ਸਲਮਾਨ ਖ਼ਾਨ ਨੂੰ ਧਮਕੀ ਮਿਲਣ ਦਾ ਮਾਮਲਾ: ਮੁੰਬਈ ਪੁਲਿਸ ਨੇ ਅਦਾਕਾਰ ਦੇ ਘਰ ਦੇ ਬਾਹਰ ਵਧਾਈ ਸੁਰੱਖਿਆ
ਸਲਮਾਨ ਖਾਨ ਨੂੰ ਉਹਨਾਂ ਦੇ ਦਫਤਰ ਵਿਚ ਈ-ਮੇਲ ਭੇਜ ਕੇ ਧਮਕੀ ਦਿੱਤੀ ਗਈ
ਮੁੰਬਈ: ਮੁੰਬਈ ਪੁਲਿਸ ਨੇ ਬਾਲੀਵੁੱਡ ਅਭਿਨੇਤਾ ਸਲਮਾਨ ਖ਼ਾਨ ਨੂੰ ਈਮੇਲ ਦੁਆਰਾ ਧਮਕੀ ਮਿਲਣ ਤੋਂ ਬਾਅਦ ਉਹਨਾਂ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਹੈ। ਦਰਅਸਲ ਸਲਮਾਨ ਖਾਨ ਨੂੰ ਉਹਨਾਂ ਦੇ ਦਫਤਰ ਵਿਚ ਈ-ਮੇਲ ਭੇਜ ਕੇ ਧਮਕੀ ਦਿੱਤੀ ਗਈ ਹੈ। ਇਸ ਤੋਂ ਬਾਅਦ ਮੁੰਬਈ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਈ-ਮੇਲ ਭੇਜਣ ਵਾਲੇ ਨੇ ਲਿਖਿਆ, "ਗੋਲਡੀ ਭਾਈ (ਗੋਲਡੀ ਬਰਾੜ) ਸਲਮਾਨ ਖਾਨ ਨਾਲ ਫੇਸ-ਟੂ-ਫੇਸ ਗੱਲ ਕਰਨਾ ਚਾਹੁੰਦਾ ਹੈ।"
ਇਹ ਵੀ ਪੜ੍ਹੋ: ਕੈਦੀ ਦੀ ਜੁੱਤੀ ’ਚੋਂ ਹੈਰੋਇਨ ਤੇ ਗਾਂਜਾ ਬਰਾਮਦ, ਪੈਰੋਲ ਤੋਂ ਬਾਅਦ ਬੁੜੈਲ ਜੇਲ੍ਹ ਵਾਪਸ ਆਇਆ ਸੀ ਮੁਲਜ਼ਮ
ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਦਰਜ ਕੀਤੀ ਗਈ ਐਫਆਈਆਰ ਵਿਚ ਬਿਸ਼ਨੋਈ ਅਤੇ ਬਰਾੜ ਤੋਂ ਇਲਾਵਾ ਰੋਹਿਤ ਦਾ ਵੀ ਨਾਮ ਹੈ। ਬਠਿੰਡਾ ਜੇਲ੍ਹ ਵਿਚ ਬੰਦ ਬਿਸ਼ਨੋਈ ਅਤੇ ਗੋਲਡੀ ਬਰਾੜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁੱਖ ਮੁਲਜ਼ਮ ਹਨ। ਇਹ ਸ਼ਿਕਾਇਤ ਪ੍ਰਸ਼ਾਂਤ ਗੁੰਜਾਲਕਰ ਨੇ ਬਾਂਦਰਾ ਪੁਲਿਸ ਕੋਲ ਦਰਜ ਕਰਵਾਈ ਹੈ। ਪੁਲਿਸ ਅਨੁਸਾਰ ਗੁੰਜਾਲਕਰ, ਅਦਾਕਾਰ ਦੇ ਬਾਂਦਰਾ ਨਿਵਾਸ 'ਤੇ ਅਕਸਰ ਆਉਂਦਾ ਹੈ ਅਤੇ ਕਲਾਕਾਰਾਂ ਨਾਲ ਜੁੜੀ ਇਕ ਪ੍ਰਬੰਧਨ ਕੰਪਨੀ ਚਲਾਉਂਦਾ ਹੈ।
