ਹੁਣ ਇਸ ਅਦਾਕਾਰਾ ਦਾ ਮੋਦੀ ‘ਤੇ ਫੁੱਟਿਆ ਗੁੱਸਾ, ਕਿਹਾ ਸਿਰਫ਼ ਬਾਲੀਵੁੱਡ ਹੀ ਕਿਉਂ
ਖੁਸ਼ਬੂ ਨੇ ਲਿਖਿਆ ਕਿ ਸਾਊਥ ਸਿਨੇਮਾ ਵੱਡੇ ਪੱਧਰ ‘ਤੇ ਦੇਸ਼ ਦੀ ਪ੍ਰਤੀਨਿਧਤਾ ਕਰਦਾ ਹੈ। ਸਭ ਤੋਂ ਚੰਗੀ ਪ੍ਰਤੀਭਾ ਵੀ ਦੱਖਣੀ ਭਾਰਤ ਤੋਂ ਹੀ ਆਂਉਂਦੀ ਹੈ।
ਨਵੀਂ ਦਿੱਲੀ- ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਘਰ ਕਈ ਬਾਲੀਵੁੱਡ ਸਿਤਾਰਿਆਂ ਨੂੰ ਸੱਦਾ ਦਿੱਤਾ। ਇਸ ਖਾਸ ਪ੍ਰੋਗਰਾਮ ਵਿਚ ਸ਼ਾਹਰੁਖ਼ ਖਾਨ, ਆਮਿਰ ਖਾਨ, ਕੰਗਨਾ ਰਣੌਤ, ਏਕਤਾ ਕਪੂਰ ਸਮੇਤ ਹੋਰ ਵੀ ਕਈ ਸਿਤਾਰੇ ਪੀਐਮ ਮੋਦੀ ਦੇ ਘਰ ਪਹੁੰਚੇ। ਸੋਸ਼ਲ ਮੀਡੀਆ ‘ਤੇ ਇਹਨਾਂ ਸਿਤਾਰਿਆਂ ਦੀਆਂ ਤਸਵੀਰਾਂ ਨਰਿੰਦਰ ਮੋਦੀ ਨਾਲ ਖੂਬ ਵਾਇਰਲ ਹੋ ਰਹੀਆਂ ਹਨ।
ਇਸ ਖਾਸ ਮੌਕੇ ‘ਤੇ ਮੋਦੀ ਦੇ ਨਾਲ ਸਾਰੇ ਸਿਤਾਰਿਆਂ ਨੇ ਗਾਂਧੀ ਜੀ ਦੇ ਦੱਸੇ ਰਸਤੇ ਨੂੰ ਅੱਗੇ ਵਧਾਉਣ ਤੇ ਚਰਚਾ ਕੀਤੀ ਪਰ ਇਕ ਅਦਾਕਾਰਾ ਨੇ ਇਸ ਮੌਕੇ ‘ਤੇ ਸਵਾਲ ਖੜ੍ਹੇ ਕੀਤੇ ਹਨ ਅਤੇ ਉਹ ਮੋਦੀ ਨਾਲ ਕਾਫੀ ਨਾਰਾਜ਼ ਵੀ ਹੈ। ਸਾਊਥ ਦੀ ਮਸ਼ਹੂਰ ਅਦਾਕਾ ਖੁਸ਼ਬੂ ਸੁੰਦਰ ਨੇ ਸਿਰਫ਼ ਬਾਲੀਵੁੱਡ ਸਿਤਾਰਿਆਂ ਨੂੰ ਸੱਦੇ ਜਾਣ ਤੇ ਇਤਰਾਜ਼ ਜਾਹਿਰ ਕੀਤਾ ਹੈ। ਖੁਸ਼ਬੂ ਨੇ ਇਹ ਨਾਰਾਜ਼ਗੀ ਇਕ ਟਵੀਟ ਰਾਹੀਂ ਸ਼ੇਅਰ ਕੀਤੀ ਹੈ।
ਖੁਸ਼ਬੂ ਨੇ ਟਵੀਟ ਵਿਚ ਲਿਖਿਆ ਕਿ ਬੀਤੇ ਦਿਨ ਭਾਰਤੀ ਸਿਨੇਮਾ ਦੇ ਕਈ ਦਿੱਗਜ਼ ਮੋਦੀ ਨਾਲ ਮਿਲੇ ਉਹਨਾਂ ਲਿਖਿਆ ਕਿ ਮੈਂ ਯਾਦ ਦਿਵਾਉਣਾ ਚਾਹੁੰਦੀ ਹਾਂ ਕਿ ਦੇਸ਼ ਦੀ ਅਰਥਵਿਵਸਥਾ ਵਿਚ ਸਿਰਫ਼ ਬਾਲੀਵੁੱਡ ਦਾ ਯੋਗਦਾਨ ਨਹੀਂ ਹੈ। ਇਸ ਵਿਚ ਸਾਊਥ ਸਿਨੇਮਾ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਖੁਸ਼ਬੂ ਨੇ ਲਿਖਿਆ ਕਿ ਸਾਊਥ ਸਿਨੇਮਾ ਵੱਡੇ ਪੱਧਰ ‘ਤੇ ਦੇਸ਼ ਦੀ ਪ੍ਰਤੀਨਿਧਤਾ ਕਰਦਾ ਹੈ।
ਸਭ ਤੋਂ ਚੰਗੀ ਪ੍ਰਤੀਭਾ ਵੀ ਦੱਖਣੀ ਭਾਰਤ ਤੋਂ ਹੀ ਆਂਉਂਦੀ ਹੈ। ਸਭ ਤੋਂ ਵੱਡੇ ਸੁਪਰ ਸਟਾਰ ਸਾਊਥ ਤੋਂ ਆਉਂਦੇ ਹਨ। ਭਾਰਤ ਦੇ ਬੈਸਟ ਸਟਾਰ ਸਾਊਥ ਦੇ ਹਨ। ਅਜਿਹੇ ਵਿਚ ਵੀ ਸਾਊਥ ਸਿਨੇਮਾ ਨੂੰ ਸੱਦਾ ਕਿਉਂ ਨਹੀਂ ਦਿੱਤਾ ਗਿਆ। ਖੁਸ਼ਬੂ ਦਾ ਇਹ ਟਵੀਟ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਰਾਮ ਚਰਣ ਤੇਜਾ ਦੀ ਪਤਨੀ ਉਪਾਸਨਾ ਨੇ ਵੀ ਇਸ ਮੌਕੇ ਨੂੰ ਲੈ ਕੇ ਕਾਫੀ ਆਲੋਚਨਾ ਕੀਤੀ ਸੀ। ਉਪਾਸਨਾ ਨੇ ਇਕ ਚਿੱਠੀ ਲਿਖ ਕੇ ਮੋਦੀ ਦੇ ਇਸ ਰਵੱਈਏ ਦੀ ਆਲੋਚਨਾ ਕੀਤੀ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।