19 ਮਈ ਤੋਂ ਪਹਿਲਾਂ ਰੀਲੀਜ਼ ਨਾ ਕੀਤੀ ਜਾਵੇ 'ਪੀਐਮ ਨਰਿੰਦਰ ਮੋਦੀ' ਫ਼ਿਲਮ : ਚੋਣ ਕਮਿਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਮਾਮਲੇ 'ਤੇ ਅਗਲੀ ਸੁਣਵਾਈ 26 ਅਪ੍ਰੈਲ ਨੂੰ ਹੋਵੇਗੀ

Modi biopic should be released after polls: EC to SC

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ ਫ਼ਿਲਮ 'ਪੀਐਮ ਨਰਿੰਦਰ ਮੋਦੀ' ਰੀਲੀਜ਼ ਨੂੰ ਲੈ ਕੇ ਕਾਫ਼ੀ ਵਿਵਾਦਾਂ ਦਾ ਸਾਹਮਣਾ ਕਰ ਰਹੀ ਹੈ। ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਮੋਦੀ ਦੀ ਜ਼ਿੰਦਗੀ 'ਤੇ ਆਧਾਰਤ ਫ਼ਿਲਮ ਦੀ ਰੀਲੀਜ਼ 'ਤੇ 19 ਮਈ (ਵੋਟਾਂ ਦਾ ਅੰਤਮ ਦਿਨ) ਤਕ ਰੋਕ ਨੂੰ ਜ਼ਰੂਰੀ ਦੱਸਿਆ ਹੈ। ਸੁਪੀਰਮ ਕੋਰਟ 'ਚ ਦਾਖ਼ਲ ਜਵਾਬ 'ਚ ਕਿਹਾ ਗਿਆ ਹੈ ਕਿ ਫ਼ਿਲਮ ਇਕ ਸਿਆਸੀ ਵਿਅਕਤੀ ਦੀ ਜ਼ਿੰਦਗੀ 'ਤੇ ਆਧਾਰਤ ਹੈ।

ਉਸ ਵਿਅਕਤੀ ਦੇ ਸਕਾਰਾਤਮਕ ਪਹਿਲੂਆਂ ਨੂੰ ਵਿਖਾਇਆ ਗਿਆ ਹੈ, ਜਦਕਿ ਵਿਰੋਧੀ ਧਿਰ ਨੂੰ ਨਕਾਰਾਤਮਕ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਨਾਲ ਵੋਟਰਾਂ 'ਤੇ ਅਸਰ ਪੈ ਸਕਦਾ ਹੈ। ਮਾਮਲੇ 'ਤੇ ਅਗਲੀ ਸੁਣਵਾਈ 26 ਅਪ੍ਰੈਲ ਨੂੰ ਹੋਵੇਗੀ।​ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ ਫ਼ਿਲਮ 'ਪੀ.ਐਮ.

ਨਰਿੰਦਰ ਮੋਦੀ' 'ਤੇ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਤਕ ਰੋਕ ਲੱਗਾ ਦਿੱਤੀ ਸੀ। ਚੋਣ ਕਮਿਸ਼ਨ ਨੇ ਕਿਹਾ ਸੀ ਕਿ ਜਦੋਂ ਤਕ ਲੋਕ ਸਭਾ ਚੋਣਾਂ ਖ਼ਤਮ ਨਹੀਂ ਹੋ ਜਾਂਦੀਆਂ, ਉਦੋਂ ਤੱਕ ਇਸ ਫ਼ਿਲਮ 'ਤੇ ਰੋਕ ਲੱਗੀ ਰਹੇਗੀ।