ਕਮਲ ਹਸਨ ਦੀ ਫਿਲਮ ਇੰਡੀਅਨ 2 ਸੈੱਟ ‘ਤੇ ਹਾਦਸਾ, ਕਈ ਲੋਕ ਜ਼ਖਮੀ

ਏਜੰਸੀ

ਮਨੋਰੰਜਨ, ਬਾਲੀਵੁੱਡ

ਸਹਾਇਕ ਨਿਰਦੇਸ਼ਕ ਸਣੇ ਤਿੰਨ ਲੋਕਾਂ ਦੀ ਮੌਤ 

File

ਚੇਨਈ- ਸਾਉਥ ਦੇ ਸੁਪਰਸਟਾਰ ਕਮਲ ਹਸਨ ਦੀ ਫਿਲਮ ਇੰਡੀਅਨ 2 ਦੇ ਸੈੱਟ 'ਤੇ ਵੱਡਾ ਹਾਦਸਾ ਹੋਇਆ ਹੈ। ਚੇਨਈ ਦੇ ਈਵੀਪੀ ਸਟੂਡੀਓ ਦੇ ਸੈਟ 'ਤੇ ਮੌਜੂਦ ਕਰੇਨ ਵਿਚ ਕਰੈਸ਼ ਹੋ ਗਿਆ। ਜਿਸ ਦੀ ਚਪੇਟ ਵਿਚ ਆਉਣ ਨਾਲ ਫਿਲਮ ਦੇ ਸਹਾਇਕ ਨਿਰਦੇਸ਼ਕ ਸਣੇ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ 10 ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ। 

ਸਥਾਨਕ ਪੁਲਿਸ ਘਟਨਾ ਦੀ ਜਾਣਕਾਰੀ ਮਿਲਣ 'ਤੇ ਮੌਕੇ' ਤੇ ਪਹੁੰਚ ਗਈ ਅਤੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਦੇਰ ਰਾਤ ਕਮਲ ਹਸਨ ਵੀ ਹਸਪਤਾਲ ਪਹੁੰਚੇ ਅਤੇ ਉਸ ਨੂੰ ਜ਼ਖਮੀਆਂ ਦਾ ਹਾਲਚਾਲ ਜਾਣਿਆ। ਕਿਹਾ ਜਾਂਦਾ ਹੈ ਕਿ ਜਿਸ ਸਮੇਂ ਇਹ ਹਾਦਸਾ ਹੋਇਆ ਸੀ, ਉਸ ਸਮੇਂ ਉਹ ਵੀ ਸੈਟ 'ਤੇ ਮੌਜੂਦ ਸੀ। 

ਹਾਦਸੇ ਵਿਚ ਮਧੂ  (ਨਿਰਦੇਸ਼ਕ ਸ਼ੰਕਰ ਦੇ ਨਿੱਜੀ ਨਿਰਦੇਸ਼ਕ), ਕ੍ਰਿਸ਼ਨਾ (ਸਹਾਇਕ ਨਿਰਦੇਸ਼ਕ) ਅਤੇ ਇੱਕ ਕਰਮਚਾਰੀ ਚੰਦਰਨ (60) ਦੀ ਮੌਤ ਹੋ ਗਈ। ਦੱਸ ਦਈਏ ਕਿ ਐਸ ਸ਼ੰਕਰ ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਹਨ। ਇਸ ਫਿਲਮ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਹਾਲ ਹੀ ਵਿੱਚ ਇਸ ਫਿਲਮ ਦਾ ਪੋਸਟਰ ਜਾਰੀ ਕੀਤਾ ਗਿਆ ਸੀ। 

ਇਸ ਫਿਲਮ ਦੇ ਪੋਸਟਰ ਵਿੱਚ ਹਰ ਵਾਰ ਦੀ ਤਰ੍ਹਾਂ ਕਮਲ ਹਸਨ ਨੂੰ ਵੱਖਰੇ ਢੰਗ ਨਾਲ ਦਿਖਾਇਆ ਗਿਆ ਹੈ। ਕਮਲ ਹਾਸਨ ਫਿਲਮ ਵਿੱਚ ਇੱਕ ਬਜ਼ੁਰਗ ਕਿਰਦਾਰ ਨਿਭਾ ਰਿਹਾ ਹੈ। ਫਿਲਮ ਇੰਡੀਆ 2 ਨੂੰ ਕਮਲ ਹਸਨ ਦੀ 1996 ਦੀ ਫਿਲਮ ਇੰਡੀਅਨ ਦਾ ਸੀਕਵਲ ਦੱਸਿਆ ਜਾ ਰਿਹਾ ਹੈ। ਇਸ ਫਿਲਮ ਨੂੰ ਲੈ ਕੇ ਮਨੋਰੰਜਨ ਜਗਤ ਵਿਚ ਵੀ ਕਾਫੀ ਚਰਚਾ ਹੈ।

ਕਿ ਇਹ ਕਮਲ ਹਸਨ ਦੀ ਆਖਰੀ ਫਿਲਮ ਹੋ ਸਕਦੀ ਹੈ। ਦਰਅਸਲ ਕਮਲ ਹਾਸਨ ਨੇ ਹਾਲ ਹੀ ਵਿਚ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਉਹ ਹੁਣ ਕੋਈ ਫਿਲਮ ਨਹੀਂ ਕਰਨਗੇ। ਉਨ੍ਹਾਂ ਨੇ ਰਾਜਨੀਤੀ ਵਿਚ ਵੱਧ ਰਹੀ ਸਰਗਰਮੀ ਕਾਰਨ ਇਹ ਕਿਹਾ। ਉਨ੍ਹਾਂ ਕਿਹਾ ਕਿ ਦੋਵੇਂ ਕੰਮ ਇਕੋ ਸਮੇਂ ਨਹੀਂ ਹੋ ਸਕਦੇ।