ਰਵੀਨਾ, ਭਾਰਤੀ ਅਤੇ ਫਰਾਹ ਬਾਰੇ ਆਈ ਵੱਡੀ ਖ਼ਬਰ, ਉੱਠ ਰਹੀ ਹੈ ਨਵੀਂ ਮੰਗ...

ਏਜੰਸੀ

ਮਨੋਰੰਜਨ, ਬਾਲੀਵੁੱਡ

..ਆਸ਼ੀਸ਼ ਸ਼ਿੰਦੇ ਨੇ ਅਪਣੀ ਮੰਗ ਨੂੰ ਲੈ ਕੇ ਮੰਗਲਵਾਰ ਨੂੰ ਰਾਜ ਦੀ...

Raveena tondon farah khan and bharti singh

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ, ਫ਼ਿਲਮ ਨਿਰਦੇਸ਼ਕ ਫਰਾਹ ਖਾਨ ਅਤੇ ਕਾਮੇਡੀ ਕਲਾਕਾਰ ਭਾਰਤੀ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਲਗਤਾਰ ਉਠ ਰਹੀ ਹੈ। ਇਹਨਾਂ ਤਿੰਨਾਂ ਖਿਲਾਫ ਪਿਛਲੇ ਸਾਲ ਕਥਿਤ ਰੂਪ ਤੋਂ ਈਸਾਈਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਸ਼ਿਕਾਇਤ ਦਰਜ ਕੀਤੀ ਗਈ ਸੀ। ਹੁਣ ਸ਼ਿਕਾਇਤ ਕਰਨ ਵਾਲੇ ਵਿਅਕਤੀ ਨੇ ਮਹਾਰਾਸ਼ਟਰ ਪੁਲਿਸ ਨੂੰ ਪੱਤਰ ਲਿਖ ਕੇ ਤਿੰਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।

ਸ਼ਿਕਾਇਤਕਰਤਾ ਆਸ਼ੀਸ਼ ਸ਼ਿੰਦੇ ਨੇ ਅਪਣੀ ਮੰਗ ਨੂੰ ਲੈ ਕੇ ਮੰਗਲਵਾਰ ਨੂੰ ਰਾਜ ਦੀ ਡਾਇਰੈਕਟਰ ਜਨਰਲ ਪੁਲਿਸ ਨੂੰ ਅਰਜ਼ੀ  ਦਿੱਤੀ। ਸਥਾਨਿਕ ਐਨਜੀਓ ਦੇ ਮੁੱਖੀ ਸ਼ਿੰਦੇ ਨੇ ਪਿਛਲੇ ਸਾਲ ਬੀਡ ਸ਼ਹਿਰ ਦੇ ਸ਼ਿਵਾਜੀ ਨਗਰ ਪੁਲਿਸ ਥਾਣੇ ਵਿਚ ਤਿੰਨਾਂ ਫ਼ਿਲਮੀ ਅਦਾਕਾਰਾਂ ਦੇ ਖਿਲਾਫ ਭਾਰਤੀ ਪੈਨਲ ਕੋਡ ਦੀ ਧਾਰਾ 295 ਤਹਿਤ ਸ਼ਿਕਾਇਤ ਦਰਜ ਕਰਵਾਈ ਸੀ।

ਉਹਨਾਂ ਨੇ ਆਰੋਪ ਲਗਾਇਆ ਸੀ ਕਿ ਟੰਡਨ ਅਤੇ ਹੋਰਾਂ ਨੇ ਕ੍ਰਿਸਮਸ ਦੀ ਸ਼ਾਮ ਨੂੰ ਪ੍ਰਸਾਰਿਤ ਕੀਤੇ ਗਏ ਪ੍ਰਚਾਰ ਪ੍ਰੋਗਰਾਮ ਬੈਕਬੈਂਚਰਜ਼ ਵਿਚ ਇਕ ਹਮਲੇ ਦੇ ਅੰਦਾਜ਼ ਵਿਚ ਬਾਈਬਲ ਸਬੰਧੀ ਸ਼ਬਦ ਦੀ ਵਰਤੋਂ ਕੀਤੀ ਸੀ। ਪੁਲਿਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਬਾਅਦ ਵਿਚ ਮਾਮਲਾ ਮੁੰਬਈ ਵਿਚ ਮਲਾਡ ਥਾਣੇ ਵਿਚ ਭੇਜ ਦਿੱਤਾ ਗਿਆ ਜਿਸ ਦੇ ਅੰਤਰਗਤ ਆਰੋਪੀ ਰਹਿੰਦੇ ਹਨ।

ਡੀਜੀਪੀ ਨੂੰ ਲਿਖੀ ਅਪਣੀ ਅਰਜ਼ੀ ਵਿਚ ਸ਼ਿੰਦੇ ਨੇ ਕਿਹਾ ਕਿ ਇਸ ਮਾਮਲੇ ਵਿਚ ਆਰੋਪੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਲਿਖਿਆ ਕਿ ਬੀਡ ਦੇ ਪੁਲਿਸ ਅਧਿਕਾਰੀ ਨੂੰ ਸਾਰੇ ਆਰੋਪੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਨਿਰਦੇਸ਼ ਦੇਣ। ਸ਼ਿੰਦੇ ਨੇ ਕਿਹਾ ਕਿ ਇਹ ਮਾਮਲਾ ਕਿੱਥੇ ਤਕ ਪਹੁੰਚਿਆ ਹੈ ਇਸ ਬਾਰੇ ਬੀਡ ਦੇ ਏਸੀ ਦਫ਼ਤਰ ਅਤੇ ਸ਼ਿਵਾਜੀ ਨਗਰ ਪੁਲਿਸ ਥਾਣੇ ਨੇ ਕੋਈ ਜਾਣਕਾਰੀ ਨਹੀਂ ਦਿੱਤੀ।

ਇਸ ਲਈ ਉਹਨਾਂ ਅਤੇ ਈਸਾਈ ਭਾਈਚਾਰੇ ਦੇ ਲੋਕਾਂ ਨੇ ਡੀਜੀਪੀ ਨੂੰ ਅਰਜ਼ੀ ਦਿੱਤੀ ਹੈ। ਇਸ ਮਾਮਲੇ ਨੂੰ ਲੈ ਕੇ ਭਾਰਤੀ ਸਿੰਘ ਅਤੇ ਫਰਾਹ ਖਾਨ ਨੇ ਸਰਵਜਨਿਕ ਤੌਰ ਤੇ ਮੁਆਫ਼ੀ ਵੀ ਮੰਗ ਲਈ ਸੀ ਤੇ ਉਹਨਾਂ ਨੇ ਟਵੀਟ ਕਰ ਕੇ ਕਿਹਾ ਸੀ ਕਿ ਉਹ ਕਿਸੇ ਵੀ ਧਰਮ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੁੰਦੀ ਸੀ। ਉਹਨਾਂ ਨੇ ਇਕ ਵੀਡੀਉ ਵੀ ਸਾਂਝੀ ਕੀਤੀ ਸੀ ਜਿਸ ਵਿਚ ਉਹਨਾਂ ਕਿਹਾ ਕਿ ਉਹ ਉਸ ਸ਼ਬਦ ਦਾ ਮਤਲਬ ਨਹੀਂ ਜਾਣਦੀ ਸੀ ਪਰ ਅਨਜਾਣੇ ਵਿਚ ਉਹਨਾਂ ਕੋਲੋਂ ਮਜ਼ਾਕ ਉਡਾਇਆ ਹੈ ਤਾਂ ਉਹ ਇਸ ਦੇ ਮੁਆਫ਼ੀ ਮੰਗ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।