ਇਹ ਵੀ ਪੜ੍ਹੋ: ਕੇਂਦਰ ਨੇ ਸ਼ੁਰੂ ਕੀਤੀ ‘ਦੁਸ਼ਮਣ ਜਾਇਦਾਦਾਂ’ ਵੇਚਣ ਦੀ ਪ੍ਰਕਿਰਿਆ, ਕੀਮਤ ਕਰੀਬ ਇਕ ਲੱਖ ਕਰੋੜ ਰੁਪਏ
ਅਧਿਕਾਰੀ ਨੇ ਐਫਆਈਆਰ ਦੇ ਹਵਾਲੇ ਨਾਲ ਕਿਹਾ ਕਿ ਜਦੋਂ ਗੁੰਜਲਕਰ ਸ਼ਨੀਵਾਰ ਦੁਪਹਿਰ ਨੂੰ ਗਲੈਕਸੀ ਅਪਾਰਟਮੈਂਟਸ ਵਿਚ ਖਾਨ ਦੇ ਦਫਤਰ ਵਿਚ ਸੀ, ਤਾਂ ਉਸ ਨੇ 'ਰੋਹਿਤ ਗਰਗ' ਦੀ ਆਈਡੀ ਤੋਂ ਇੱਕ ਈ-ਮੇਲ ਦੇਖਿਆ। ਇਹ ਈ-ਮੇਲ ਹਿੰਦੀ ਵਿਚ ਲਿਖਿਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਇਕ ਨਿਊਜ਼ ਚੈਨਲ ਨੂੰ ਲਾਰੈਂਸ ਵਲੋਂ ਦਿੱਤਾ ਗਿਆ ਇੰਟਰਵਿਊ ਸਲਮਾਨ ਖਾਨ ਨੇ ਜ਼ਰੂਰ ਦੇਖਿਆ ਹੋਵੇਗਾ ਅਤੇ ਜੇਕਰ ਉਹਨਾਂ ਨੇ ਨਹੀਂ ਦੇਖਿਆ ਹੈ ਤਾਂ ਉਹ ਇਸ ਨੂੰ ਜ਼ਰੂਰ ਦੇਖਣ।
ਇਹ ਵੀ ਪੜ੍ਹੋ: ਅੰਮ੍ਰਿਤਪਾਲ ਸਿੰਘ ਨਾਲ ਜੁੜੀ ਵੱਡੀ ਖ਼ਬਰ, ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੀ ਮਰਸੀਡੀਜ਼ ਕੀਤੀ ਜ਼ਬਤ
ਐਫਆਈਆਰ ਅਨੁਸਾਰ ਈ-ਮੇਲ ਵਿਚ ਕਿਹਾ ਗਿਆ ਸੀ ਕਿ ਜੇਕਰ ਖਾਨ ਮਾਮਲੇ ਨੂੰ ਖਤਮ ਕਰਨਾ ਚਾਹੁੰਦੇ ਹਨ ਤਾਂ ਗੋਲਡੀ ਨਾਲ ਆਹਮੋ-ਸਾਹਮਣੇ ਬੈਠ ਕੇ ਗੱਲ ਕਰਨ। ਈ-ਮੇਲ ਵਿਚ ਕਿਹਾ ਕਿ ਅਜੇ ਵੀ ਸਮਾਂ ਹੈ ਪਰ "ਅਗਲੀ ਵਾਰ ਝਟਕਾ ਦੇਖਣ ਨੂੰ ਮਿਲੇਗਾ"। ਐਫਆਈਆਰ ਭਾਰਤੀ ਦੰਡਾਵਲੀ ਦੀ ਧਾਰਾ 120-ਬੀ (ਅਪਰਾਧਿਕ ਸਾਜ਼ਿਸ਼), 506-2 (ਅਪਰਾਧਿਕ ਧਮਕੀ ਲਈ ਸਜ਼ਾ) ਅਤੇ 34 (ਸਾਂਝੀ ਇਰਾਦਾ) ਦੇ ਤਹਿਤ ਦਰਜ ਕੀਤੀ ਗਈ ਹੈ।