ਟਾਈਟੈਨਿਕ ਵਿਚ ਡੁੱਬੇ ਪ੍ਰੇਮੀ ਜੋੜੇ ਨਾਲ ਹੈ ਟਾਇਟਨ ਹਾਦਸੇ ਵਿਚ ਮਰੇ ਸਟਾਕਟਨ ਰਸ਼ ਦੀ ਪਤਨੀ ਦਾ ਗਹਿਰਾ ਸਬੰਧ
ਟਾਈਟੈਨਿਕ ਕਾਰਨ ਮੌਤ ਦਾ ਸ਼ਿਕਾਰ ਹੋਏ 5 ਅਰਬਪਤੀਆਂ ਦੀ ਖ਼ਬਰ ਨੇ 14 ਅਪ੍ਰੈਲ 1912 ਦੀ ਉਸ ਖੌਫਨਾਕ ਰਾਤ ਨੂੰ ਕਰ ਦਿਤਾ ਤਾਜ਼ਾ
ਚੰਡੀਗੜ੍ਹ: ਜਦੋਂ ਵੀ ਕਿਸੇ ਪ੍ਰੇਮ ਕਹਾਣੀ ਦੀ ਗੱਲ ਆਉਂਦੀ ਹੈ ਤਾਂ ਹਰ ਕੋਈ ਟਾਈਟੈਨਿਕ ਫ਼ਿਲਮ ਦੇ ਜੈਕ ਅਤੇ ਰੋਜ਼ ਨੂੰ ਜ਼ਰੂਰ ਯਾਦ ਕਰਦਾ ਹੈ। ਟਾਈਟੈਨਿਕ ਦਾ ਨਾਂ ਸੁਣਦਿਆਂ ਹੀ ਲੋਕਾਂ ਦੇ ਮਨ ਵਿਚ ਫ਼ਿਲਮ ਦੇ ਉਹ ਰੂਹ ਕੰਬਾਊ ਦ੍ਰਿਸ਼ ਤੈਰਨ ਲੱਗ ਜਾਂਦੇ ਨੇ ਜਿਸ ਦੇ ਵਿਚ ਪਤਾ ਨਹੀਂ ਕਿੰਨੇ ਹੀ ਚਾਹੁਣ ਵਾਲਿਆਂ ਨੇ ਇਕ ਦੂਜੇ ਨੂੰ ਮੌਤ ਦਾ ਸ਼ਿਕਾਰ ਹੁੰਦੇ ਵੇਖਿਆ।
111 ਸਾਲ ਬਾਅਦ ਅੱਜ ਇਕ ਵਾਰ ਫਿਰ ਟਾਈਟੈਨਿਕ ਕਾਰਨ ਮੌਤ ਦਾ ਸ਼ਿਕਾਰ ਹੋਏ 5 ਅਰਬਪਤੀਆਂ ਦੀ ਖ਼ਬਰ ਨੇ 14 ਅਪ੍ਰੈਲ 1912 ਦੀ ਉਸ ਖੌਫਨਾਕ ਰਾਤ ਨੂੰ ਤਾਜ਼ਾ ਕਰ ਦਿਤਾ ਹੈ। ਐਟਲਾਂਟਿਕ ਮਹਾਸਾਗਰ ਵਿਚ 18 ਜੂਨ ਤੋਂ ਲਾਪਤਾ ਟਾਇਟਨ ਪਣਡੁੱਬੀ ਦਾ ਮਲਬਾ ਵੀਰਵਾਰ ਨੂੰ ਟਾਈਟੈਨਿਕ ਜਹਾਜ਼ ਦੇ ਨੇੜੇ ਮਿਲਿਆ। ਜਹਾਜ਼ ਵਿਚ ਸਵਾਰ ਸਾਰੇ 5 ਅਰਬਪਤੀਆਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ।
ਇਹ ਵੀ ਪੜ੍ਹੋ : ਅਦਾਕਾਰਾ ਨਿਸ਼ਾ ਬਾਨੋ ਨੂੰ ਲੱਗਾ ਵੱਡਾ ਸਦਮਾ, ਪਿਤਾ ਦਾ ਹੋਇਆ ਦਿਹਾਂਤ
