ਅਦਾਕਾਰਾ ਰਵੀਨਾ ਟੰਡਨ ਸ਼੍ਰੀ ਹਰਿਮੰਦਰ ਸਾਹਿਬ ਹੋਈ ਨਮਸਤਕ
ਬਾਲੀਵੁੱਡ ਅਦਾਕਾਰਾ ਫਿਲਮ ਸਟਾਰ ਰਵੀਨਾ ਟੰਡਨ ਪਰਵਾਰ ਸਮੇਤ ਗੁਰੂ ਨਗਰੀ ਪਹੁੰਚੇ...
Ravina Tandon
ਅੰਮ੍ਰਿਤਸਰ: ਬਾਲੀਵੁੱਡ ਅਦਾਕਾਰਾ ਫਿਲਮ ਸਟਾਰ ਰਵੀਨਾ ਟੰਡਨ ਪਰਵਾਰ ਸਮੇਤ ਗੁਰੂ ਨਗਰੀ ਪਹੁੰਚੇ ਅਤੇ ਸ਼੍ਰੀ ਹਰਿਮੰਦਿਰ ਸਾਹਿਬ ਵਿੱਚ ਨਤਮਸਤਕ ਹੋ ਕੇ ਗੁਰੂ ਦਾ ਅਸ਼ੀਰਵਾਦ ਲਿਆ ਅਤੇ ਗੁਰੂ ਜਸ ਦਾ ਸੁਣ ਕੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ, ਨਾਲ ਹੀ ਗੁਰੂ ