Kangana Ranaut ਨੇ ਕੀਤੀ ਦੇਸ਼ ਦਾ ਨਾਂਅ ਬਦਲਣ ਦੀ ਮੰਗ, ਕਿਹਾ India ਗੁਲਾਮੀ ਦੀ ਪਛਾਣ

ਏਜੰਸੀ

ਮਨੋਰੰਜਨ, ਬਾਲੀਵੁੱਡ

Kangana Ranaut ਨੇ ਦੇਸ਼ ਦਾ ਨਾਂਅ ਬਦਲਣ ਦੀ ਮੰਗ ਕੀਤੀ ਹੈ। ਕੰਗਨਾ ਦਾ ਕਹਿਣਾ ਹੈ ਕਿ India ਗੁਲਾਮੀ ਦੀ ਪਛਾਣ ਹੈ। ਇਸ ਲਈ ਇਸ ਨੂੰ ਬਦਲ ਦੇਣਾ ਚਾਹੀਦਾ ਹੈ।

Kangana Ranaut

ਮੁੰਬਈ (Mumbai): ਅਪਣੇ ਵਿਵਾਦਤ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ (Actress Kangana Ranaut) ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਹੈ। ਹਾਲਾਂਕਿ ਟਵਿਟਰ ਨੇ ਉਹਨਾਂ ਦੇ ਅਕਾਊਂਟ ਨੂੰ ਬਲਾਕ ਕਰ ਦਿੱਤਾ ਹੈ ਪਰ ਇਸ ਦੇ ਬਾਵਜੂਦ ਉਹ ਫੇਸਬੁੱਕ (Facebook) ਜਾਂ ਇੰਸਟਾਗ੍ਰਾਮ (Instagram) ਜ਼ਰੀਏ ਵੱਖ-ਵੱਖ ਮੁੱਦਿਆਂ ’ਤੇ ਅਪਣੀ ਰਾਇ ਜ਼ਰੂਰ ਸਾਂਝੀ ਕਰਦੀ ਹੈ।

ਹੋਰ ਪੜ੍ਹੋ: Gold Hallmarking ਨਿਯਮਾਂ ਤੋਂ ਬਾਅਦ ਘਰ ਵਿਚ ਪਏ ਸੋਨੇ ਦੇ ਗਹਿਣਿਆਂ ਦਾ ਕੀ ਹੋਵੇਗਾ?

ਹੁਣ ਅਦਾਕਾਰਾ ਨੇ ਦੇਸ਼ ਦਾ ਨਾਂਅ ਬਦਲਣ ਦੀ ਮੰਗ ਕੀਤੀ ਹੈ। ਕੰਗਨਾ ਦਾ ਕਹਿਣਾ ਹੈ ਕਿ ਇੰਡੀਆ (India) ਗੁਲਾਮੀ ਦੀ ਪਛਾਣ ਹੈ। ਇਸ ਲਈ ਇਸ ਨੂੰ ਬਦਲ ਦੇਣਾ ਚਾਹੀਦਾ ਹੈ। ਕੰਗਨਾ (Kangana Ranaut Statement) ਨੇ ਪੋਸਟ ਸ਼ੇਅਰ ਕਰਦਿਆਂ ਲਿਖਿਆ, ‘ ਜਦੋਂ ਤੱਕ ਦੇਸ਼ ਪੱਛਮੀ ਦੇਸ਼ਾਂ ਦੀ ਇਕ ‘ਚੀਪ ਕਾਪੀ’ ਬਣਿਆ ਰਹੇਗਾ ਉਦੋਂ ਤੱਕ ਤਰੱਕੀ ਨਹੀਂ ਕਰ ਸਕੇਗਾ। ਭਾਰਤ ਉਦੋਂ ਹੀ ਉੱਪਰ ਉੱਠ ਸਕਦਾ ਹੈ, ਜਦੋਂ ਉਹ ਆਪਣੀ ਪ੍ਰਾਚੀਨ ਸੱਭਿਅਤਾ ਅਤੇ ਸੰਸਕ੍ਰਿਤੀ ’ਚ ਵਿਸ਼ਵਾਸ ਕਰਕੇ ਉਸੇ ਰਸਤੇ ’ਤੇ ਅੱਗੇ ਵਧੇਗਾ’।

