ਜੁੜਵਾ ਬੱਚਿਆਂ ਦੀ ਮਾਂ ਬਣੀ ਅਦਾਕਾਰਾ ਪ੍ਰਿਟੀ ਜ਼ਿੰਟਾ, ਟਵੀਟ ਜ਼ਰੀਏ ਸਾਂਝੀ ਕੀਤੀ ਖੁਸ਼ੀ

ਏਜੰਸੀ

ਮਨੋਰੰਜਨ, ਬਾਲੀਵੁੱਡ

ਬਾਲੀਵੁੱਡ ਅਦਾਕਾਰਾ ਪ੍ਰਿਟੀ ਜ਼ਿੰਟਾ ਮਾਂ ਬਣ ਗਈ ਹੈ। 46 ਸਾਲਾ ਪ੍ਰਿਟੀ ਦੇ ਘਰ ਸਰੋਗੇਸੀ ਰਾਹੀਂ ਜੁੜਵਾਂ ਬੱਚਿਆਂ ਦਾ ਜਨਮ ਹੋਇਆ ਹੈ।

Preity Zinta and husband have welcomed twins

ਮੁੰਬਈ: ਬਾਲੀਵੁੱਡ ਅਦਾਕਾਰਾ ਪ੍ਰਿਟੀ ਜ਼ਿੰਟਾ ਮਾਂ ਬਣ ਗਈ ਹੈ। 46 ਸਾਲਾ ਪ੍ਰਿਟੀ ਦੇ ਘਰ ਸਰੋਗੇਸੀ ਰਾਹੀਂ ਜੁੜਵਾਂ ਬੱਚਿਆਂ ਦਾ ਜਨਮ ਹੋਇਆ ਹੈ। ਪ੍ਰਿਟੀ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ।

ਹੋਰ ਪੜ੍ਹੋ: ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਮਨਾਉਣ ਪਾਕਿਸਤਾਨ ਲਈ ਰਵਾਨਾ ਹੋਈ ਸੰਗਤ ਵਿਚ ਖੁਸ਼ੀ ਦਾ ਮਾਹੌਲ

ਉਹਨਾਂ ਲਿਖਿਆ, 'ਮੈਂ ਅੱਜ ਦੀ ਸਭ ਤੋਂ ਵੱਡੀ ਖੁਸ਼ਖਬਰੀ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ। ਜੀਨ ਅਤੇ ਮੈਂ ਬਹੁਤ ਖੁਸ਼ ਹਾਂ ਅਤੇ ਸਾਡਾ ਦਿਲ ਸ਼ੁਕਰ ਅਤੇ ਪਿਆਰ ਨਾਲ ਭਰਿਆ ਹੋਇਆ ਹੈ ਕਿਉਂਕਿ ਅਸੀਂ ਆਪਣੇ ਜੁੜਵਾਂ ਬੱਚਿਆਂ ਜੈ ਜ਼ਿੰਟਾ ਗੁਡਨਫ ਅਤੇ ਜੀਆ ਜ਼ਿੰਟਾ ਗੁਡਨਫ ਦਾ ਸਾਡੇ ਪਰਿਵਾਰ ਵਿਚ ਸਵਾਗਤ ਕਰਦੇ ਹਾਂ”।

ਹੋਰ ਪੜ੍ਹੋ: ਸਿਆਸਤ ਨਾ ਕਰਨ ਆਗੂ, ਸਿੱਖ ਸੰਗਤ ਦੀ ਅਰਦਾਸ ਨਾਲ ਖੁੱਲ੍ਹਿਆ ਲਾਂਘਾ: ਬਰਿੰਦਰਮੀਤ ਸਿੰਘ ਪਾਹੜਾ

ਇਸ ਤੋਂ ਬਾਅਦ ਅਦਾਕਾਰਾ ਨੇ ਲਿਖਿਆ, ‘ਅਸੀਂ ਜ਼ਿੰਦਗੀ ਦੇ ਇਸ ਨਵੇਂ ਪੜਾਅ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਮੈਂ ਇਸ ਖੂਬਸੂਰਤ ਯਾਤਰਾ ਲਈ ਡਾਕਟਰਾਂ, ਨਰਸਾਂ ਅਤੇ ਸਾਡੇ ਸਰੋਗੇਟ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਤੁਹਾਨੂੰ ਸਭ ਨੂੰ ਬਹੁਤ ਸਾਰਾ ਪਿਆਰ’।

ਹੋਰ ਪੜ੍ਹੋ: Cryptocurrency ਗਲਤ ਹੱਥਾਂ 'ਚ ਨਹੀਂ ਜਾਣੀ ਚਾਹੀਦੀ, ਇਹ ਸਾਡੇ ਨੌਜਵਾਨਾਂ ਨੂੰ ਤਬਾਹ ਕਰ ਦੇਵੇਗੀ- PM

ਦੱਸ ਦਈਏ ਕਿ ਪ੍ਰਿਟੀ ਜ਼ਿੰਟਾ ਨੇ 29 ਫਰਵਰੀ 2016 ਨੂੰ ਆਪਣੇ ਤੋਂ 10 ਸਾਲ ਛੋਟੇ ਅਮਰੀਕੀ ਨਾਗਰਿਕ ਜੀਨ ਗੁਡੈਨਫ ਨਾਲ ਲਾਸ ਏਂਜਲਸ ਵਿਚ ਇਕ ਨਿੱਜੀ ਸਮਾਰੋਹ ਵਿਚ ਵਿਆਹ ਕਰਵਾਇਆ ਸੀ। ਉਹਨਾਂ ਦੇ ਵਿਆਹ ਦੀਆਂ ਤਸਵੀਰਾਂ ਕਰੀਬ 6 ਮਹੀਨੇ ਬਾਅਦ ਮੀਡੀਆ 'ਚ ਆਈਆਂ ਸਨ। ਦੋਵੇਂ ਅਮਰੀਕਾ ਰਹਿੰਦੇ ਹਨ। ਜੀਨ ਲਾਸ ਏਂਜਲਸ ਵਿਚ ਪੇਸ਼ੇ ਵਜੋਂ ਇੱਕ ਵਿੱਤੀ ਵਿਸ਼ਲੇਸ਼ਕ ਹੈ।