ਪਠਾਨ ਫਿਲਮ ਦਾ ਵਿਰੋਧ ਨਹੀਂ ਕਰੇਗਾ ਵਿਸ਼ਵ ਹਿੰਦੂ ਪ੍ਰੀਸ਼ਦ
ਫਿਲਮ ਪਠਾਨ 25 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ
ਮੁੰਬਈ :ਸ਼ਾਹਰੁਖ ਖਾਨ ਲਗਭਗ ਚਾਰ ਸਾਲ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰ ਰਹੇ ਹਨ। ਉਨ੍ਹਾਂ ਦੀ ਫਿਲਮ ਪਠਾਨ 25 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ।
ਇਸ ਫਿਲਮ ਦੇ ਗੀਤ 'ਬੇਸ਼ਰਮ ਰੰਗ' ਦੇ ਰਿਲੀਜ਼ ਹੋਣ ਦੇ ਸਮੇਂ ਤੋਂ ਹੀ ਵਿਰੋਧ ਸ਼ੁਰੂ ਹੋ ਗਿਆ ਸੀ। ਕਈ ਹਿੰਦੂ ਸੰਗਠਨਾਂ ਨੇ ਵੀ ਫਿਲਮ ਦੀ ਰਿਲੀਜ਼ ਦਾ ਵਿਰੋਧ ਕਰਨ ਦੀ ਗੱਲ ਕਹੀ ਸੀ।
ਪਰ ਹੁਣ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਕਿਹਾ ਹੈ ਕਿ ਉਹ ਫਿਲਮ ਦਾ ਬਾਈਕਾਟ ਨਹੀਂ ਕਰੇਗੀ।
ਨਿਊਜ਼ ਏਜੰਸੀ ਦੇ ਅਨੁਸਾਰ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਬੁਲਾਰੇ ਰਾਜ ਨਾਇਰ ਨੇ ਕਿਹਾ ਹੈ, “ਫਿਲਹਾਲ ਵੀਐਚਪੀ ਫਿਲਮ ਪਠਾਨ ਦਾ ਵਿਰੋਧ ਨਹੀਂ ਕਰੇਗੀ। ਸਾਡੇ ਪਹਿਲੇ ਇਤਰਾਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਫਿਲਮ ਵਿੱਚ ਕੀਤੀਆਂ ਤਬਦੀਲੀਆਂ ਸਹੀ ਹਨ। ਜੇਕਰ ਫਿਲਮ ਦੇਖਣ ਤੋਂ ਬਾਅਦ ਸਾਨੂੰ ਕੁਝ ਵੀ ਇਤਰਾਜ਼ਯੋਗ ਲੱਗਦਾ ਹੈ ਤਾਂ ਅਸੀਂ ਫਿਲਮ ਦਾ ਵਿਰੋਧ ਕਰਨ 'ਤੇ ਮੁੜ ਵਿਚਾਰ ਕਰਾਂਗੇ।''
ਫਿਲਮ ਦੇ ਗੀਤ 'ਚ ਦੀਪਿਕਾ ਪਾਦੁਕੋਣ ਦੀ ਡਰੈੱਸ ਦੇ ਰੰਗ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਸੀ।
ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ, ਬਜਰੰਗ ਦਲ ਅਤੇ ਵੀਐਚਪੀ ਨੇ ਇਸ 'ਤੇ ਇਤਰਾਜ਼ ਜਤਾਇਆ ਸੀ।
ਇਹ ਖ਼ਬਰ ਵੀ ਪੜ੍ਹੋ: 24 ਸਾਲਾਂ ਤੱਕ ਇੱਕੋ ਪਲੇਟ ਵਿੱਚ ਖਾਣਾ ਖਾਂਦੀ ਰਹੀ ਮਾਂ, ਮੌਤ ਤੋਂ ਬਾਅਦ ਖੁੱਲ੍ਹਿਆ ਰਾਜ਼
ਇਸ ਤੋਂ ਬਾਅਦ ਸੈਂਸਰ ਬੋਰਡ ਨੇ ਫਿਲਮ ਨੂੰ ਬਦਲਣ ਦੇ ਨਿਰਦੇਸ਼ ਦਿੱਤੇ, ਜਿਸ ਦੇ ਆਧਾਰ 'ਤੇ ਇਹ ਬਦਲਾਅ ਕੀਤਾ ਗਿਆ।