ਫਿਲਮਾਂ ਤੋਂ ਇਲਾਵਾ ਸਾਨੂੰ ਪਕੌੜੇ ਬਣਾਉਣੇ ਵੀ ਆਉਂਦੇ ਹਨ-ਅਨੁਰਾਗ ਕਸ਼ਿਅਪ

ਏਜੰਸੀ

ਮਨੋਰੰਜਨ, ਬਾਲੀਵੁੱਡ

ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਵਾਲੇ ਅਨੁਰਾਗ ਕਸ਼ਿਅਪ ਇਕ ਵਾਰ ਫਿਰ ਤੋਂ ਚਰਚਾ ਵਿਚ ਹਨ।

Anurag Kashyap

ਨਵੀਂ ਦਿੱਲੀ: ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਵਾਲੇ ਅਨੁਰਾਗ ਕਸ਼ਿਅਪ ਇਕ ਵਾਰ ਫਿਰ ਤੋਂ ਚਰਚਾ ਵਿਚ ਹਨ। ਫਿਲਮ ਨਿਰਮਾਤਾ ਅਨੁਰਾਗ ਨੇ ਇਕ ਟ੍ਰੋਲਰ ਨੂੰ ਜਵਾਬ ਦਿੱਤਾ ਹੈ, ਜਿਸ ਨੇ ਲਿਖਿਆ ਸੀ, ‘ਤੂੰ ਅਗਲੀ ਫਿਲਮ ਤੋ ਨਿਕਾਲ ਚਿਚਾ, ਤੇਰਾ ਔਰ ਤੇਰੀ ਫਿਲਮੋਂ ਕਾ ਵੋ ਹਸ਼ਰ ਹੋਗਾ ਕਿ ਬਾਕੀ ਕੀ ਬਚੀ ਜ਼ਿੰਦਗੀ ਤੁ ਬਸ ਨੌਟੰਕੀ ਮੇਂ ਹੀ ਕਾਮ ਕਰੇਗਾ’।

 


 

ਟ੍ਰੋਲਰ ਦਾ ਇਹ ਟਵੀਟ ਅਨੁਰਾਗ ਦੇ ਇਕ ਟਵੀਟ ਦੇ ਜਵਾਬ ਵਿਚ ਕੀਤਾ ਗਿਆ ਹੈ।  ਇਸ ਤੋਂ ਬਾਅਦ ਅਨੁਰਾਗ ਕਸ਼ਿਅਪ ਨੇ ਇਸ ਟ੍ਰੋਲਰ ਨੂੰ ਬਹੁਤ ਵਧੀਆ ਜਵਾਬ ਦਿੱਤਾ। ਇਸ ਟਵੀਟ ‘ਤੇ ਅਨੁਰਾਗ ਨੇ ਲਿਖਿਆ, ‘ਦੁਨੀਆਂ ਵਿਚ ਫਿਲਮ ਬਣਾਉਣਾ ਇਕਲੌਤਾ ਕੰਮ ਨਹੀਂ ਹੈ । ਸਾਨੂੰ ਪਕੌੜੇ ਤਲਣੇ ਵੀ ਆਉਂਦੇ ਹਨ’।ਅਨੁਰਾਗ ਕਸ਼ਿਅਪ ਦਾ ਇਹ ਟਵੀਟ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।

 


 

ਇਸ ਤੋਂ ਪਹਿਲਾਂ ਵੀ ਅਨੁਰਾਗ ਕਸ਼ਿਅਪ ਦਾ ਇਕ ਟਵੀਟ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆ ਸੀ। ਫਿਲਮ ਨਿਰਮਾਤਾ ਨੇ ਨਾਗਰਿਕਤਾ ਸੋਧ ਕਾਨੂੰਨ ‘ਤੇ ਦੇਸ਼ ਦੇ ਮਾਹੌਲ ਨੂੰ ਲੈ ਕੇ ਅਪਣਾ ਸੁਝਾਅ ਰੱਖਿਆ ਸੀ। ਅਨੁਰਾਗ ਨੇ ਟਵੀਟ ਕੀਤਾ ਸੀ ਕਿ, ‘ ਪ੍ਰਧਾਨ ਮੰਤਰੀ ਦਾ ਵਿਰੋਧ ਕਰਨਾ ਦੇਸ਼ਧ੍ਰੋਹ ਨਹੀਂ ਹੈ। ਅਨੁਰਾਗ ਕਸ਼ਿਅਪ ਦੇ ਇਸ ਟਵੀਟ ‘ਤੇ ਕਈ ਰਿਐਕਸ਼ਨ ਆਏ ਸਨ।

 


 

ਉਹਨਾਂ ਨੇ ਲਿਖਿਆ ਸੀ, ‘ਮੋਦੀ ਦੀ ਭਗਤੀ, ਦੇਸ਼ ਭਗਤੀ ਨਹੀਂ ਹੈ। ਮੋਦੀ ਦਾ ਵਿਰੋਧ ਦੇਸ਼ਧ੍ਰੋਹ ਨਹੀਂ ਹੈ। ਮੋਦੀ ਭਾਰਤ ਨਹੀਂ ਹੈ...ਦੌਰ’। ਇਸ ਦੇ ਨਾਲ ਹੀ ਉਹਨਾਂ ਨੇ ਇਕ ਹੋਰ ਟਵੀਟ ਕੀਤਾ ਸੀ, ''ਸਾਡਾ ਪ੍ਰਧਾਨ ਸੇਵਕ, ਸਾਡਾ ਪ੍ਰਧਾਨ ਮੰਤਰੀ, ਜਨਤਾ ਦਾ ਪ੍ਰਧਾਨ ਨੌਕਰ ਬਹਿਰਾ ਹੈ, ਗੂੰਗਾ ਹੈ ਅਤੇ ਭਾਵਨਾਵਾਂ ਤੋਂ ਪਰੇ ਹੈ।''

 

ਦੱਸ ਦਈਏ ਕਿ ਇਹਨੀਂ ਦਿਨੀਂ ਅਨੁਰਾਗ ਕਸ਼ਿਅਪ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਨਾ ਸਿਰਫ ਸਮਾਜਿਕ ਮੁੱਦਿਆਂ ‘ਤੇ ਅਪਣੇ ਸੁਝਾਅ ਦਿੰਦੇ ਹਨ ਬਲਕਿ ਉਹ ਟ੍ਰੋਲਰਸ ਨੂੰ ਵੀ ਕਰਾਰਾ ਜਵਾਬ ਦਿੰਦੇ ਹਨ।