ਆਲੀਆ ਭੱਟ ਦਾ ਚਾਇਲਡਵੇਅਰ ਬ੍ਰਾਂਡ ਹੈ ਵਿਕਣ ਲਈ ਤਿਆਰ, ਮੁਕੇਸ਼ ਅੰਬਾਨੀ ਦੀ ਵੱਡੀ ਬਾਜ਼ੀ

ਏਜੰਸੀ

ਮਨੋਰੰਜਨ, ਬਾਲੀਵੁੱਡ

ਇਹ ਬ੍ਰੈਂਡ 2-14 ਸਾਲ ਦੀ ਉਮਰ ਦੇ ਬੱਚਿਆਂ ਲਈ ਹੈ

photo

 

ਚੰਡੀਗੜ੍ਹ ( ਮੁਸਕਾਨ ਢਿੱਲੋਂ): ਰਿਲਾਇੰਸ ਇੰਡਸਟਰੀਜ਼ ਬਾਲੀਵੁੱਡ ਦੀਵਾ ਅਤੇ ਕਾਰੋਬਾਰੀ ਆਲੀਆ ਭੱਟ ਦੇ ਬ੍ਰਾਂਡ 'ਐਡ-ਏ-ਮੰਮਾ' ਨੂੰ ਖਰੀਦਣ ਦੀ ਯੋਜਨਾ ਬਣਾ ਰਹੀ ਹੈ। ਖਬਰਾਂ ਮੁਤਾਬਕ ਰਿਲਾਇੰਸ ਰਿਟੇਲ ਵੈਂਚਰਸ ਲਿਮਟਿਡ ਦਾ ਰਿਲਾਇੰਸ ਬ੍ਰਾਂਡ ਆਲੀਆ ਭੱਟ ਦੀ ਕੰਪਨੀ ਨੂੰ ਖਰੀਦਣ ਦੀ ਤਿਆਰੀ ਵਿਚ ਹੈ। ਕਿਹਾ ਜਾ ਰਿਹਾ ਹੈ ਕਿ ਦੋਵਾਂ ਕੰਪਨੀਆਂ ਵਿਚਾਲੇ ਇਹ ਡੀਲ 300-350 ਕਰੋੜ ਰੁਪਏ ਦੀ ਹੋ ਸਕਦੀ ਹੈ। ਰਿਲਾਇੰਸ ਅਤੇ ਐਡ-ਏ-ਮਾਮਾ ਵਿਚਾਲੇ ਗੱਲਬਾਤ ਅੰਤਿਮ ਪੜਾਅ 'ਤੇ ਹੈ ਅਤੇ ਅਗਲੇ 7-10 ਦਿਨਾਂ 'ਚ ਸਮਝੌਤਾ ਹੋਣ ਦੀ ਸੰਭਾਵਨਾ ਹੈ। ਇਸ ਸੌਦੇ ਨਾਲ ਰਿਲਾਇੰਸ ਬ੍ਰਾਂਡਜ਼ ਦੇ ਕਿਡਸਵੀਅਰ  ਪੋਰਟਫੋਲੀਓ ਨੂੰ ਮਜ਼ਬੂਤੀ ਮਿਲੇਗੀ। , ਜੋ ਦੇਸ਼ ਵਿੱਚ ਤੇਜ਼ੀ ਨਾਲ ਵਧ ਰਿਹਾ ਹੈ।ਇਸ ਲਈ ਈਸ਼ਾ ਅਤੇ ਮੁਕੇਸ਼ ਨੇ ਬ੍ਰਾਂਡ ਲਈ 300-350 ਕਰੋੜ ਰੁਪਏ ਦਾ ਪ੍ਰਸਤਾਵ ਕੀਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਆਲੀਆ ਦਾ ਦਾਇਰਾ ਸਿਰਫ ਐਕਟਿੰਗ ਤੱਕ ਹੀ ਸੀਮਤ ਨਹੀਂ ਹੈ, ਉਹ ਇੱਕ ਸਫਲ ਬਿਜ਼ਨੈੱਸ ਵੂਮੈਨ ਵੀ ਹੈ। 2020 ਵਿੱਚ, ਵਿਸ਼ਵ ਪੱਧਰੀ ਘਰੇਲੂ ਬ੍ਰਾਂਡ ਦੀ ਘਾਟ 'ਤੇ ਆਲੀਆ ਭੱਟ ਨੇ ਐਡ-ਏ-ਮਾਮਾ ਨਾਮ ਦੇ ਆਪਣੇ ਬੱਚਿਆਂ ਦੇ ਕੱਪੜਿਆਂ ਦਾ ਬ੍ਰਾਂਡ ਲਾਂਚ ਕਰਕੇ ਬਿਜਨੈਸ ਇੰਡਸਟਰੀ ਵਿਚ ਕਦਮ ਰਖਿਆ ਸੀ। ਇਹ ਬ੍ਰੈਂਡ 2-14 ਸਾਲ ਦੀ ਉਮਰ ਦੇ ਬੱਚਿਆਂ ਲਈ ਹੈ। ਉਸਦੇ ਬ੍ਰਾਂਡ ਨੇ ਬੱਚਿਆਂ ਲਈ ਟਿਕਾਊ ਅਤੇ ਕਿਫਾਇਤੀ ਕਪੜਿਆਂ ਦੇ ਵਿਕਲਪਾਂ ਦੀ ਪੇਸ਼ਕਸ਼ ਕੀਤੀ ਵਿਸ਼ੇਸ਼ ਤੌਰ 'ਤੇ D2C ਵਪਾਰਕ ਮਾਡਲ 'ਤੇ ਸੰਚਾਲਿਤ, ਇਹ ਬ੍ਰੈਂਡ ਅਕਤੂਬਰ 2020 ਵਿੱਚ 150 ਸਟਾਈਲਾਂ ਦੇ ਨਾਲ ਲਾਂਚ ਕੀਤਾ ਗਿਆ ਸੀ ਅਤੇ ਹੁਣ ਇਸਦੀ ਵੈੱਬਸਾਈਟ 'ਤੇ 800 ਵਿਕਲਪ ਲਾਈਵ ਹਨ।

