ਪੁਲਵਾਮਾ ਹਮਲੇ ਤੋਂ ਬਾਅਦ ਵਧੀ ਉਰੀ (URI) ਦੀ ਟਿਕਟ ਵਿਕਰੀ , ਪਰ ਗਲੀ ਬੁਆਏ ਨੂੰ ਹੋਇਆ ਇਹ ਨੁਕਸਾਨ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

11 ਜਨਵਰੀ ਨੂੰ ਰਿਲੀਜ ਹੋਈ ਵਿਕੀ ਕੌਸ਼ਲ ਤੇ ਯਾਮੀ ਗੌਤਮ ਦੀ ਫਿਲਮ ਉਰੀ ਨੇ ਭਾਰਤ ਵਿਚ ਹੁਣ ਤੱਕ 223.37 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਦਾ ਕੁਲੈਕਸ਼ਨ ਹਰ ਦਿਨ ਵਧ ...

Pulwama effect URI ticket sale increased

ਪੁਲਵਾਮਾ ਹਮਲਾ : ਪੁਲਵਾਮਾ ਹਮਲੇ ਦਾ ਦੇਸ਼ ਤੇ ਗਹਿਰਾ ਅਸਰ ਹੋਇਆ ਹੈ। ਬਾਲੀਵੁੱਡ ਫਿਲਮ ਇੰਡਸਟਰੀ ਵੀ ਇਸ ਤੋਂ ਬਹੁਤ ਪ੍ਰਭਾਵਿਤ ਹੋਈ ਹੈ। ਬਾਲੀਵੁੱਡ ਦੀਆਂ ਸਾਰੀਆਂ ਮਸਹੂਰ ਹਸਤੀਆਂ ਨੇ ਇਸ ਬੁਰੇ ਸਮੇਂ ਵਿਚ ਇੱਕ-ਜੁੱਟ ਹੋ ਕੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਹੋਂਸਲਾ ਦਿੱਤਾ। ਇਸੇ ਦੌਰਾਨ ਇਹ ਖਬਰ ਵੀ ਮਿਲੀ ਹੈ ਕਿ ਉਰੀ ਅਤਿਵਾਦੀ ਹਮਲੇ ਤੇ ਬਣੀ ਫਿਲਮ ਉਰੀ-ਦਿ- ਸਰਜੀਕਲ ਸਟਰਾਈਕ ਦੀਆ ਟਿਕਟਾਂ ਦੀ ਵਿਕਰੀ ਕਾਫ਼ੀ ਵਧ ਗਈ ਹੈ ।

ਹਮਲੇ ਤੋਂ ਬਾਅਦ  ਹੀ ਭਾਰਤੀ ਫੌਜ ਦੀ ਬਹਾਦਰੀ ਦੇਖਣ ਲਈ ਜ਼ਿਆਦਾ ਤੋਂ ਜ਼ਿਆਦਾ ਲੋਕ  ਸਿਨੇਮਾਂ ਘਰਾਂ ਵਿਚ ਪਹੁੰਚ ਰਹੇ ਹਨ । ਜਿਸਦਾ ਅਸਰ ਫਿਲਮ ਦੇ ਬਿਜ਼ਨਸ ‘ਚ ਦੇਖਣ ਨੂੰ ਮਿਲ ਰਿਹਾ ਹੈ। 11 ਜਨਵਰੀ ਨੂੰ ਰਿਲੀਜ਼ ਹੋਈ ਵਿਕੀ ਕੌਸ਼ਲ ਤੇ ਯਾਮੀ ਗੌਤਮ ਦੀ ਫਿਲਮ ਉਰੀ ਨੇ ਭਾਰਤ ਵਿਚ ਹੁਣ ਤੱਕ 223.37 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਦਾ ਕੁਲੈਕਸ਼ਨ ਹਰ ਦਿਨ ਵਧ ਰਿਹਾ ਹੈੈ । ਜਿਸ ਤੋਂ  ਬਾਅਦ ਫਿਲਮ ਅਲੋਚਕਾਂ ਨੂੰ ਉਮੀਦ ਹੈ ਕਿ ਇਹ ਫਿਲਮ ਜਲਦ ਹੀ 250 ਕਰੋੜ ਰੁਪਏ ਦੀ ਕਮਾਈ ਕਰ ਲਵੇਗੀ ।

ਫਿਲਮ ਉਰੀ ਨੂੰ ਉੱਤਰ ਪ੍ਰਦੇਸ਼ ਸਹਿਤ ਕਈ ਸੂਬਿਆਂ ਵਿਚ ਟੈਕਸ ਫਰੀ ਵੀ ਕੀਤਾ ਗਿਆ ਹੈ । ਤਾਜ਼ਾ ਰਿਪੋਰਟਾਂ ਅਨੁਸਾਰ ਪੁਲਵਾਮਾ ਹਮਲੇ ਤੋਂ ਬਾਅਦ ਇਸ ਦੀ ਕਮਾਈ ਲਗਾਤਾਰ ਵਧ ਗਈ ਹੈ । ਇਸ ਫਿਲਮ ਨੂੰ ਦੁਬਾਰਾ ਤੋਂ ਕਈ ਸਿਨੇਮਾਂ ਘਰਾ ਵਿਚ ਰਿਲੀਜ਼ ਕੀਤੇ ਜਾਣ ਦਾ ਇਰਾਦਾ ਵੀ ਹੈ। ਇਸ  ਰਿਪੋਰਟ ਵਿਚ ਦੱਸਿਆ ਗਿਆ ਕਿ Paytm ਤੇ Bookmyshows.com  ਵੀ ਅਲਗ ਤੋਂ ਇਸ ਫਿਲਮ ਦੀਆਂ ਟਿਕਟਾਂ ਦੀ ਵਿਕਰੀ ਨੂੰ ਪ੍ਰਮੋਟ ਕਰ ਰਹੀਆਂ ਹਨ।     

ਰਿਪੋਰਟਾਂ ਅਨੁਸਾਰ 14 ਫਰਵਰੀ ਨੂੰ ਰਿਲੀਜ਼ ਹੋਈ ਰਣਵੀਰ ਸਿੰਘ  ਦੀ ਫਿਲਮ ਗਲੀ ਬੁਆਏ ਦੇ ਸ਼ੋਅ ਵੀ ਉਰੀ ਦੀ ਵਜ੍ਹਾ ਨਾਲ ਘੱਟ ਕਰ ਦਿੱਤੇ ਗਏ ਹਨ। ਸਿਨੇਮਾਂ ਵਿਚ ਉਰੀ ਦੀ ਮੰਗ ਹੋਣ ਤੋਂ ਬਾਅਦ ਗਲੀ ਬੁਆਏ ਦੇ ਸਲਾਟ ਘੱਟ  ਕਰ ਕੇ ਉਰੀ ਦੇ ਸਲਾਟ ਵਧਾ ਦਿੱਤੇ ਗਏ ਹਨ। ਜਿਸ ਦਾ ਅਸਰ ਫਿਲਮ ਦੇ ਬਿਜ਼ਨਸ ਤੇ ਪੈ ਸਕਦਾ ਹੈ।