ਇਸ ਬਾਲੀਵੁੱਡ ਅਦਾਕਾਰਾ ਦੀ ਕਦੀ ਵੀ ਹੋ ਸਕਦੀ ਹੈ ਗ੍ਰਿਫ਼ਤਾਰੀ, 3 ਕਰੋੜ ਦੀ ਠੱਗੀ ਦਾ ਲੱਗਿਆ ਇਲਜ਼ਾਮ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਕੋਰਟ ਨੇ ਢਾਈ ਕਰੋੜ ਅਤੇ 50 ਲੱਖ ਰੁਪਏ ਦੇ ਦੋ ਚੈੱਕ ਬਾਊਂਸ ਹੋਣ ਦੇ ਮਾਮਲੇ ਵਿਚ ਇਹ ਵਾਰੰਟ ਜਾਰੀ ਕੀਤਾ ਹੈ।

Ranchi Court issues arrest warrant against Bollywood actress

ਰਾਂਚੀ: ਝਾਰਖੰਡ ਦੀ ਰਾਜਧਾਨੀ ਰਾਂਚੀ ਦੀ ਇਕ ਅਦਾਲਤ ਨੇ ਚੈੱਕ ਬਾਊਂਸ ਮਾਮਲੇ ਵਿਚ ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਅਤੇ ਉਹਨਾਂ ਦੇ ਸਹਿਯੋਗੀ ਖਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਦੱਸ ਦਈਏ ਕਿ ਕੋਰਟ ਨੇ ਢਾਈ ਕਰੋੜ ਅਤੇ 50 ਲੱਖ ਰੁਪਏ ਦੇ ਦੋ ਚੈੱਕ ਬਾਊਂਸ ਹੋਣ ਦੇ ਮਾਮਲੇ ਵਿਚ ਇਹ ਵਾਰੰਟ ਜਾਰੀ ਕੀਤਾ ਹੈ।

ਦੱਸਿਆ ਜਾ ਰਿਹਾ ਹੈ ਕਿ ਅਦਾਲਤ ਨੇ ਮਈ ਮਹੀਨੇ ਵਿਚ ਮਾਮਲੇ ‘ਚ ਦਖਲ ਦਿੰਦੇ ਹੋਏ ਅਮੀਸ਼ਾ ਪਟੇਲ ਖਿਲਾਫ਼ ਸੰਮਨ ਜਾਰੀ ਕੀਤਾ ਸੀ। ਸੰਮਨ ਦੇ ਮਾਧਿਅਮ ਰਾਹੀਂ ਅਮੀਸ਼ਾ ਨੂੰ ਅਦਾਲਤ ਵਿਚ ਅਪਣਾ ਪੱਖ ਰੱਖਣ ਲਈ ਕਿਹਾ ਸੀ ਪਰ ਚਾਰ ਤਰੀਕਾਂ ਬੀਤ ਜਾਣ ਤੋਂ ਬਾਅਦ ਵੀ ਉਹਨਾਂ ਨੇ ਅਪਣਾ ਪੱਖ ਨਹੀਂ ਰੱਖਿਆ।ਮਾਮਲੇ ਵਿਚ ਜੁਡੀਸ਼ੀਅਲ ਮੈਜਿਸਟਰੇਟ ਕੁਮਾਰ ਵਿਪੁਲ ਦੀ ਅਦਾਲਤ ਨੇ ਅਮੀਸ਼ਾ ਅਤੇ ਉਹਨਾਂ ਦੇ ਅਧਿਕਾਰੀ ਕਮਲ ਗੁਮਰ ਵਿਰੁੱਧ ਵਾਰੰਟ ਜਾਰੀ ਕੀਤਾ ਹੈ।

ਅਰੋਪ ਮੁਤਾਬਕ ਡਿਜੀਟਲ ਇੰਡੀਆ ਦੇ ਤਹਿਤ 2017 ਵਿਚ ਹਰਮੂ ਹਾਊਸਿੰਗ ਕਲੋਨੀ ਵਿਚ ਸਮਾਗਮ ਅਯੋਜਿਤ ਹੋਇਆ ਸੀ। ਇਸ ਵਿਚ ਅਮੀਸ਼ਾ ਪਟੇਲ ਅਤੇ ਰਾਂਚੀ ਦੇ ਅਜੇ ਸਿੰਘ ਮਹਿਮਾਨ ਦੇ ਰੂਪ ਵਿਚ ਸਟੇਜ ‘ਤੇ ਇਕੱਠੇ  ਬੈਠੇ ਸਨ। ਉਸੇ ਦੌਰਾਨ ਅਮੀਸ਼ਾ ਤੋਂ ਅਜੇ ਸਿੰਘ ਨੂੰ ਫਿਲਮ ਵਿਚ ਪੈਸੇ ਲਗਾਉਣ ਦਾ ਆਫਰ ਮਿਲਿਆ ਸੀ। ਇਸ ਤੋਂ ਬਾਅਦ ਉਹਨਾਂ ਨੇ ਅਮੀਸ਼ਾ ਪਟੇਲ ਦੇ ਖਾਤੇ ਵਿਚ ਡੇਢ ਮਹੀਨੇ ਦੇ ਅੰਦਰ ਹੀ ਢਾਈ ਕਰੋੜ ਰੁਪਏ ਪਾ ਦਿੱਤੇ।

ਦੱਸ ਦਈਏ ਕਿ ਮਾਮਲੇ ਵਿਚ ਪੀੜਤ ਅਜੇ ਅਨੁਸਾਰ ਸਮਝੌਤੇ ਮੁਤਾਬਕ ਫ਼ਿਲਮ ਜੂਨ 2018 ਵਿਚ ਰੀਲੀਜ਼ ਨਹੀਂ ਹੋਈ ਤਾਂ ਉਹਨਾਂ ਨੇ ਪੈਸਿਆਂ ਦੀ ਮੰਗ ਕੀਤੀ। ਇਸ ਤੋਂ ਬਾਅਦ ਅਕਤੂਬਰ 2018 ਵਿਚ ਢਾਈ ਕਰੋੜ ਅਤੇ 50 ਲੱਖ ਰੁਪਏ ਦੇ ਦੋ ਚੈੱਕ ਅਮੀਸ਼ਾ ਨੇ ਦਿੱਤੇ ਜੋ ਬਾਊਂਸ ਹੋ ਗਏ। ਇਸ ਤੋਂ ਬਾਅਦ ਅਜੇ ਸਿੰਘ ਨੇ 17 ਨਵੰਬਰ 2018 ਨੂੰ ਇਸ ਮਾਮਲੇ ਵਿਚ ਮੁਕੱਦਮਾ ਕੀਤਾ ਸੀ। ਅਜੇ ਕੁਮਾਰ ਨੇ ਦੱਸਿਆ ਕਿ ਕੇਸ ਦਰਜ ਕਰਨ ਦੇ ਬਾਅਦ ਤੋ਼ ਅਮੀਸ਼ਾ ਪਟੇਲ ਨਾਲ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਹੀ ਪਰ ਉਨ੍ਹਾਂ ਇੱਕ ਵਾਰ ਵੀ ਜਵਾਬ ਨਹੀਂ ਦਿੱਤਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