ਵਰੁਣ ਧਵਨ ਨੇ ਪੰਜਾਬ ਵਿਚ ਸ਼ੁਰੂ ਕੀਤੀ ABCD3 ਦੀ ਸ਼ੂਟਿੰਗ, ਵਾਇਰਲ ਹੋਈਆਂ ਤਸਵੀਰਾਂ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਵਰੁਣ ਧਵਨ ਇਹਨੀ ਦਿਨੀ ਫਿਲਮਮੇਕਰਸ ਦੀ ਪਹਿਲੀ ਪਸੰਦ ਬਣੇ ਹੋਏ ਹਨ। ਅਭੀਸ਼ੇਕ ਵਰਮਨ ਦੀ ਫਿਲਮ ਕਲੰਕ ਦੀ ਸ਼ੂਟਿੰਗ ਖ਼ਤਮ ਕਰਨ ਤੋਂ ਬਾਅਦ ਉਹ ਫਿਰ ਨਾਲ ਹੀ ਕੰਮ ਉਤੇ...

Varun Dhawan

ਮੁੰਬਈ : ਵਰੁਣ ਧਵਨ ਇਹਨੀ ਦਿਨੀ ਫਿਲਮਮੇਕਰਸ ਦੀ ਪਹਿਲੀ ਪਸੰਦ ਬਣੇ ਹੋਏ ਹਨ। ਅਭੀਸ਼ੇਕ ਵਰਮਨ ਦੀ ਫਿਲਮ ਕਲੰਕ ਦੀ ਸ਼ੂਟਿੰਗ ਖ਼ਤਮ ਕਰਨ ਤੋਂ ਬਾਅਦ ਉਹ ਫਿਰ ਨਾਲ ਹੀ ਕੰਮ ਉਤੇ ਲੱਗ ਗਏ ਹਨ। ਵਰੁਣ ਧਵਨ ਨੇ ਆਪਣੀ ਡਾਂਸ ਫਿਲਮ ABCD3 ਦੀ ਸ਼ੂਟਿੰਗ ਪੰਜਾਬ ਵਿਚ ਸ਼ੁਰੂ ਕਰ ਦਿਤੀ ਹੈ। ਰੇਮੋ ਡਿਸੂਜਾ ਦੀ ਫਿਲਮ ABCD3 ਵਿਚ ਵਰੁਣ ਧਵਨ ਦੇ ਨਾਲ ਸ਼ਰਧਾ ਕਪੂਰ ਵੀ ਨਜ਼ਰ ਆਉਣ ਵਾਲੀ ਹੈ।

ਇਹ ਫਿਲਮ ABCD ਦੀ ਫ੍ਰੈਂਚਾਈਜ਼ੀ ਹੈ। ਇਸਦੀਆਂ ਦੋਵੇਂ ਫਿਲਮਾਂ ਬਾਕਸ ਆਫਿਸ ਉਤੇ ਹਿਟ ਰਹੀਆਂ ਸਨ। ਵਰੁਣ ਧਵਨ ਸੱਤ ਦਿਨ ਲਈ ਫਿਲਮ ਦੀ ਸ਼ੂਟਿੰਗ ਲਈ ਪੰਜਾਬ ਆਏ ਹਨ। ਫਿਲਮ ਦੀ ਸ਼ੂਟਿੰਗ ਮੰਗਲਵਾਰ ਨੂੰ ਸ਼ੁਰੂ ਹੋ ਚੁੱਕੀ ਹੈ। ABCD3 ਦੀ ਟੀਮ ਭੂਸ਼ਣ ਕੁਮਾਰ, ਰੇਮੋ ਡਿਸੂਜਾ, ਵਰੁਣ ਧਵਨ ਅਤੇ ਲਿਜੇਲ ਡਿਸੂਜਾ ਅੰਮ੍ਰਿਤਸਰ ਵਿਚ ਦਰਬਾਰ ਸਾਹਿਬ ਗਏ ਸਨ। 

ਪੰਜਾਬ ਵਿਚ ਇਕ ਵੈਡਿੰਗ ਸਾਂਗ ਅਤੇ ਵਰੁਣ ਧਵਨ ਨੇ ਅਪਣੇ ਰੀਲ ਪਰਿਵਾਰ ਦੇ ਨਾਲ ਕੁੱਝ ਭਾਵੁਕ ਸੀਨ ਸ਼ੂਟ ਹੋਣਗੇ।  ਇਸਦੇ ਬਾਅਦ ਫਿਲਮ ਦੀ ਸ਼ੂਟਿੰਗ ਲਈ ਟੀਮ 40 ਦਿਨ ਲਈ ਲੰਦਨ ਚੱਲੀ ਜਾਵੇਗੀ। ਇਹ ਸ਼ਡਿਊਲ 10 ਫਰਵਰੀ ਤੋਂ ਸ਼ੁਰੂ ਹੋਵੇਗਾ। ਪੰਜਾਬ ਪਹੁੰਚਣ ਤੋਂ ਬਾਅਦ ਵਰੁਣ ਧਵਨ ਨੇ ਵੀ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਉਤੇ ਸ਼ੇਅਰ ਕੀਤੀਆਂ ਸਨ। ਉਨ੍ਹਾਂ ਨੇ ਅਪਣੇ ਪੰਜਾਬ ਦੇ ਸ਼ਡਿਊਲ ਦੇ ਬਾਰੇ ਵਿਚ ਸੋਸ਼ਲ ਮੀਡੀਆ ਉਤੇ ਦੱਸਿਆ ਸੀ।

 ਫਿਲਮ ਵਿਚ ਵਰੁਣ ਧਵਨ ਦੇ ਨਾਲ ਨਜ਼ਰ ਆਉਣ ਵਾਲੀ ਸ਼ਰਧਾ ਕਪੂਰ ਇਨ੍ਹੀ ਦਿਨੀ ਅਪਣੀ ਤਮਿਲ ਡੈਬਿਊ ਫਿਲਮ 'ਸਾਹੋ' ਦੀ ਸ਼ੂਟਿੰਗ ਵਿਚ ਬੀਜ਼ੀ ਹੈ। 'ਸਾਹੋ' ਦੀ ਸ਼ੂਟਿੰਗ ਦੇ ਨਾਲ ਸ਼ਰਧਾ ਰੇਮੋ ਦੀ ਟੀਮ ਨਾਲ ਵੱਖ - ਵੱਖ ਡਾਂਸ ਫ਼ਾਰਮ ਸੀਖ ਰਹੀ ਹੈ। ਜਿਸ ਤੋਂ ਬਾਅਦ ਉਹ ਲੰਦਨ ਵਿਚ ਉਨ੍ਹਾਂ ਨੂੰ ਜੁਆਇਨ ਕਰੇਗੀ। ਇਹ ਫਿਲਮ 8 ਨਵੰਬਰ 2019 ਨੂੰ ਰਿਲੀਜ਼ ਹੋਣ ਵਾਲੀ ਹੈ। ਤੁਹਾਨੂੰ ਦੱਸ ਦਈਏ ਵਰੁਣ ਧਵਨ ਦੀ ਫਿਲਮ 'ਕਲੰਕ' ਵਿਚ ਉਨ੍ਹਾਂ ਦੇ ਨਾਲ ਆਲਿਆ ਭੱਟ ਨਜ਼ਰ ਆਉਣ ਵਾਲੀ ਹੈ। ਇਹ ਫਿਲਮ ਵੀ ਇਸ ਸਾਲ ਰਿਲੀਜ਼ ਹੋਣ ਵਾਲੀ ਹੈ।