#MeToo : ਇਲਜ਼ਾਮ ਲੱਗਣ ਤੋਂ ਬਾਅਦ ਵੀ ਐਂਡਰਾਇਡ ਨਿਰਦੇਸ਼ਕ ਨੂੰ ਮਿਲਿਆ ਵੱਡਾ ਪੈਕੇਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਐਂਡਰਾਇਡ ਮੋਬਾਈਲ ਸਾਫਟਵੇਅਰ ਬਣਾਉਣ ਵਾਲੇ ਐਂਡੀ ਰੁਬਿਨ ਨੇ ਅਕਤੂਬਰ 2014 ਵਿਚ ਜਦੋਂ......

Andy Rubin

ਸੈਨ ਫਰਾਂਸਿਸਕੋ, ( ਪੀ.ਟੀ.ਆਈ ) :  ਐਂਡਰਾਇਡ ਮੋਬਾਈਲ ਸਾਫਟਵੇਅਰ ਬਣਾਉਣ ਵਾਲੇ ਐਂਡੀ ਰੁਬਿਨ ਨੇ ਅਕਤੂਬਰ 2014 ਵਿਚ ਜਦੋਂ ਕੰਪਨੀ ਛੱਡੀ ਸੀ ਤਾਂ ਗੂਗਲ ਨੇ ਉਨ੍ਹਾਂ ਨੂੰ ਧੂਮ-ਧਾਮ ਨਾਲ ਵਿਦਾਈ ਦਿਤੀ ਸੀ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਐਂਡਰਾਇਡ ਦੇ ਨਾਲ ਉਨ੍ਹਾਂ ਨੇ ਬਹੁਤ ਕੰਮ ਕੀਤਾ ਹੈ ਅਤੇ ਅੱਜ ਇਸ ਦੇ ਅਰਬਾਂ ਯੂਜ਼ਰ ਹਨ ਪਰ ਉਸ ਸਮੇਂ ਇਸ ਗੱਲ ਦਾ ਪਤਾ ਨਹੀਂ ਸੀ ਕਿ ਇਕ ਕਰਮਚਾਰੀ ਨੇ ਰੁਬਿਨ ਉਤੇ ਯੋਨ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਸੀ। ਜਿਸ ਔਰਤ ਦੇ ਨਾਲ ਰੁਬਿਨ ਦੇ ਵਿਆਹ ਸਬੰਧ ਸਨ, ਉਸ ਔਰਤ ਦਾ ਕਹਿਣਾ ਹੈ ਕਿ

ਉਨ੍ਹਾਂ ਨੇ ਸਾਲ 2013 ਵਿਚ ਇਕ ਹੋਟਲ ‘ਚ ਓਰਲ ਸੈਕਸ਼ ਲਈ ਮਜਬੂਰ ਕੀਤਾ ਸੀ। ਇਹ ਜਾਣਕਾਰੀ ਸੂਤਰਾਂ ਤੋਂ ਮਿਲੀ ਹੈ। ਗੂਗਲ ਨੇ ਕਰਮਚਾਰੀਆਂ ਦੀ ਅਪੀਲ ਉਤੇ ਰੁਬਿਨ ਦੇ ਵਿਰੁੱਧ ਜਾਂਚ ਕਰਵਾਈ ਅਤੇ ਇਸ ਤੋਂ ਬਾਅਦ ਉਨ੍ਹਾਂ ਤੋਂ ਅਸਤੀਫਾ ਮੰਗ ਲਿਆ। ਰੁਬਿਨ ਉਨ੍ਹਾਂ ਐਗਜ਼ਕਿਊਟਿਵ ਵਿਚੋਂ ਇਕ ਹਨ ਜਿਨ੍ਹਾਂ ਨੂੰ ਗੂਗਲ ਯੋਨ ਸ਼ੋਸ਼ਣ ਦੇ ਇਲਜ਼ਾਮ ਦੇ ਬਾਵਜੂਦ ਪਿਛਲੇ ਇਕ ਦਹਾਕੇ ਤੋਂ  ਬਚਾਉਂਦਾ ਆ ਰਿਹਾ ਹੈ।  ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗੂਗਲ ਨੇ ਇਨ੍ਹਾਂ ਨੂੰ ਲੱਖਾਂ ਡਾਲਰ ਦਾ ਪੈਕੇਜ ਵੀ ਦਿਤਾ। ਦੂਜੇ ਮਾਮਲੇ ਵਿਚ ਐਗਜ਼ਕਿਊਟਿਵ ਵੱਡੀ ਪੋਸਟ ਉਤੇ ਹਨ ਅਤੇ ਗੂਗਲ ਇਹਨਾਂ ਇਲਜਾਮਾਂ ਬਾਰੇ

ਵਿਚ ਚੁੱਪ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਕਿ ਰੁਬਿਨ ਨੂੰ ਇਸ ਇਲਜ਼ਾਮ ਬਾਰੇ ਦੱਸਿਆ ਗਿਆ ਸੀ ਅਤੇ ਇਸ ਲਈ ਆਪ ਜ਼ਿੰਮੇਵਾਰੀ ਲੈਂਦੇ ਹੋਏ ਉਨ੍ਹਾਂ ਨੇ ਅਹੁਦੇ ਤੋਂ ਅਸਤੀਫਾ ਦਿਤਾ। ਇਕ ਅਖ਼ਬਾਰ ਵਿਚ ਲੇਖ ਛਪਣ ਤੋਂ ਬਾਅਦ ਰੁਬਿਨ ਨੇ ਕਿਹਾ ਸੀ ਕਿ ਮੈਂ ਹੋਟਲ ਵਿਚ ਕਿਸੇ ਨੂੰ ਸੈਕਸ਼ ਲਈ ਮਜਬੂਰ ਨਹੀਂ ਕੀਤਾ। ਇਹ ਝੂਠਾ ਇਲਜ਼ਾਮ ਹੈ ਅਤੇ ਮੇਰੀ ਸਾਬਕਾ ਪਤਨੀ ਇਸ ਤਰ੍ਹਾਂ ਦੇ ਇਲਜ਼ਾਮ ਲਗਵਾ ਕੇ ਮੇਰੇ ਤੋਂ ਬਦਲਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਰੁਬਿਨ ਅਤੇ ਹੋਰ ਮਾਮਲਿਆਂ ਬਾਰੇ ਜਦੋਂ ਗੂਗਲ ਦੇ ਵਾਇਸ ਪ੍ਰੈਜਿਡੈਂਟ ਫਾਰ ਪਿਪਲ ਆਪਰੇਸ਼ਨ ਆਈਲੀਨ ਨੌਟਨ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ

