ਤਬੀਅਤ ਖ਼ਰਾਬ ਹੈ....ਫਿਰ ਵੀ 18 ਘੰਟੇ ਕੰਮ ਕਰ ਰਹੇ ਨੇ ਅਮੀਤਾਭ

ਏਜੰਸੀ

ਮਨੋਰੰਜਨ, ਬਾਲੀਵੁੱਡ

ਅਮਿਤਾਭ ਬੱਚਨ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਹਨ। ਹਾਲ ਹੀ 'ਚ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ ਸੀ ਤੇ ਉਸ ਦੇ ਬਾਅਦ ਉਨ੍ਹਾਂ ਨੂੰ ਆਪਣੀ ਤਬੀਅਤ ਖ਼ਰਾਬ ...

Amitabh Bachchan

ਨਵੀਂ ਦਿੱਲੀ : ਅਮਿਤਾਭ ਬੱਚਨ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਹਨ। ਹਾਲ ਹੀ 'ਚ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ ਸੀ ਤੇ ਉਸ ਦੇ ਬਾਅਦ ਉਨ੍ਹਾਂ ਨੂੰ ਆਪਣੀ ਤਬੀਅਤ ਖ਼ਰਾਬ ਹੋਣ ਦੀ ਜਾਣਕਾਰੀ ਵੀ ਦਿੱਤੀ ਗਈ ਸੀ। ਬਿੱਗ ਬੀ ਦੀ ਤਬੀਅਤ ਭਲਾ ਹੀ ਖ਼ਰਾਬ ਹੈ, ਪਰ ਉਨ੍ਹਾਂ ਨੇ ਕਦੀ ਵੀ ਕੰਮ ਦਾ ਸਾਥ ਨਹੀਂ ਛੱਡਿਆ।

ਥੋੜ੍ਹੀ ਜਿਹੀ ਤਬੀਅਤ ਠੀਕ ਹੋਣ ਦੇ ਬਾਅਦ ਅਮਿਤਾਭ ਫਿਰ ਤੋਂ ਸੈੱਟ 'ਤੇ ਆਏ ਤੇ ਕੈਮਰੇ ਦੇ ਸਾਹਮਣੇ ਆਪਣਾ ਜਲਵਾ ਦਿਖਾਉਣਾ ਸ਼ੁਰੂ ਕਰ ਦਿੱਤਾ। ਕੁਝ ਦਿਨ ਪਹਿਲਾਂ ਅਮਿਤਾਭ ਤਬੀਅਤ ਦੀ ਵਜ੍ਹਾ ਨਾਲ ਰੈਸਟ ਕਰ ਰਹੇ ਸੀ ਤੇ ਕੁਝ ਦਿਨਾਂ ਤਕ ਉਨ੍ਹਾਂ ਨੇ ਕੋਈ ਵੀ ਸ਼ੂਟਿੰਗ ਨਹੀਂ ਕੀਤੀ ਸੀ।

 


 

ਪਰ ਹੁਣ ਤਬੀਅਤ ਠੀਕ ਹੋਣ ਦੇ ਬਾਅਦ ਅਮਿਤਾਭ ਫਿਰ ਤੋਂ ਸੈੱਟ 'ਤੇ ਆਏ ਤੇ ਲਗਾਤਾਰ ਕੰਮ ਕਰ ਰਹੇ ਹਨ। ਹਾਲ ਹੀ 'ਚ ਲਿਖੇ ਇਕ ਪੋਸਟ 'ਚ ਉਨ੍ਹਾਂ ਨੇ ਦੱਸਿਆ ਕਿ ਉਹ 18 ਘੰਟੇ ਕੰਮ ਕਰ ਰਹੇ ਹਨ। ਤਬੀਅਤ ਖ਼ਰਾਬ ਹੋਣ ਦੇ ਕਾਰਨ 'ਕੌਣ ਬਣੇਗਾ ਕਰੋੜਪਤੀ' ਦੀ ਸ਼ੂਟਿੰਗ ਨਹੀਂ ਹੋਈ ਸੀ ਤੇ ਹੁਣ ਅੱਗੇ ਸ਼ੂਟ ਕਰਨਾ ਜ਼ਰੂਰੀ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।