ਵੱਡੀ ਗੱਲ ਇਹ ਹੈ ਕਿ ਟਾਇਟਨ ਪਣਡੁੱਬੀ ਦੇ ਪਾਇਲਟ ਸਟਾਕਟਨ ਰਸ਼ ਦੀ ਪਤਨੀ ਦਾ ਡੂੰਘਾ ਸੰਬੰਧ ਹੈ। ਵੈਂਡੀ ਰਸ਼, ਉਸ਼ੀਅਨ ਗੈਟ ਦੇ ਸੰਸਥਾਪਕ ਸਟਾਕਟਨ ਰਸ਼ ਦੀ ਪਤਨੀ, ਬਦਕਿਸਮਤ ਨਾਲ ਟਾਇਟੈਨਿਕ ਹਾਦਸੇ ਦਾ ਸ਼ਿਕਾਰ ਹੋਏ ਜੋੜੇ ਦੀ ਵੰਸ਼ਜ ਹੈ। ਵੈਂਡੀ ਟਾਈਟੈਨਿਕ ਹਾਦਸੇ ਵਿਚ ਵਿਛੜ ਕੇ ਮਰੇ ਪ੍ਰੇਮੀ ਜੋੜੇ ਇਸਿਡੋਰ ਅਤੇ ਇਡਾ ਸਟ੍ਰਾਸ ਦੀ ਪੜਪੋਤੀ ਹੈ। ਇਹ ਅਮੀਰ ਜੋੜਾ ਟਾਈਟੈਨਿਕ ਵਿਚ ਪਹਿਲੀ ਸ਼੍ਰੈਣੀ ਦੇ ਯਾਤਰੀਆਂ ਵਜੋਂ ਸਫ਼ਰ ਕਰ ਰਿਹਾ ਸੀ। ਉਨ੍ਹਾਂ ਦਾ ਇਕ ਸੀਨ 1997 ਵਿਚ ਰਿਲਿਜ਼ ਹੋਈ ਫਿਲਮ ਟਾਈਟੈਨਿਕ ਵਿਚ ਵੇਖਣ ਨੂੰ ਮਿਲਿਆ ਸੀ ਜਿਸਨੇ ਫਿਲਮ ਨੂੰ ਲੋਕਾਂ ਦੇ ਦਿਲਾਂ ਵਿਚ ਰਹਿੰਦੀ ਦੁਨੀਆਂ ਤਕ ਅਮਰ ਕਰ ਦਿਤਾ ਹੈ।
ਇਹ ਵੀ ਪੜ੍ਹੋ : 'ਤਿੰਨ-ਤਿੰਨ ਨੌਕਰੀਆਂ ਕਰ ਹੰਢਾਇਆ ਮਾੜਾ ਦੌਰ, ਫਿਰ ਵਿਆਹ ਨੇ ਬਦਲ ਦਿੱਤੀ ਜ਼ਿੰਦਗੀ, ਕੀ ਹੈ ਗਿੱਪੀ ਦਾ ਸ਼ੁਰੂਆਤੀ ਸੰਘਰਸ਼?
1986 ਵਿਚ ਹੋਇਆ ਸੀ ਵਿਆਹ:
ਵੈਂਡੀ ਦਾ ਵਿਆਹ 1986 ਵਿਚ ਸਟਾਕਟਨ ਨਾਲ ਹੋਇਆ ਸੀ। ਸਟਾਕਟਨ ਨੇ 2009 ਵਿਚ ਕੰਪਨੀ ਦੀ ਸ਼ੁਰੂਆਤ ਕੀਤੀ ਸੀ। ਉਹ ਪਿਛਲੇ ਦੋ ਸਾਲਾਂ ਵਿਚ ਟਾਈਟੈਨਿਕ ਦੇ ਮਲਬੇ ਲਈ ਤਿੰਨ ਓਸ਼ਨਗੇਟ ਮੁਹਿੰਮਾਂ ਵਿਚ ਸ਼ਾਮਲ ਰਹੀ ਹੈ। ਕੰਪਨੀ ਦੇ ਸੰਚਾਰ ਨਿਰਦੇਸ਼ਕ ਹੋਣ ਤੋਂ ਇਲਾਵਾ, ਉਸਨੇ ਲੰਬੇ ਸਮੇਂ ਤੱਕ ਓਸ਼ਨਗੇਟ ਦੇ ਚੈਰੀਟੇਬਲ ਫਾਊਂਡੇਸ਼ਨ ਦੇ ਬੋਰਡ ਮੈਂਬਰ ਵਜੋਂ ਵੀ ਕੰਮ ਕੀਤਾ ਹੈ।
ਇਸਿਡੋਰ ਅਤੇ ਇਡਾ ਸਟ੍ਰਾਸ ਦੀ ਖੂਬਸੂਰਤ ਪ੍ਰੇਮ ਕਹਾਣੀ: ਲਾਈਫਬੋਟ ਨੂੰ ਕੀਤੀ ਸੀ ਨਾ:
