ਕਪਿਲ ਸ਼ਰਮਾ ਨੇ ਕੀਤੀ ਨਵਜੋਤ ਸਿੱਧੂ ਦੀ ਹਮਾਇਤ..... ਜਾਣੋ ਕੀ ਕਿਹਾ, ਸਿੱਧੂ ਬਾਰੇ
ਇਕ ਵਾਰ ਫਿਰ ਕਪਿਲ ਸ਼ਰਮਾ ਦੇ ਸ਼ੋਅ ਤੇ ਕਾਲੇ ਬੱਦਲ ਮੰਡਰਾਂਦੇ ਹੋਏ ਨਜ਼ਰ ਆ ਰਹੇ ਹਨ। ਪਿਛਲੇ ਦਿਨੀਂ ਪੁਲਵਾਮਾ ਹਮਲੇ ਤੋਂ ਬਾਅਦ ਸ਼ੋਅ ਦੇ ਆਲ ਟਾਇਮ ਫੇਵਰਿਟ .....
ਇਕ ਵਾਰ ਫਿਰ ਕਪਿਲ ਸ਼ਰਮਾ ਦੇ ਸ਼ੋਅ ਤੇ ਕਾਲੇ ਬੱਦਲ ਮੰਡਰਾਂਦੇ ਹੋਏ ਨਜ਼ਰ ਆ ਰਹੇ ਹਨ। ਪਿਛਲੇ ਦਿਨੀਂ ਪੁਲਵਾਮਾ ਹਮਲੇ ਤੋਂ ਬਾਅਦ ਸ਼ੋਅ ਦੇ ਆਲ ਟਾਇਮ ਫੇਵਰਿਟ ਗੇਸਟ ਨਵਜੋਤ ਸਿੰਘ ਸਿੱਧੂ ਨੇ ਜੋ ਬਿਆਨ ਦਿੱਤਾ ਸੀ , ਉਸਦੇ ਲਈ ਉਸ ਦੀ ਖੂਬ ਦੁਰਗਤ ਹੋਈ ਹੈ ਤੇ ਸੋਸ਼ਲ ਮੀਡਿਆ #BoycottSiddhu ਦੀ ਹਵਾ ਇੰਨੀ ਤੇਜ਼ ਚੱਲੀ ਹੈ ਕਿ ਸਿੱਧੂ ਦੀ ਜਗ੍ਹਾ ਕੁੱਝ ਐੇਪੀਸੋਡ ਲਈ ਅਰਚਨਾ ਪੂਰਨ ਸਿੰਘ ਨੂੰ ਲਿਆਉਣ ਤੱਕ ਦੀ ਖਬਰ ਸਾਹਮਣੇ ਆਈ ਹੈ।
ਹਾਲੇ ਸਿੱਧੂ ਦਾ ਮਾਮਲਾ ਸ਼ਾਂਤ ਵੀ ਨਹੀਂ ਹੋਇਆ ਸੀ ਕਿ ਕਪਿਲ ਸ਼ਰਮਾ ਦੀ ਇੱਕ ਵੀਡੀਓ ਵਾਇਰਲ ਹੋਣ ਲਗੀ , ਜਿਸ ਵਿਚ ਉਹ ਸਿੱਧੂ ਦਾ ਸਮਰਥਨ ਕਰਦੇ ਹੋਏ ਦਿਖ ਰਹੇ ਹਨ । ਹੁਣ ਕਪਿਲ ਆਪਣੇ ਬਿਆਨ ਦੀ ਵਜ੍ਹਾ ਤੋਂ ਇੱਕ ਵਾਰ ਫਿਰ ਸੋਸ਼ਲ ਮੀਡੀਆ ਤੇ ਲੋਕਾਂ ਦੀਆਂ ਆਲੋਚਨਾਵਾਂ ਵਿਚ ਘਿਰਦੇ ਆ ਰਹੇ ਹਨ। ਦਰਅਸਲ ਕਪਿਲ ਇੱਕ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਲਈ ਚੰਡੀਗੜ ਪਹੁੰਚੇ ਸੀ।
ਇਥੇ ਇੱਕ ਟੀ.ਵੀ. ਚੈਨਲ ਨਾਲ ਹੋਈ ਗੱਲਬਾਤ ਦੌਰਾਨ ਸਿੱਧੂ ਦਾ ਬਚਾਅ ਕਰਦੇ ਹੋਏ ਕਪਿਲ ਨੇ ਕਹਿ ਦਿੱਤਾ ਕਿ ਇਹਨਾਂ ਗੱਲਾਂ ਦਾ ਕੋਈ ਖਾਸ ਹੱਲ ਨਿਕਲਣਾ ਚਾਹੀਦਾ ਹੈ ਤੇ ਕਿਸੇ ਤੇ ਪਾਬੰਦੀ ਲਗਾਉਣਾ ਕੋਈ ਹੱਲ ਨਹੀਂ। ਕਪਿਲ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ਤੇ ਲੋਕ ਕਾਫ਼ੀ ਗ਼ੁੱਸੇ ਵਿਚ ਆ ਰਹੇ ਹਨ ਤੇ ਉਹ #Boycottkapilsharmashow ਦਾ ਨਾਹਰਾ ਲਗਾ ਰਹੇ ਹਨ।
ਇਕ ਯੂਜ਼ਰ ਨੇ ਲਿਖਿਆ ਹੈ, ‘ਕਪਿਲ ਸ਼ਰਮਾ ਖੁੱਲ ਕੇ ਅਤਿਵਾਦੀ ਸਮਰਥਕ ਸਿੱਧੂ ਦਾ ਸਾਥ ਦੇ ਰਹੇ ਹਨ । ਹੁਣ ਸਮਾਂ ਆ ਗਿਆ ਹੈ ਕਪਿਲ ਨੂੰ ਬਾਇਕਾਟ ਕਰਨ ਦਾ’। ਕੁੱਝ ਲੋਕਾਂ ਨੇ ਸੋਨੀ ਟੀਵੀ ਨੂੰ ਅਨਸਬਸਕਰਾਈਬ ਕਰਨ ਦੀ ਵੀ ਗੱਲ ਕਹੀ ਹੈ।