ਪ੍ਰਸਿੱਧ ਬਾਲੀਵੁੱਡ ਸੰਪਾਦਕ ਸੰਜੀਵ ਦੱਤਾ ਦਾ ਦੇਹਾਂਤ

ਏਜੰਸੀ

ਮਨੋਰੰਜਨ, ਬਾਲੀਵੁੱਡ

‘ਡੋਰ’, ‘ਮਰਦਾਨੀ’, ‘ਇਕਬਾਲ’, ‘ਏਕ ਹਸੀਨਾ ਥੀ’ ਵਰਗੀਆਂ ਫਿਲਮਾਂ ਦਾ ਸੰਪਾਦਨ ਕਰ ਚੁੱਕੇ ਪ੍ਰਸਿੱਧ ਬਾਲੀਵੁੱਡ ਸੰਪਾਦਕ ਸੰਜੀਵ ਦੱਤਾ ਦਾ  ਐਤਵਾਰ ਨੂੰ ਦੇਹਾਂਤ ਹੋ ਗਿਆ।

Bollywood Editor Sanjeev Dutta Dies

ਕੋਲਕਾਤਾ: ‘ਡੋਰ’, ‘ਮਰਦਾਨੀ’, ‘ਇਕਬਾਲ’, ‘ਏਕ ਹਸੀਨਾ ਥੀ’ ਵਰਗੀਆਂ ਫਿਲਮਾਂ ਦਾ ਸੰਪਾਦਨ ਕਰ ਚੁੱਕੇ ਪ੍ਰਸਿੱਧ ਬਾਲੀਵੁੱਡ ਸੰਪਾਦਕ ਸੰਜੀਵ ਦੱਤਾ ਦਾ  ਐਤਵਾਰ ਨੂੰ ਦੇਹਾਂਤ ਹੋ ਗਿਆ। ਉਹ 54 ਸਾਲ ਦੇ ਸਨ। ਸੰਜੀਵ ਦੱਤਾ ਕੁਝ ਸਾਲਾਂ ਤੋਂ ਕੋਲਕਾਤਾ ਵਿਚ ਰਹਿ ਰਹੇ ਸਨ ਅਤੇ ਉਹ ਐਫਟੀਆਈਆਈ ਦੇ ਸਾਬਕਾ ਵਿਦਿਆਰਥੀ ਸਨ।

ਉਹ ਕਾਫ਼ੀ ਲੰਬਾ ਸਮਾਂ ਨਾਗੇਸ਼ ਕੁਕੁਨੂਰ ਦੇ ਨਾਲ ਜੁੜੇ ਸਨ ਅਤੇ ਉਹਨਾਂ ਨੇ ਉਹਨਾਂ ਦੀਆਂ ਲਗਭਗ ਸਾਰੀਆਂ ਫ਼ਿਲਮਾਂ ਦਾ ਸੰਪਦਾਨ ਕੀਤਾ। ਨਾਗੇਸ਼ ਕੁਕੁਨੂਰ ਫਿਲਹਾਲ ਕੈਨੇਡਾ ਵਿਚ ਹਨ ਅਤੇ ਉਹਨਾਂ ਨੇ ਦੱਤਾ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਹੈ। ਫ਼ਿਲਮਕਾਰ ਸੁਜਾਏ ਘੋਸ਼ ਨੇ ਵੀ ਟਵੀਟ ਕਰ ਕੇ ਸੰਜੀਵ ਦੱਤਾ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਸੰਜੀਵ ਦੱਤ ਨੂੰ ਬਾਲੀਵੁੱਡ ਤੋਂ ਕਾਫ਼ੀ ਪਿਆਰ ਮਿਲਿਆ। ਸਾਲ 2004 ਵਿਚ ਸ੍ਰੀਰਾਮ ਰਾਘਵਨ ਨਿਰਦੇਸ਼ਤ ਫਿਲਮ ‘ਏਕ ਹਸੀਨਾ ਥੀ’ ਲਈ ਉਹਨਾਂ ਨੂੰ ਵਧੀਆ ਸੰਪਾਦਕ ਦਾ ਜ਼ੀ ਸਿਨੇ ਅਵਾਰਡ ਮਿਲਿਆ ਸੀ। ਇਸ ਤੋਂ ਬਾਅਦ 2014 ਵਿਚ ਆਈ ਰਾਣੀ ਮੁਖਰਜੀ ਦੀ ਫ਼ਿਲਮ ‘ਮਰਦਾਨੀ’ (2014) ਲਈ ਉਹਨਾਂ ਨੂੰ ਸਕਰੀਨ ਅਵਾਰਡ ਮਿਲਿਆ ਸੀ। ਬੰਗਾਲੀ ਫ਼ਿਲਮ ‘ਸਾਹਿਬ ਬੀਬੀ ਗੋਲਾਮ’ (2016) ਲਈ ਸੰਜੀਵ ਨੇ ਪੂਰਬੀ ਖੇਤਰ ਦਾ ਫਿਲਮਫੇਅਰ ਅਵਾਰਡ ਜਿੱਤਿਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।