14 ਅਪ੍ਰੈਲ 1912 ਦੀ ਰਾਤ ਨੂੰ,ਟਾਈਟੈਨਿਕ ਜਹਾਜ਼ ਜਦੋਂ ਆਇਸਬਰਗ ਨਾਲ ਟਕਰਾਇਆ ਤਾਂ ਇਡਾ ਸਟ੍ਰਾਸ ਨੇ ਲਾਈਫਬੋਟ ਵਿਚ ਬੈਠਣ ਤੋਂ ਇਨਕਾਰ ਕਰ ਆਪਣੇ ਪਤੀ ਨਾਲ ਰਹਿਣ ਦਾ ਫੈਸਲਾ ਕੀਤਾ ਅਤੇ ਦੋਵਾਂ ਨੇ ਡੁੱਬਦੇ ਜਹਾਜ਼ ਨਾਲ ਹੀ ਇਕ ਦੂਜੇ ਨੂੰ ਅਲਵਿਦਾ ਕਹਿ ਦਿਤਾ। ਇਸ ਹਾਦਸੇ ਵਿਚ ਮੌਤ ਨੂੰ ਛੂੰਹ ਕੇ ਵਾਪਸ ਆਏ ਲੋਕਾਂ ਨੇ ਦਸਿਆ ਕਿ ਇਹ ਜੋੜਾ ਜਹਾਜ਼ ਦੀ ਰੇਲਿੰਗ ਦੇ ਕਿਨਾਰੇ ਇਕ ਦੂਜੇ ਨੂੰ ਫੜ ਕੇ ਚੁੱਪਚਾਪ ਰੋ ਰਿਹਾ ਸੀ।
ਇਹ ਵੀ ਪੜ੍ਹੋ : 'ਇੱਕ ਪਿੰਡ ਭਦੌੜ ਦਾ ਮੁੰਡਾ'.....ਜਾਣੋ ਕਿਵੇਂ ਤੈਅ ਕੀਤਾ ਪਿੰਡ ਦੀਆਂ ਸੱਥਾਂ ਤੋਂ ਲੋਕਾਂ ਦੇ ਦਿਲਾਂ ਵਿੱਚ ਵੱਸਣ ਤੱਕ ਦਾ ਸਫ਼ਰ
ਕੀ ਟਾਇਟਨ ਹਾਦਸੇ ਦੀ ਭਵਿੱਖਬਾਣੀ ਪਹਿਲਾਂ ਕੀਤੀ ਗਈ ਸੀ?
ਟਾਈਟੈਨਿਕ ਪਣਡੁੱਬੀ ਜੋ ਕਿ ਟਾਈਟੈਨਿਕ ਜਹਾਜ਼ ਦਾ ਮਲਬਾ ਦੇਖਣ ਗਈ ਸੀ। ਉਸਨੂੰ ਲੈ ਕੇ ਟਵਿੱਟਰ 'ਤੇ ਐਨੀਮੇਟਡ ਟੀਵੀ ਸ਼ੋਅ 'ਦਿ ਸਿਮਪਸਨ' ਦਾ ਇਕ ਵੀਡੀਓ ਵਾਇਰਲ ਹੋਇਆ। ਸੋਸ਼ਲ ਮੀਡੀਆ 'ਤੇ ਹੁਣ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਅਮਰੀਕੀ ਐਨੀਮੇਟਿਡ ਟੀਵੀ ਸੀਰੀਜ਼ 'ਦਿ ਸਿਮਪਸਨ ਸ਼ੋਅ" ਨੇ 14 ਸਾਲ ਪਹਿਲਾਂ ਆਪਣੇ ਇੱਕ ਐਪੀਸੋਡ ਵਿਚ ਟਾਈਟਨ ਪਣਡੁੱਬੀ ਤਬਾਹੀ ਦੀ ਭਵਿੱਖਬਾਣੀ ਕੀਤੀ ਸੀ।
ਇਹ ਸ਼ੋਅ 8 ਜਨਵਰੀ 2006 ਨੂੰ ਟੈਲੀਕਾਸਟ ਹੋਇਆ ਸੀ। ਕਈਆਂ ਦਾ ਕਹਿਣਾ ਹੈ ਕਿ ਸਿਮਪਸਨ ਨੇ ਅਕਸਰ ਕੁਝ ਭਵਿੱਖਬਾਣੀਆਂ ਕੀਤੀਆਂ ਹਨ। ਪਿਛਲੇ ਸਾਲ ਫਰਵਰੀ ਵਿਚ ਰੂਸ ਨੇ ਯੂਕਰੇਨ ਉਤੇ ਆਪਣਾ ਹਮਲਾ ਸ਼ੁਰੂ ਕਰਨ ਤੋਂ ਠੀਕ ਪਹਿਲਾਂ 1998 ਦੀ ਸਿਮਪਸਨ ਦੇ ਇਕ ਐਪੀਸੋਡ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿਚ ਸੋਵੀਅਤ ਯੂਨੀਅਨ ਦੀ ਵਾਪਸੀ ਅਤੇ ਇਕ ਨਵੀਂ ਸ਼ੀਤ ਯੁੱਧ ਦੀ ਭਵਿੱਖਬਾਣੀ ਕੀਤੀ ਗਈ ਸੀ।