ਕੰਪਨੀ ਹਰਾਸਮੈਂਟ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦੀ ਹੈ ਅਤੇ ਸਾਰਿਆਂ ਸ਼ਿਕਾਇਤਾਂ ਉਤੇ ਪੂਰਾ ਧਿਆਨ ਦਿਤਾ ਗਿਆ ਹੈ। ਆਰਟਿਕਲ ਛਪਣ ਤੋਂ ਬਾਅਦ ਗੂਗਲ ਦੇ ਸੀ.ਈ.ਓ ਸੁੰਦਰ ਪਿਚਾਈ ਨੇ ਅਪਣੇ ਕਰਮਚਾਰੀਆਂ ਨੂੰ ਈ - ਮੇਲ ਕੀਤਾ ਕਿ ਪਿਛਲੇ ਦੋ ਸਾਲਾਂ ਵਿਚ ਯੋਨ ਸ਼ੋਸ਼ਣ ਦੇ ਇਲਜ਼ਾਮ ਵਿਚ 48 ਲੋਕਾਂ ਨੂੰ ਕੱਢਿਆ ਗਿਆ ਹੈ ਅਤੇ ਉਨ੍ਹਾਂ ਨੂੰ ਕੋਈ ਐਗਜਿਟ ਪੈਕੇਜ ਨਹੀਂ ਦਿਤਾ ਗਿਆ ਹੈ।  ਉਨ੍ਹਾਂ ਨੇ ਲਿਖਿਆ ਅਸੀਂ ਭਰੋਸਾ ਦਿਵਾਉਂਦੇ ਹਾਂ ਕਿ ਗੂਗਲ ਕੰਮ ਕਰਨ ਲਈ ਸੱਭ ਤੋਂ ਸੁਰੱਖਿਅਤ ਜਗ੍ਹਾ ਹੈ ਅਤੇ ਜੇਕਰ ਕੋਈ ਗਲਤ ਵਰਤਾਅ ਕਰਦਾ ਹੈ ਤਾਂ ਉਸ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਗੂਗਲ  ਦੇ ਕੁੱਝ ਕਰਮਚਾਰੀਆਂ ਦਾ ਕਹਿਣਾ ਹੈ ਕਿ ਇਹ ਸਮਰੱਥ ਨਹੀਂ ਹੈ। ਦਸ ਸਾਲ ਤੋਂ ਵੱਧ ਗੂਗਲ ਵਿਚ ਇੰਜੀਨੀਅਰ ਰਹੇ ਲਿਜ ਫਾਂਗ ਜੋਂਸ ਨੇ ਕਿਹਾ, ਜਦੋਂ ਗੂਗਲ ਵਿਚ ਅਜਿਹੀ ਘਟਨਾਵਾਂ ਹੁੰਦੀਆਂ ਹਨ ਤਾਂ ਇਕ ਅਸੁਰੱਖਿਅਤ ਮਾਹੌਲ ਬਣਦਾ ਹੈ। ਮੈਨੂੰ ਲੱਗਦਾ ਹੈ ਕਿ ਹਾਲਾਤ ਵੱਧ ਮਾੜੇ ਹੁੰਦੇ ਜਾਣਗੇ ਅਤੇ ਔਰਤਾਂ ਨੂੰ ਹੀ ਕੰਡੇ ਕਰ ਦਿਤਾ ਜਾਵੇਗਾ। ਦੂਜੇ ਮਾਮਲੇ ਵਿਚ ਗੂਗਲ ਨੇ ਅਮਿਤ ਸਿੰਘਲ ਨੂੰ ਕੰਪਨੀ ਛੱਡਣ ਸਮੇਂ ਲੱਖਾਂ ਡਾਲਰ ਦਿਤੇ। ਉਨ੍ਹਾਂ ‘ਤੇ ਵੀ

ਯੋਨ ਸ਼ੋਸ਼ਣ ਦਾ ਇਲਜ਼ਾਮ ਸੀ। ਗੂਗਲ ਨੇ ਉਨ੍ਹਾਂ ਨੂੰ ਬਾਹਰ ਦਾ ਰਸਤਾ ਨਹੀਂ ਵਖਾਇਆ ਸੀ ਸਗੋਂ ਅਸਤੀਫਾ ਸਵੀਕਾਰ ਕਰਨ ਤੋਂ ਬਾਅਦ ਵੱਡਾ ਪੈਕੇਜ ਵੀ ਦਿਤਾ।  ਇਕ ਸਾਲ ਦੇ ਅੰਦਰ ਹੀ ਉਹ ਊਬਰ ਵਿਚ ਹੈੱਡ ਆਫ ਇੰਜੀਨੀਅਰ ਦੇ ਅਹੁਦੇ ‘ਤੇ ਨਿਯੁਕਤ ਹੋ ਗਏ।