ਪ੍ਰਿਯੰਕਾ ਚੋਪੜਾ ਵਿਆਹ ਤੋਂ ਬਾਅਦ ਫਸੀ ਵਿਵਾਦਾਂ 'ਚ, ਜਾਨਵਰਾਂ ਨਾਲ ਬਦਸਲੂਕੀ ਦਾ ਲੱਗਾ ਦੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਾਸ ਨੇ 1 ਦਸੰਬਰ ਨੂੰ ਈਸਾਈ ਰੀਤੀ ਰਿਵਾਜ ਨਾਲ ਜੋਧਪੁਰ ਦੇ ਉਮੇਦ ਭਵਨ ‘ਚ ਵਿਆਹ ਕਰਵਾਇਆ ਹੈ। ਇਸ ਵਿਆਹ ਨੂੰ...

Priyanka Chopra

ਨਵੀਂ ਦਿੱਲੀ (ਭਾਸ਼ਾ) : ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਾਸ ਨੇ 1 ਦਸੰਬਰ ਨੂੰ ਈਸਾਈ ਰੀਤੀ ਰਿਵਾਜ ਨਾਲ ਜੋਧਪੁਰ ਦੇ ਉਮੇਦ ਭਵਨ ‘ਚ ਵਿਆਹ ਕਰਵਾਇਆ ਹੈ। ਇਸ ਵਿਆਹ ਨੂੰ ਗ੍ਰੈਂਡ ਲੇਵਲ ‘ਤੇ ਕੀਤਾ ਗਿਆ ਹੈ। ਚਾਹੇ ਮਹਿਮਾਨਾਂ ਦਾ ਸਵਾਗਤ ਹੋਵੇ ਜਾਂ ਫਿਰ ਵਿਆਹ ਦੀ ਸਜਾਵਟ ਨਿਕ ਅਤੇ ਪ੍ਰਿਯੰਕਾ ਨੇ ਹਰ ਪੱਧਰ ਉਤੇ ਅਪਣੇ ਵਿਆਹ ਨੂੰ ਖ਼ਾਸ ਬਣਾਉਣ ਦੀ ਕੋਸ਼ਿਸ਼ ਕੀਤੀ। ਵਿਆਹ ਵਿਚ ਬਾਲੀਵੁਡ ਦੀਆਂ ਮਸ਼ਹੂਰ ਹਸਤੀਆਂ ਤੋਂ ਇਲਾਵਾ ਦਿਗਜ਼ ਉਦਯੋਗਪਤੀ ਮੁਕੇਸ਼ ਅੰਬਾਨੀ ਵੀ ਪਰਵਾਰ ਸਮੇਤ ਪਹੁੰਚੇ ਸੀ। ਪਰ ਪ੍ਰਿਯੰਕਾ ਦੀ ਇਹ ਗ੍ਰੇਂਡ ਵੇਡਿੰਗ ਹੁਣ ਵਿਵਾਦਾਂ ਵਿਚ ਘਿਰਦੀ ਨਜ਼ਰ ਆ ਰਹੀ ਹੈ।

ਪ੍ਰਿਯੰਕਾ ਨਾਲ ਵਿਆਹ ਕਰਨ ਲਈ ਦੁਲ੍ਹੇ ਰਾਜਾ ਨਿਕ ਜੋਨਾਸ ਕਿਸੇ ਲਗਜ਼ਰੀ ਗੱਡੀ ਵਿਚ ਨਹੀਂ ਸਗੋਂ ਘੋੜੇ ਦੀ ਸਵਾਰੀ ਕਰਕੇ ਪਹੁੰਚੇ। ਹੁਣ ਇਸ ਮਾਮਲੇ ਨੂੰ ਲੈ ਕੇ ਪੇਟਾ (People For the Ethical Treatment of Animals) ਨੇ ਘੋੜਿਆਂ ਨੂੰ ਕਿਸ ਤਰ੍ਹਾਂ ਚੇਨ ਅਤੇ ਚਾਬੂਕ ਨਾਲ ਕੰਟਰੋਲ ਕੀਤਾ ਜਾਂਦਾ ਹੈ। ਉਹਨਾਂ ਨੂੰ ਚੁਭਣ ਵਾਲੀਆਂ ਚੀਜ਼ਾਂ ਨਾਲ ਕੰਟਰੋਲ ਕੀਤਾ ਜਾਂਦਾ ਹੈ। ਇਹਨਾਂ ਦਿਨਾਂ ਵਿਚ ਲੋਕ ਵਿਆਹ ਵਿਚ ਘੋੜਿਆਂ ਉਤੇ ਸਵਾਰੀ ਕਰਨ ਤੋਂ ਇੰਨਕਾਰ ਕਰ ਰਹੇ ਹਨ। ਤੁਹਾਨੂੰ ਵਿਆਹ ਲਈ ਸ਼ੁਭਕਾਮਨਾਵਾਂ, ਪਰ ਅਫ਼ਸੋਸ ਜਾਨਵਰਾਂ ਲਈ ਇਹ ਬਹੁਤ ਖ਼ੁਸ਼ੀ ਦਾ ਦਿਨ ਨਹੀਂ ਸੀ।  ਇਸ ਮਾਮਲੇ ਨੂੰ ਲੈ ਕੇ ਪੇਟਾ ਸਖ਼ਤ ਰੁਖ ਅਪਣਾ ਰਹੀ ਹੈ।

ਇਸ ਤੋਂ ਪਹਿਲਾਂ ਵੀ ਪ੍ਰਿਯੰਕਾ ਚੋਪੜਾ ਅਪਣੇ ਵਿਆਹ ਵਿਚ ਪਟਾਕੇ ਚਲਾਉਣ ਨੂੰ ਲੈ ਕੇ ਟ੍ਰੋਲ ਹੋ ਗਈ ਸੀ। ਦਰਅਸਲ, ਪ੍ਰਿਯੰਕਾ ਚੋਪੜਾ ਨੇ 1 ਦਸੰਬਰ ਨੂੰ ਨਿਕ ਜੋਨਾਸ ਨਾਲ ਕੈਥੋਲਿਕ ਰਸਮਾਂ ਦੇ ਮੁਤਾਬਿਕ ਵਿਆਹ ਕਰਵਾਇਆ ਸੀ। ਇਹਨਾਂ ਦੇ ਵਿਆਹ ਤੋਂ ਬਾਅਦ ਜੋਧਪੁਰ ਦੇ ਉਮੇਦ ਭਵਨ ਪੈਲੇਸ ਵਿਚ ਜੋਰਦਾਰ ਆਤਿਸ਼ਬਾਜੀ ਕੀਤੀ ਗਈ ਸੀ। ਇਸ ਦੌਰਾਨ ਵੀਡੀਓ ਵੀ ਸਾਹਮਣੇ ਆਈ ਸੀ। ਦੱਸ ਦਈਏ ਕਿ ਪ੍ਰਿਯੰਕਾ ਅਤੇ ਨਿਕ ਨੇ 1 ਦਸੰਬਰ ਨੂੰ ਈਸਾਈ ਅਤੇ 2 ਦਸੰਬਰ ਨੂੰ ਹਿੰਦੂ ਰਿਵਾਜਾਂ ਦੇ ਮੁਤਾਬਿਕ ਵਿਆਹ ਕਰਵਾਇਆ।