RRR ਦੇ ਗੀਤ ‘ਨਾਟੂ-ਨਾਟੂ’ ਨੂੰ Oscar 'ਚ ਮਿਲੀ ਐਂਟਰੀ, ਸਰਵੋਤਮ ਮੂਲ ਗੀਤ ਸ਼੍ਰੇਣੀ ਲਈ ਕੀਤਾ ਗਿਆ ਨਾਮਜ਼ਦ

ਏਜੰਸੀ

ਮਨੋਰੰਜਨ, ਬਾਲੀਵੁੱਡ

ਐਮ ਐਮ ਕੀਰਵਾਨੀ ਦੁਆਰਾ ਰਚਿਤ ਅਤੇ ਕਾਲ ਭੈਰਵ ਅਤੇ ਰਾਹੁਲ ਸਿਪਲੀਗੰਜ ਦੁਆਰਾ ਲਿਖੇ "ਨਾਟੂ ਨਾਟੂ" ਲਈ ਇਹ ਤੀਜੀ ਵੱਡੀ ਅੰਤਰਰਾਸ਼ਟਰੀ ਮਾਨਤਾ ਹੈ

'Naatu Naatu' nominated for Best Original Song at Oscars



ਲਾਸ ਏਂਜਲਸ: ਫ਼ਿਲਮ ਨਿਰਮਾਤਾ ਐਸਐਸ ਰਾਜਾਮੌਲੀ ਦੀ ਫ਼ਿਲਮ ' ਆਰਆਰਆਰ ' ਨੇ  ਫ਼ਿਲਮ ਦੇ ਗੀਤ 'ਨਾਟੂ ਨਾਟੂ' ਨਾਲ ਸਰਬੋਤਮ ਮੂਲ ਗੀਤ ਸ਼੍ਰੇਣੀ 'ਚ ਆਸਕਰ ਲਈ ਨਾਮਜ਼ਦਗੀ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਹੈ। ਇਸ ਸ਼੍ਰੇਣੀ ਵਿਚ ਫਿਲਮ ਨੂੰ "ਟੇਲ ਇਟ ਲਾਈਕ ਏ ਵੂਮੈਨ" ਤੋਂ "ਅਪਲਾਜ", "ਟੌਪ ਗਨ: ਮੈਵਰਿਕ" ਤੋਂ "ਹੋਲਡ ਮਾਈ ਹੈਂਡ", "ਬਲੈਕ ਪੈਂਥਰ: ਵਾਕੰਡਾ ਫਾਰਐਵਰ" ਤੋਂ "ਲਿਫਟ ਮੀ ਅੱਪ" ਅਤੇ "ਐਵਰੀਥਿੰਗ ਐਵਰੀਵੇਅਰ ਆਲ ਇਟ ਵਨਜ਼" ਤੋਂ “ਦਿਸ ਇਜ਼ ਏ ਲਾਈਫ” ਦੇ ਨਾਲ ਨਾਮਜ਼ਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਲਖਨਊ: ਭੂਚਾਲ ਕਾਰਨ ਡਿੱਗੀ ਪੰਜ ਮੰਜ਼ਿਲਾ ਇਮਾਰਤ, ਕਈ ਲੋਕ ਮਲਬੇ ਹੇਠ ਦੱਬੇ, 12 ਘੰਟੇ ਤੋਂ ਬਚਾਅ ਕਾਰਜ ਜਾਰੀ  

ਫਿਲਮ ਦੀ ਅਧਿਕਾਰਤ ਵੈੱਬਸਾਈਟ ਦੇ ਟਵਿਟਰ ਹੈਂਡਲ ਤੋਂ ਟਵੀਟ ਕੀਤਾ ਗਿਆ, ''ਅਸੀਂ ਇਤਿਹਾਸ ਰਚ ਦਿੱਤਾ ਹੈ। ਇਹ ਸਾਂਝਾ ਕਰਦੇ ਹੋਏ ਮਾਣ ਅਤੇ ਖੁਸ਼ੀ ਹੋ ਰਹੀ ਹੈ ਕਿ ਨਾਟੂ ਨਾਟੂ ਨੂੰ 95ਵੇਂ ਅਕੈਡਮੀ ਅਵਾਰਡ ਵਿਚ ਸਰਵੋਤਮ ਮੂਲ ਗੀਤ ਲਈ ਨਾਮਜ਼ਦ ਕੀਤਾ ਗਿਆ ਹੈ।"

