B'day Spl : ਹੀਰੋ ਬਣਨ ਮੁੰਬਈ ਆਏ ਅਮਰੀਸ਼ ਨੂੰ ਨੈਗੇਟਿਵ ਕਿਰਦਾਰਾਂ ਨੇ ਬਣਾ ਦਿੱਤਾ ਵਿਲੇਨ

ਏਜੰਸੀ

ਮਨੋਰੰਜਨ, ਬਾਲੀਵੁੱਡ

ਅਮਰੀਸ਼ ਪੁਰੀ ਬਾਲੀਵੁੱਡ ਦੀ ਦੁਨੀਆ ਦਾ ਇਕ ਅਜਿਹਾ ਨਾਂ ਹੈ, ਜੋ ਮੁੰਬਈ ਹੀਰੋ ਬਣਨ ਆਏ ਸਨ ਪਰ ਦੁਨੀਆ ਨੇ ਉਨ੍ਹਾਂ ਨੂੰ ਵਿਲੇਨ ਦੇ ਰੂਪ 'ਚ ਪਛਾਣਨ ਲੱਗੀ।

Amrish Puri Birthday Special

ਨਵੀਂ ਦਿੱਲੀ : ਅਮਰੀਸ਼ ਪੁਰੀ ਬਾਲੀਵੁੱਡ ਦੀ ਦੁਨੀਆ ਦਾ ਇਕ ਅਜਿਹਾ ਨਾਂ ਹੈ, ਜੋ ਮੁੰਬਈ ਹੀਰੋ ਬਣਨ ਆਏ ਸਨ ਪਰ ਦੁਨੀਆ ਨੇ ਉਨ੍ਹਾਂ ਨੂੰ ਵਿਲੇਨ ਦੇ ਰੂਪ 'ਚ ਪਛਾਣਨ ਲੱਗੀ। ਅਮਰੀਸ਼ ਪੁਰੀ ਦਾ ਜਨਮ 22 ਜੂਨ ਨੂੰ ਪਾਕਿਸਤਾਨ ਦੇ ਲਾਹੌਰ 'ਚ ਹੋਇਆ ਸੀ। ਮੋਗੈਂਬੋ ਦੇ ਨਾਂ ਨਾਲ ਪਛਾਣ ਬਣਾਉਣ ਵਾਲੇ ਅਮਰੀਸ਼ ਪੁਰੀ ਬਾਲੀਵੁੱਡ ਦੇ ਇਕ ਅਜਿਹੇ ਵਿਲੇਨ ਸਨ, ਜਿਨ੍ਹਾਂ ਨੂੰ ਅੱਜ ਤੱਕ ਕੋਈ ਟੱਕਰ ਨਾ ਦੇ ਸਕਿਆ। ਅਮਰੀਸ਼ ਪੁਰੀ ਨੇ ਲਗਭਗ 400 ਬਾਲੀਵੁੱਡ ਫਿਲਮਾਂ 'ਚ ਕੰਮ ਕੀਤਾ, ਜਿਨ੍ਹਾਂ 'ਚ ਉਹ ਮਜਬੂਰ ਪਿਤਾ ਤੋਂ ਲੈ ਕੇ ਖੂੰਖਾਰ ਵਿਲੇਨ ਤੱਕ ਬਣੇ।

ਅਮਰੀਸ਼ ਪੁਰੀ ਨੇ ਕਈ ਕਿਰਦਾਰ ਕੀਤੇ ਪਰ ਉਨ੍ਹਾਂ ਦੇ ਕੁਝ ਕਿਰਦਾਰ ਅਜਿਹੇ ਸਨ, ਜੋ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ। ਉਨ੍ਹਾਂ ਦੇ ਜਨਮਦਿਨ 'ਤੇ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਅਮਰੀਸ਼ ਪੁਰੀ ਦੇ ਉਨ੍ਹਾਂ ਕਿਰਦਾਰਾਂ ਬਾਰੇ, ਜਿਨ੍ਹਾਂ ਨੇ ਉਨ੍ਹਾਂ ਨੂੰ ਵਿਲੇਨ ਬਣਾ ਦਿੱਤਾ।

ਅਮਰੀਸ਼ ਪੁਰੀ ਨੇ 1967 ਤੋਂ ਲੈ ਕੇ 2005 ਤੱਕ 400 ਤੋਂ ਵੱਧ ਫਿਲਮਾਂ 'ਚ ਅਦਾਕਾਰੀ ਕੀਤੀ। ਉਨ੍ਹਾਂ ਬਾਲੀਵੁੱਡ ਤੋਂ ਇਲਾਵਾ ਹਾਲੀਵੁੱਡ,ਕੰਨੜ,ਮਰਾਠੀ, ਮਲਿਆਲਮ, ਤੇਲਗੂ ਤੇ ਤਮਿਲ ਫਿਲਮਾਂ ‘ਚ ਵੀ ਕੰਮ ਕੀਤਾ। ਅਮਰੀਸ਼ ਪੁਰੀ ਨੇ ਪਹਿਲੀ ਵਾਰ 1980 'ਚ ਹਮ ਪਾਂਚ ਫਿਲਮ ਜ਼ਰੀਏ ਵਿਲੇਨ ਦੀ ਮੁੱਖ ਭੂਮਿਕਾ ਨਿਭਾਈ ਸੀ।  ਅਮਰੀਸ਼ ਪੁਰੀ ਦਾ ਨੈਗੇਟਿਵ ਕਿਰਦਾਰ ਵੀ ਦਰਸ਼ਕਾਂ ਨੂੰ ਬਹੁਤ ਪਸੰਦ ਸੀ।

ਮਿਸਟਰ ਇੰਡੀਆ, ਸ਼ੰਹਸ਼ਾਹ, ਕਰਣ -ਅਰਜਨ, ਕੋਇਲਾ, ਦਿਲਜਲੇ, ਵਿਸ਼ਵਤਮਾ, ਰਾਮ-ਲਖਨ, ਤਹਿਲਕਾ, ਗਦਰ, ਨਾਇਕ, ਦਾਮਿਨੀ ਵਰਗੀਆਂ ਫਿਲਮਾਂ ਵਿਚ ਉਹਨੈਗੇਟਿਵ ਕਿਰਦਾਰ ਵਿਚ ਸਨ ਪਰ ਇਨ੍ਹਾਂ ਫਿਲਮਾਂ ਨੂੰ ਸੁਪਰਹਿਟ ਬਣਾਉਣ ਵਿਚ ਅਮਰੀਸ਼ ਪੁਰੀ ਦਾ ਵੱਡਾ ਯੋਗਦਾਨ ਰਿਹਾ ਸੀ। 

ਦੱਸ ਦੇਈਏ ਕਿ ਅਮਰੀਸ਼ ਪੁਰੀ 12 ਜਨਵਰੀ,2005 ਨੂੰ 72 ਸਾਲਾਂ ਦੀ ਉਮਰ ‘ਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ ਪਰ ਆਪਣੇ ਕਿਰਦਾਰਾਂ ਜ਼ਰੀਏ ਉਹ ਅੱਜ ਵੀ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ‘ਚ ਜਿਉਂਦੇ ਜਾਗਦੇ ਹਨ।