ਅਰਵਿੰਦ ਕੇਜਰੀਵਾਲ ਨੂੰ ਮਿਲੇ ਸੋਨੂੰ ਸੂਦ, 'ਦੇਸ਼ ਦੇ ਮੈਂਟਰਸ' ਪ੍ਰੋਗਰਾਮ ਲਈ ਬਣੇ ਬਰੈਂਡ ਅੰਬੈਸਡਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਫ਼ਿਲਮ ਅਦਾਕਾਰ ਸੋਨੂੰ ਸੂਦ (Sonu Sood meets Arvind Kejriwal) ਸ਼ੁੱਕਰਵਾਰ ਸਵੇਰੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਲਈ ਦਿੱਲੀ ਪਹੁੰਚੇ।

Sonu Sood meets Arvind Kejriwal

ਨਵੀਂ ਦਿੱਲੀ: ਫ਼ਿਲਮ ਅਦਾਕਾਰ ਸੋਨੂੰ ਸੂਦ (Sonu Sood meets Arvind Kejriwal) ਸ਼ੁੱਕਰਵਾਰ ਸਵੇਰੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਲਈ ਦਿੱਲੀ ਪਹੁੰਚੇ। ਇਸ ਦੌਰਾਨ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਰਾਘਵ ਚੱਡਾ ਅਤੇ ਕਈ ਹੋਰ ਵੀ ਮੌਜੂਦ ਰਹੇ। ਇਸ ਤੋਂ ਬਾਅਦ ਸੀਐਮ ਕੇਜਰੀਵਾਲ ਅਤੇ ਸੋਨੂੰ ਸੂਦ ਨੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ।

ਹੋਰ ਪੜ੍ਹੋ: ਜਲ੍ਹਿਆਂਵਾਲਾ ਬਾਗ ਮੈਮੋਰੀਅਲ ਦੇ ਨਵੇਂ ਕੰਪਲੈਕਸ ਦਾ ਕੱਲ੍ਹ ਉਦਘਾਟਨ ਕਰਨਗੇ ਪੀਐਮ ਮੋਦੀ

ਇਸ ਦੌਰਾਨ ਸੀਐਮ ਕੇਜਰੀਵਾਲ ਨੇ ਸੋਨੂੰ ਸੂਦ ਨੂੰ ‘ਦੇਸ਼ ਦੇ ਮੈਂਟਰਸ’ (Sonu Sood become ambassador of 'Desh ke Mentors') ਪ੍ਰੋਗਰਾਮ ਲਈ ਬ੍ਰਾਂਡ ਅੰਬੈਸਡਰ ਬਣਾਉਣ ਦਾ ਐਲਾਨ ਕੀਤਾ। ਸੀਐਮ ਕੇਜਰੀਵਾਲ ਨੇ ਕਿਹਾ ਕਿ ਸੋਨੂੰ ਸੂਦ ਬੱਚਿਆਂ ਦੇ ਬਿਹਤਰ ਭਵਿੱਖ ਲਈ ਬੱਚਿਆਂ ਨੂੰ ਗਾਈਡ ਕਰਨਗੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਉਹ ਖੁਦ ਵੀ ਕੁਝ ਬੱਚਿਆਂ ਦੇ ਗਾਈਡ ਬਣਨਗੇ।

ਹੋਰ ਪੜ੍ਹੋ: Tokyo Paralympics: ਭਾਰਤੀ ਟੇਬਲ ਟੈਨਿਸ ਖਿਡਾਰਨ Bhavina Patel ਦਾ ਸ਼ਾਨਦਾਰ ਪ੍ਰਦਰਸ਼ਨ

ਬ੍ਰਾਂਡ ਅੰਬੈਸਡਰ ਬਣਨ ਤੋਂ ਬਾਅਦ ਅਦਾਕਾਰ ਸੋਨੂੰ ਸੂਦ ਨੇ ਕਿਹਾ, “ਜੇਕਰ ਤੁਸੀਂ ਇੱਕ ਬੱਚੇ ਨੂੰ ਵੀ ਦਿਸ਼ਾ ਦੇ ਸਕਦੇ ਹੋ, ਤਾਂ ਦੇਸ਼ ਲਈ ਇਸ ਤੋਂ ਵੱਡਾ ਹੋਰ ਕੋਈ ਯੋਗਦਾਨ ਨਹੀਂ ਹੋਵੇਗਾ”। ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਇਹ ਪ੍ਰੋਗਰਾਮ ਨਵੰਬਰ ਮਹੀਨੇ ਵਿਚ ਲਾਂਚ ਹੋਵੇਗਾ। ਇਸ ਦੇ ਤਹਿਤ ਬੱਚਿਆਂ ਨੂੰ ਕਰੀਅਰ ਦੀ ਚੋਣ ਲਈ ਗਾਈਡ ਕੀਤਾ ਜਾਵੇਗਾ।

ਹੋਰ ਪੜ੍ਹੋ: Kabul Blast: ਜੋਅ ਬਾਇਡਨ ਦੀ ਚਿਤਾਵਨੀ, 'ਹਮਲਾਵਰਾਂ ਨੂੰ ਮੁਆਫ ਨਹੀਂ ਕਰਾਂਗੇ ਤੇ ਨਾ ਹੀ ਭੁੱਲਾਂਗੇ'

ਇਸ ਦੌਰਾਨ ਕੇਜਰੀਵਾਲ ਨੇ ਸੋਨੂੰ ਸੂਦ ਦੀ ਤਾਰੀਫ ਕੀਤੀ। ਉਹਨਾਂ ਕਿਹਾ ਕਿ ਸੋਨੂੰ ਸੂਦ ਪੂਰੇ ਦੇਸ਼ ਲਈ ਪ੍ਰੇਰਣਾ ਬਣੇ ਹਨ, ਜੋ ਕੰਮ ਦੇਸ਼ ਦੀਆਂ ਸਰਕਾਰਾਂ ਨਹੀਂ ਕਰ ਪਾ ਰਹੀਆਂ, ਉਹ ਕੰਮ ਸੋਨੂੰ ਸੂਦ ਕਰ ਰਹੇ ਹਨ। ਸੋਨੂੰ ਸੂਦ ਨੇ ਸਾਰਿਆਂ ਨੂੰ ਦਿੱਲੀ ਸਰਕਾਰ ਦੇ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਇਸ ਦੌਰਾਨ ਉਹਨਾ ਸਪੱਸ਼ਟ ਕੀਤਾ ਕਿ ਉਹਨਾਂ ਨੇ ਰਾਜਨੀਤੀ ਬਾਰੇ ਕੋਈ ਵਿਚਾਰ ਚਰਨਾ ਨਹੀਂ ਕੀਤੀ ਪਰ ਜੋ ਚਰਚਾ ਕੀਤੀ ਉਹ ਸਿਆਸਤ ਨਾਲੋਂ ਵੀ ਵੱਡੀ ਹੈ।