ਨਸ਼ਾ ਰੱਖਣ ਦੇ ਇਲਜਾਮ ‘ਚ ਅਦਾਕਾਰਾ ਅਸਵਾਥੀ ਬਾਬੂ ਗ੍ਰਿਫ਼ਤਾਰ
ਮਸ਼ਹੂਰ ਮਲਿਆਲਮ ਅਦਾਕਾਰਾ ਅਸਵਾਥੀ ਬਾਬੂ ਨੂੰ ਪੁਲਿਸ ਨੇ ਨਸ਼ਾ ਰੱਖਣ.....
ਨਵੀਂ ਦਿੱਲੀ (ਭਾਸ਼ਾ): ਮਸ਼ਹੂਰ ਮਲਿਆਲਮ ਅਦਾਕਾਰਾ ਅਸਵਾਥੀ ਬਾਬੂ ਨੂੰ ਪੁਲਿਸ ਨੇ ਨਸ਼ਾ ਰੱਖਣ ਦੇ ਇਲਜ਼ਾਮ ਵਿਚ ਗ੍ਰਿਫਤਾਰ ਕੀਤਾ ਹੈ। ਥ੍ਰੀਕ ਕੱਕਰਾ ਪੁਲਿਸ ਸਟੈਸ਼ਨ ਨੇ ਇਸ ਗੱਲ ਦੀ ਜਾਣਕਾਰੀ ਦਿਤੀ। ਪੁਲਿਸ ਨੇ ਅਸਵਾਥੀ ਬਾਬੂ ਦੇ ਡਰਾਇਵਰ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਪਹਿਚਾਣ ਨਹੀਂ ਦੱਸੇ ਜਾਣ ਦੀ ਸ਼ਰਤ ਉਤੇ ਅਧਿਕਾਰੀ ਨੇ ਕਿਹਾ ਕਿ ਅਸਵਥੀ ਅਤੇ ਉਨ੍ਹਾਂ ਦਾ ਡਰਾਇਵਰ ਉਨ੍ਹਾਂ ਦੇ ਘਰ ਦੇ ਕੋਲ ਨਸ਼ੇ ਨੂੰ ਪਹੁੰਚਾਣ ਲਈ ਕਿਸੇ ਗਾਹਕ ਦਾ ਇੰਤਜਾਰ ਕਰ ਰਹੇ ਸਨ ਉਸੀ ਸਮੇਂ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।
ਪੁਲਿਸ ਨੂੰ ਉਨ੍ਹਾਂ ਦੇ ਕੋਲ ਤੋਂ ਐਮਡੀਐਮਏ ਬਰਾਮਦ ਹੋਇਆ। ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਇਸ ਨਾਲ ਸਬੰਧਤ ਹੋਰ ਵੀ ਜਾਣਕਾਰੀ ਇਕੱਠੀ ਕੀਤੀ ਜਾ ਸਕੇ। ਅਸਵਾਥੀ ਤੀਰੁਵਨੰਤਪੁਰਮ ਦੀ ਰਹਿਣ ਵਾਲੀ ਹੈ। ਉਨ੍ਹਾਂ ਨੇ ਕਈ ਫਿਲਮਾਂ ਅਤੇ ਟੀਵੀ ਸੀਰੀਅਲ ਵਿਚ ਕੰਮ ਕੀਤਾ ਹੈ। ਦੱਸ ਦਈਏ ਕਿ ਐਮਡੀਐਮਏ ਦੇਰ ਰਾਤ ਪਾਰਟੀਆਂ ਵਿਚ ਪ੍ਰਯੋਗ ਕੀਤਾ ਜਾਂਦਾ ਹੈ। ਪੁਲਿਸ ਨੇ ਦੱਸਿਆ ਕਿ ਕਿਸੇ ਨੇ ਇਸ ਗੱਲ ਦੀ ਸੂਚਨਾ ਦਿਤੀ ਸੀ
ਜਿਸ ਤੋਂ ਬਾਅਦ ਐਤਵਾਰ ਨੂੰ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੋਈ ਅਦਾਕਾਰ ਜਾਂ ਅਦਾਕਾਰਾ ਨਸ਼ਾ ਰੱਖਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਾਲ ਅਕਤੂਬਰ ਵਿਚ ਬਾਲੀਵੁੱਡ ਅਤੇ ਟੀਵੀ ਅਦਾਕਾਰ ਏਜਾਜ ਖਾਨ ਨੂੰ ਨਸ਼ੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਏਜਾਜ ਦੇ ਕੋਲ ਤੋਂ ਨਸ਼ੇ ਦੀਆਂ ਅੱਠ ਗੋਲੀਆਂ ਬਰਾਮਦ ਹੋਈਆਂ ਸਨ।