ਕਪਿਲ ਦੇ ਸ਼ੋਅ 'ਚ ਨਵਜੋਤ ਸਿੱਧੂ ਨੇ ਮਨੋਜ ਤਿਵਾੜੀ ਨੂੰ ਦਿੱਤਾ ਕਰਾਰਾ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਕਪਿਲ ਸ਼ਰਮਾ ਦੇ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ ਵਿਚ ਬੱਚਾ ਯਾਦਵ ਨੇ ਮਨੋਜ ਤਿਵਾੜੀ ਤੇ ਨਵਜੋਤ ਸਿੰਘ  ਸਿੱਧੂ ਬਾਰੇ ਕਿਹਾ ਕਿ ਦੋਨਾਂ ਵਿਚ ਇੱਕ ਸਮਾਨਤਾ ਹੈ।

Manoj Tiwari and Navjot Sidhu

ਨਵੀਂ ਦਿੱਲੀ : ਕਪਿਲ ਸ਼ਰਮਾ ਦੇ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ ‘ਚ ਨਵਜੋਤ ਸਿੰਘ  ਸਿੱਧੂ ਨੇ ਬੀਜੇਪੀ ਨੇਤਾ ਤੇ ਭੋਜਪੁਰੀ ਫਿਲਮਾਂ ਦੇ ਸਟਾਰ ਮਨੋਜ ਤਿਵਾੜੀ ਨੂੰ ਕਰਾਰਾ ਦਾ ਜਵਾਬ ਦਿਤਾ। ਕਪਿਲ ਸ਼ਰਮਾ ਦੇ ਅੱਜ ਐਪੀਸੋਡ ਵਿਚ ਸੁਨੀਲ ਸ਼ੈਟੀ, ਭੋਜਪੁਰੀ ਸਿਨੇਮਾ ਦੇ ਸਟਾਰ ਦਿਨੇਸ਼ ਲਾਲ ਯਾਦਵ ਨਿਰਹੁਆ ਵਰਗੇ ਸਟਾਰ ਕ੍ਰਿਕੇਟ ਲੀਗ ਨੂੰ ਪ੍ਰਮੋਟ ਕਰਨ ਆਏ ਸੀ। ਪਰ ਸ਼ੋਅ ਵਿਚ ਇੱਕ ਅਜਿਹਾ ਮੌਕਾ ਆਇਆ ਜਦੋਂ ਮਨੋਜ ਤਿਵਾੜੀ ਦੇ ਤੰਜ ਤੇ ਨਵਜੋਤ ਸਿੰਘ  ਸਿੱਧੂ ਨੇ ਕਰਾਰਾ ਜਵਾਬ ਦਿੱਤਾ।

ਕਪਿਲ ਸ਼ਰਮਾ ਦੇ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ ਵਿਚ ਬੱਚਾ ਯਾਦਵ ਨੇ ਮਨੋਜ ਤਿਵਾੜੀ ਤੇ ਨਵਜੋਤ ਸਿੰਘ  ਸਿੱਧੂ ਬਾਰੇ ਕਿਹਾ ਕਿ ਦੋਨਾਂ ਵਿਚ ਇੱਕ ਸਮਾਨਤਾ ਹੈ ਕਿ ਇਨ੍ਹਾਂ ਨੇ ਚਾਰ ਕੰਮ ਇਕੱਠੇ ਫੜੇ ਹੋਏ ਹਨ। ਕਪਿਲ ਸ਼ਰਮਾ ਨੇ ਪੁੱਛਿਆ ਕਿਹੜੇ ਕੰਮ, ਤਾਂ ਬੱਚਾ ਯਾਦਵ ਨੇ ਕਿਹਾ ਕਿ ਐਕਟਰ ਹਨ , ਨੇਤਾ ਹਨ ਤੇ ਸਿੰਗਰ ਹਨ, ਤਾਂ ਕਪਿਲ ਸ਼ਰਮਾ ਨੇ ਕਿਹਾ ਕਿ ਇਹ ਤਾਂ ਤਿੰਨ ਕੰਮ ਹੋਏ, ਇਸ ਤੇ ਬੱਚਾ ਯਾਦਵ ਨੇ ਕਿਹਾ ਕਿ ਨੇਤਾ ਲੋਕ  ਹਨ ਤਿੰਨ ਦੀਆਂ ਚਾਰ ਦੱਸਣੀਆਂ ਹੀ ਪੈਂਦੀਆਂ ਹਨ।

ਇਸ ਤੇ ਮਨੋਜ ਤਿਵਾੜੀ ਕਹਿੰਦੇ ਹਨ ਕਿ ਇਹ ਸਭ ਕੁੱਝ 2014 ਤੋਂ ਪਹਿਲਾਂ ਚੱਲਦਾ ਸੀ। ਇਸ ਤੇ ਸਭ ਹੱਸਣ ਲੱਗਦੇ ਹਨ ਤੇ ਸੁਨੀਲ ਸ਼ੈਟੀ ਨਵਜੋਤ ਸਿੰਘ  ਸਿੱਧੂ ਵੱਲ ਇਸ਼ਾਰਾ ਕਰਨ ਲੱਗੇ ਤਾਂ ਨਵਜੋਤ ਸਿੰਘ  ਸਿੱਧੂ  ਨੇ ਜਵਾਬ ਦਿੰਦੇ ਹੋਏ ਕਿਹਾ ਕਿ ਜੋ ਕੁੱਝ ਵੀ ਗੜਬੜ ਹੈ 2019 ਤੋਂ ਬਾਅਦ ਸਹੀ ਹੋ ਜਾਵੇਗੀ। ਨਵਜੋਤ ਸਿੰਘ  ਸਿੱਧੂ ਕਾਂਗਰਸ ਨੇਤਾ ਹਨ ਤੇ ‘ਦ ਕਪਿਲ ਸ਼ਰਮਾ ਸ਼ੋਅ ਵਿਚ ਉਨ੍ਹਾਂ ਦੀ ਜਗ੍ਹਾ ਅਰਚਨਾ ਪੂਰਨ ਸਿੰਘ  ਲੈ ਚੁੱਕੀ ਹੈ। ਪੁਲਵਾਮਾ ਹਮਲੇ ਤੇ ਉਨ੍ਹਾਂ ਦੇ ਬਿਆਨ ਤੋਂ ਬਾਅਦ ਪੈਦਾ ਹੋਏ ਵਿਵਾਦਾਂ ਕਾਰਨ ਚੈਨਲ ਨੇ ਉਨ੍ਹਾਂ ਨੂੰ ਰਿਪਲੇਸ ਕਰ ਦਿਤਾ ਸੀ।