ਟਵਿੰਕਲ ਖੰਨਾ ਨੇ ਟਵਿਟਰ ‘ਤੇ ਉਡਾਇਆ ਅਰਵਿੰਦ ਕੇਜਰੀਵਾਲ ਦਾ ਮਜ਼ਾਕ
ਟਵਿੰਕਲ ਖੰਨਾ ਜੋ ਫਿਲਹਾਲ ਤਾਂ ਫਿਲਮਾਂ ਬਣਾਉਣ ਤੋਂ ਦੂਰ ਹਨ...
ਨਵੀਂ ਦਿੱਲੀ : ਟਵਿੰਕਲ ਖੰਨਾ ਜੋ ਫਿਲਹਾਲ ਤਾਂ ਫਿਲਮਾਂ ਬਣਾਉਣ ਤੋਂ ਦੂਰ ਹਨ ਪਰ ਉਹ ਆਪਣੇ ਬਿਆਨਾਂ ਦੇ ਚਲਦੇ ਅਕਸਰ ਸੋਸ਼ਲ ਮੀਡੀਆ ‘ਤੇ ਸੁਰਖੀਆਂ ਦਾ ਕੇਂਦਰ ਬਣੀ ਰਹਿੰਦੀ ਹੈ। ਇੱਕ ਵਾਰ ਫਿਰ ਤੋਂ ਇਹ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਦੱਸ ਦਈਏ ਕਿ ਇਸਦੀ ਵਜ੍ਹਾ ਹੈ ਇਨ੍ਹਾਂ ਵੱਲੋਂ ਹਾਲ ਹੀ ਵਿੱਚ ਕੀਤਾ ਗਿਆ ਇੱਕ ਟਵੀਟ।
ਹਾਲ ਹੀ ਵਿੱਚ ਟਵਿੰਕਲ ਖੰਨਾ ਨੇ ਆਪਣੇ ਇੱਕ ਟਵੀਟ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਮਰਥਕਾਂ ਦਾ ਮਜ਼ਾਕ ਉਡਾਇਆ ਹੈ। ਜਿਸ ਤੋਂ ਬਾਅਦ ਟਵਿੰਕਲ ਦਾ ਇਹ ਟਵੀਟ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ, ਟਵੀਟ ਵਿੱਚ ਟਵਿੰਕਲ ਖੰਨਾ ਨੇ ਇੱਕ ਬੱਚੇ ਦੀ ਫੋਟੋ ਪੋਸਟ ਕੀਤੀ ਹੈ, ਫੋਟੋ ਵਿੱਚ ਨਜ਼ਰ ਆ ਰਹੇ ਬੱਚੇ ਨੇ ਆਪਣਾ ਚਿਹਰਾ ਅੰਡਰਵਿਅਰ ਨਾਲ ਢਕਿਆ ਹੋਇਆ ਹੈ।
ਕੈਪਸ਼ਨ ਵਿੱਚ ਟਵਿੰਕਲ ਨੇ ਲਿਖਿਆ, ਜੇ ਤੁਸੀਂ ਕੇਜਰੀਵਾਲ ਸਪੋਰਟਰ ਹੋ, ਪਰ ਤੁਹਾਡੇ ਕੋਲ ਮੰਕੀ Cap ਨਾ ਹੋਵੇ। ਮੈਂ ਕਸਮ ਖਾਂਦੀ ਹਾਂ ਕਿ ਮੈਂ ਇਸਨੂੰ ਅਜਿਹਾ ਕਰਨ ਨੂੰ ਨਹੀਂ ਕਿਹਾ। # cutiepie # littlemonster. ਟਵਿੰਕਲ ਦੇ ਇਸ ਹਿਊਮਰਸ ਟਵੀਟ ‘ਤੇ ਕਈ ਲੋਕਾਂ ਨੇ ਰਿਐਕਟ ਕੀਤਾ, ਉਨ੍ਹਾਂ ਦਾ ਇਹ ਮਜ਼ਾਕ ਆਲੋਚਕਾਂ ਦੇ ਨਿਸ਼ਾਨੇ ‘ਤੇ ਆ ਗਿਆ। ਲੋਕ ਟਵਿੰਕਲ ਦੇ ਜੋਕ ਨੂੰ ਲੈ ਕੇ ਉਨ੍ਹਾਂ ‘ਤੇ ਭੜ ਗਏ,
ਕੁਝ ਯੂਜਰਜ਼ ਨੇ ਟਵਿੰਕਲ ਦੇ ਮਜ਼ਾਕ ਨੂੰ ਸਸਤਾ ਜੋਕ ਅਤੇ ਜੀਰਾਂ ਸੇਂਸ ਆਫ਼ ਹਿਊਮਰ ਕਿਹਾ, ਇੱਕ ਯੂਜਰ ਨੇ ਲਿਖਿਆ- ਘੱਟ ਤੋਂ ਘੱਟ ਕੇਜਰੀਵਾਲ ਦੇ ਸਪੋਰਟਰ ਕਿਸੇ ਦੂਜੇ ਦੇਸ਼ ਦੀ ਨਾਗਰਿਕਤਾ ਨਹੀਂ ਲੈਂਦੇ, ਉਹ ਸੱਚੇ ਹਿੰਦੁਸਤਾਨੀ ਹਨ। ਦੂਜੇ ਯੂਜਰ ਨੇ ਟਵਿੰਕਲ ਨੂੰ ਟਰੋਲ ਕਰਦੇ ਹੋਏ ਕਿਹਾ ਕਿ ਜੇਕਰ ਇਹ ਮੰਕੀ ਕੈਪ ਹੈ ਤਾਂ ਅਕਸ਼ੇ ਕੁਮਾਰ ਕਿਉਂ ਡਾਲਰ ਇਨਰਵਿਅਰ ਨੂੰ ਪ੍ਰਮੋਟ ਕਰਦੇ ਹਨ।