ਹੋਰ ਪੜ੍ਹੋ: ਦੇਸ਼ ਵਿਚ ਤੀਜੀ ਲਹਿਰ ਦਾ ਕਾਰਨ ਬਣ ਸਕਦਾ ਹੈ Delta Plus ਵੇਰੀਐਂਟ, ਮਾਹਰਾਂ ਦੀ ਵਧੀ ਚਿੰਤਾ

ਕੰਗਨਾ ਰਣੌਤ (Kangana Ranaut) ਨੇ ਸਾਰਿਆਂ ਨੂੰ ਵੇਦਾਂ, ਗੀਤਾ ਅਤੇ ਯੋਗ ਨਾਲ ਜੁੜਨ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਇੰਡੀਆ ਦਾ ਨਾਂਅ ਬਦਲ ਕੇ ਭਾਰਤ ਕੀਤਾ ਜਾਵੇ ਕਿਉਂਕਿ ਇੰਡੀਆ ਨਾਂਅ ਗੁਲਾਮੀ ਦਾ ਪ੍ਰਤੀਕ ਹੈ।

ਹੋਰ ਪੜ੍ਹੋ: ਚੰਡੀਗੜ੍ਹ: ਕੋਰੋਨਾ ਕਰਫਿਊ ਵਿਚ ਢਿੱਲ, ਹੁਣ ਰਾਤ ਦੇ 8 ਵਜੇ ਤੱਕ ਖੁੱਲ੍ਹਣਗੇ ਬਾਜ਼ਾਰ

ਕੰਗਨਾ ਨੇ ਪੋਸਟ ਵਿਚ ਲਿਖਿਆ, ‘ਅੰਗਰੇਜ਼ਾਂ ਨੇ ਸਾਨੂੰ ਗੁਲਾਮੀ ਵਾਲਾ ਨਾਂਅ ਇੰਡੀਆ ਦਿੱਤਾ, ਜਿਸ ਦਾ ਅਰਥ ਹੈ ਕਿ ਸਿੰਧੂ ਨਦੀ ਦਾ ਪੂਰਬ। ਕੀ ਤੁਸੀਂ ਇਕ ਬੱਚੇ ਨੂੰ ਛੋਟੀ ਨੱਕ, ਦੂਜਾ ਜਾਂ ਸੀ ਸੈਕਸ਼ਨ ਬੁਲਾਓਗੇ? ਇਹ ਕਿਹੋ ਜਿਹਾ ਨਾਮ ਹੈ? ਮੈਂ ਤੁਹਾਨੂੰ ਭਾਰਤ ਦਾ ਅਰਥ ਦੱਸਦੀ ਹਾਂ। ਇਹ ਤਿੰਨ ਸੰਸਕ੍ਰਿਤੀ ਦੇ ਸ਼ਬਦਾਂ ਤੋਂ ਬਣਿਆ ਹੈ ਭਾ (ਭਾਵ), ਰ (ਰਾਗ) ਅਤੇ ਤ (ਤਾਲ) ਤੋਂ ਬਣਿਆ ਹੈ। ਹਾਂ ਗੁਲਾਮ ਬਣਨ ਤੋਂ ਪਹਿਲਾਂ ਅਸੀਂ ਇਹੀ ਸੀ। ਸਾਨੂੰ ਅਪਣਾ ਖੋਇਆ ਹੋਇਆ ਮਾਣ ਹਾਸਲ ਕਰਨਾ ਚਾਹੀਦਾ ਹੈ ਚਲੋ, ਭਾਰਤ ਨਾਂਅ ਤੋਂ ਇਸ ਦੀ ਸ਼ੁਰੂਆਤ ਕਰਦੇ ਹਾਂ।