ਇਹ ਵੀ ਪੜ੍ਹੋ: ਸੰਵਿਧਾਨ ਨੇ ਭਾਰਤ ਵਿਚ ਸਮਾਨਤਾ ਦਾ ਪ੍ਰਬੰਧ ਕੀਤਾ ਸੀ ਪਰ ਹੋਇਆ ਉਸ ਦੇ ਐਨ ਉਲਟ 

ਐਮ ਐਮ ਕੀਰਵਾਨੀ ਦੁਆਰਾ ਰਚਿਤ ਅਤੇ ਕਾਲ ਭੈਰਵ ਅਤੇ ਰਾਹੁਲ ਸਿਪਲੀਗੰਜ ਦੁਆਰਾ ਲਿਖੇ "ਨਾਟੂ ਨਾਟੂ" ਲਈ ਇਹ ਤੀਜੀ ਵੱਡੀ ਅੰਤਰਰਾਸ਼ਟਰੀ ਮਾਨਤਾ ਹੈ। ਕੀਰਵਾਨੀ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਗੀਤ ਲਈ ਗੋਲਡਨ ਗਲੋਬ ਦੇ ਨਾਲ-ਨਾਲ ਕ੍ਰਿਟਿਕਸ ਚੁਆਇਸ ਅਵਾਰਡ ਵੀ ਜਿੱਤਿਆ ਸੀ। ਫਿਲਮ ਨੇ ਇਕ ਹੋਰ ਕ੍ਰਿਟਿਕਸ ਚੁਆਇਸ - ਸਰਬੋਤਮ ਵਿਦੇਸ਼ੀ ਭਾਸ਼ਾ ਫਿਲਮ ਸ਼੍ਰੇਣੀ ਦਾ ਅਵਾਰਡ ਜਿੱਤਿਆ ਹੈ।

ਇਹ ਵੀ ਪੜ੍ਹੋ: ਅੱਜ ਦਾ ਹੁਕਮਨਾਮਾ (25 ਜਨਵਰੀ 2023)

ਡੈਨੀ ਬੋਇਲ ਦੁਆਰਾ ਨਿਰਦੇਸ਼ਤ 2008 ਦੀ ਬ੍ਰਿਟਿਸ਼ ਫਿਲਮ "ਸਲਮਡੌਗ ਮਿਲੀਅਨੇਅਰ" ਦਾ "ਜੈ ਹੋ" ਸਰਵੋਤਮ ਮੂਲ ਸਕੋਰ ਅਤੇ ਮੂਲ ਗੀਤ ਸ਼੍ਰੇਣੀਆਂ ਵਿਚ ਅਕੈਡਮੀ ਅਵਾਰਡ ਜਿੱਤਣ ਵਾਲਾ ਪਹਿਲਾ ਹਿੰਦੀ ਗੀਤ ਸੀ। ਇਸ ਦਾ ਸੰਗੀਤ ਏ ਆਰ ਰਹਿਮਾਨ ਦੁਆਰਾ ਤਿਆਰ ਕੀਤਾ ਗਿਆ ਸੀ ਅਤੇ ਗੁਲਜ਼ਾਰ ਦੁਆਰਾ ਲਿਖਿਆ ਗਿਆ ਸੀ। ਹਾਲੀਵੁੱਡ ਅਦਾਕਾਰ ਰਿਜ਼ ਅਹਿਮਦ ਅਤੇ ਅਭਿਨੇਤਰੀ ਐਲੀਸਨ ਵਿਲੀਅਮਜ਼ ਨੇ 23 ਸ਼੍ਰੇਣੀਆਂ ਵਿਚ 95ਵੇਂ ਅਕੈਡਮੀ ਪੁਰਸਕਾਰਾਂ ਲਈ ਨਾਮਜ਼ਦਗੀਆਂ ਦਾ ਐਲਾਨ ਕੀਤਾ। ਆਸਕਰ ਦੇ ਜੇਤੂਆਂ ਦਾ ਐਲਾਨ 12 ਮਾਰਚ ਨੂੰ ਕੀਤਾ ਜਾਵੇਗਾ।