੰਬਈ: ਮਸ਼ਹੂਰ ਅਦਾਕਾਰ ਸੋਨੂੰ ਸੂਦ (Actor Sonu Sood) ਦੇ ਘਰ ਲਗਾਤਾਰ ਤੀਜੇ ਦਿਨ ਆਮਦਨ ਕਰ ਵਿਭਾਗ ਦੇ ਅਧਿਕਾਰੀ (Income tax department ) ਪਹੁੰਚੇ ਹਨ। ਸੂਤਰਾਂ ਅਨੁਸਾਰ ਆਈਟੀ ਵਿਭਾਗ ਵੱਲੋਂ ਸੋਨੂੰ ਸੂਦ ਦੇ ਲਖਨਊ ਦੀ ਇਕ ਰੀਅਲ ਅਸਟੇਟ ਕੰਪਨੀ ਦੇ ਨਾਲ ਹੋਏ ਸਮਝੌਤੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਵਿਚ ਟੈਕਸ ਚੋਰੀ ਦੇ ਆਰੋਪ ਲਗਾਏ ਜਾ ਰਹੇ ਹਨ।

ਹੋਰ ਪੜ੍ਹੋ: ਪਿਛਲੇ 100 ਦਿਨ ਤੋਂ ਧਰਨਾ ਦੇ ਰਹੇ NSQ ਅਧਿਆਪਕਾਂ ‘ਤੇ ਪੁਲਿਸ ਨੇ ਕੀਤਾ ਲਾਠੀਚਾਰਜ

ਸੋਸ਼ਲ ਮੀਡੀਆ ’ਤੇ ਆਮ ਲੋਕਾਂ ਤੋਂ ਇਲਾਵਾ ਕਈ ਸਿਆਸੀ ਆਗੂ ਵੀ ਆਈਟੀ ਵਿਭਾਗ ਦੇ ਇਸ ਸਰਵੇਖਣ ਨੂੰ ਲੈ ਕੇ ਸਵਾਲ ਚੁੱਕ ਰਹੇ ਹਨ। ਆਮ ਆਦਮੀ ਪਾਰਟੀ ਅਤੇ ਸ਼ਿਵਸੈਨਾ ਦੇ ਕਈ ਆਗੂਆਂ ਨੇ ਸੋਨੂੰ ਸੂਦ ਦੇ ਹੱਕ ਵਿਚ ਟਵੀਟ ਕੀਤੇ ਹਨ। ਬੀਤੇ ਦਿਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਸੋਨੂੰ ਸੂਦ ਦਾ ਸਮਰਥਨ ਕੀਤਾ ਸੀ।

ਹੋਰ ਪੜ੍ਹੋ: ਰਾਘਵ ਚੱਡਾ ਦਾ ਨਵਜੋਤ ਸਿੱਧੂ ’ਤੇ ਹਮਲਾ, ਦੱਸਿਆ ਪੰਜਾਬ ਦੀ ਸਿਆਸਤ ਦੀ ‘ਰਾਖੀ ਸਾਵੰਤ’

ਉਹਨਾਂ ਲਿਖਿਆ, ‘ਸੱਚਾਈ ਦੇ ਰਸਤੇ ’ਤੇ ਚਲਦਿਆਂ ਲੱਖਾਂ ਮੁਸ਼ਕਿਲਾਂ ਆਉਂਦੀਆਂ ਹਨ ਪਰ ਜਿੱਤ ਹਮੇਸ਼ਾਂ ਸੱਚਾਈ ਦੀ ਹੀ ਹੁੰਦੀ ਹੈ। ਸੋਨੂੰ ਸੂਦ ਜੀ ਦੇ ਨਾਲ ਭਾਰਤ ਦੇ ਉਹਨਾਂ ਲੱਖਾਂ ਪਰਿਵਾਰਾਂ ਦੀਆਂ ਦੁਆਵਾਂ ਹਨ, ਜਿਨ੍ਹਾਂ ਨੂੰ ਮੁਸ਼ਕਿਲ ਦੌਰ ਵਿਚ ਸੋਨੂੰ ਸੂਦ ਦਾ ਸਾਥ ਮਿਲਿਆ ਸੀ’। 

ਹੋਰ ਪੜ੍ਹੋ: SCO ਸਮਿਟ ਵਿਚ ਬੋਲੇ ਪੀਐਮ ਮੋਦੀ, 'ਖੇਤਰੀ ਸਮੱਸਿਆਵਾਂ ਦੀ ਮੁੱਖ ਜੜ੍ਹ ਹੈ ਵਧ ਰਹੀ ਕੱਟੜਤਾ'

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਲਾਗੂ ਕੀਤੇ ਗਏ ਲਾਕਡਾਊਨ ਦੌਰਾਨ ਸੋਨੂੰ ਸੂਦ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੇ ਗ੍ਰਹਿ ਰਾਜ ਪਹੁੰਚਾਉਣ ਵਿਚ ਵੱਡੇ ਪੱਧਰ ’ਤੇ ਮਦਦ ਕੀਤੀ ਸੀ। ਸੋਨੂੰ ਸੂਦ ਹੁਣ ਵੀ ਲੋੜਵੰਦਾਂ ਦੀ ਮਦਦ ਲਈ ਹਰ ਪਲ ਤਿਆਰ ਰਹਿੰਦੇ ਹਨ।