ਆਲੀਆ ਨੇ ਨਾ ਸਿਰਫ ਬੱਚਿਆਂ ਲਈ ਕੱਪੜਿਆਂ ਦਾ ਬ੍ਰਾਂਡ ਲਿਆਇਆ ਹੈ, ਸਗੋਂ ਉਹ ਗਰਭਵਤੀ ਔਰਤਾਂ ਲਈ ਵੀ ਨਵਾਂ ਕਲੈਕਸ਼ਨ ਲੈ ਕੇ ਆਈ ਸੀ। ਜਦੋਂ ਆਲੀਆ ਭੱਟ ਮਾਂ ਬਣਨ ਵਾਲੀ ਸੀ ਤਾਂ ਉਸ ਨੇ ਵੀ ਦੂਜੀਆਂ ਮਾਵਾਂ ਦੇ ਦੁੱਖ-ਦਰਦ ਨੂੰ ਦੇਖਦੇ ਹੋਏ ਜਲਦੀ ਹੀ ਗਰਭਵਤੀ ਔਰਤਾਂ ਲਈ ਕੱਪੜਿਆਂ ਦਾ ਇਹ ਬ੍ਰਾਂਡ ਲਾਂਚ ਕੀਤਾ ਸੀ। ਉਸ ਨੇ ਖੁਦ ਆਪਣੇ ਬ੍ਰਾਂਡ ਦੇ ਕੱਪੜੇ ਪਾ ਕੇ ਮੈਟਰਨਿਟੀ ਫੈਸ਼ਨ ਦੇ ਗੋਲਜ਼ ਦਿੱਤੇ ਸਨ।