ਜੇ ਆਪਣੇ ਬੱਚਿਆਂ ਨੂੰ ਚੌਕੀਦਾਰ ਬਣਾਉਣਾ ਹੈ ਤਾਂ ਮੋਦੀ ਨੂੰ ਵੋਟ ਪਾਓ : ਕੇਜਰੀਵਾਲ
ਕਿਹਾ, ਜੇ ਬੱਚਿਆਂ ਨੂੰ ਡਾਕਟਰ, ਇੰਜੀਨੀਅਰ, ਵਕੀਲ ਬਣਾਉਣਾ ਹੈ ਤਾਂ ਆਮ ਆਦਮੀ ਪਾਰਟੀ ਨੂੰ ਵੋਟ ਪਾਓ
ਨਵੀਂ ਦਿੱਲੀ : ਲੋਕ ਸਭਾ ਚੋਣਾਂ 'ਚ ਇਸ ਸਮੇਂ ਚੌਕੀਦਾਰ ਹੀ ਚੋਣ ਮੁੱਦਾ ਬਣਿਆ ਹੋਇਆ ਹੈ। ਰਾਫ਼ੇਲ ਮਾਮਲੇ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੋਰ ਦੱਸਿਆ ਤਾਂ ਭਾਜਪਾ ਨੇ ਇਸ ਨੂੰ ਚੋਣ ਹਥਿਆਰ ਬਣਾ ਲਿਆ। ਮੋਦੀ ਨੇ ਟਵਿਟਰ 'ਤੇ ਆਪਣੇ ਨਾਂ ਅੱਗੇ ਚੌਕੀਦਾਰ ਲਗਾਇਆ ਤਾਂ ਭਾਜਪਾ ਸਮਰਥਕਾਂ 'ਚ 'ਚੌਕੀਦਾਰ' ਬਣਨ ਲਈ ਦੌੜ ਸ਼ੁਰੂ ਹੋ ਗਈ। ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਰ ਨੇ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ।
ਕੇਜਰੀਵਾਨ ਨੇ ਕਿਹਾ ਕਿ ਨਰਿੰਦਰ ਮੋਦੀ ਪੂਰੇ ਦੇਸ਼ ਨੂੰ ਚੌਕੀਦਾਰ ਬਣਾਉਣਾ ਚਾਹੁੰਦੇ ਹਨ। ਜੇ ਤੁਸੀ ਵੀ ਆਪਣੇ ਬੱਚਿਆਂ ਨੂੰ ਚੌਕੀਦਾਰ ਬਣਾਉਣਾ ਚਾਹੁੰਦੇ ਹੋ ਤਾਂ ਮੋਦੀ ਨੂੰ ਵੋਟ ਪਾਓ। ਪਰ ਜੇ ਤੁਸੀ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਡਾਕਟਰ, ਇੰਜੀਨੀਅਰ, ਵਕੀਲ ਬਣਾਉਣਾ ਚਾਹੁੰਦੇ ਹੋ ਤਾਂ ਪੜੇ-ਲਿਖੇ ਇਮਾਨਦਾਰ ਲੋਕਾਂ ਦੀ ਪਾਰਟੀ ਆਮ ਆਦਮੀ ਪਾਰਟੀ ਨੂੰ ਵੋਟ ਪਾਓ।
ਜ਼ਿਕਰਯੋਗ ਹੈ ਕਿ ਭਾਜਪਾ ਦੀ 'ਮੈਂ ਵੀ ਚੌਕੀਦਾਰ' ਚੋਣ ਮੁਹਿੰਮ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਜਪਾ ਆਗੂਆਂ ਨੇ ਟਵਿਟਰ ਹੈਂਡਲ 'ਤੇ ਆਪਣੇ ਨਾਂ ਨਾਲ 'ਚੌਕੀਦਾਰ' ਲਗਾ ਲਿਆ ਸੀ।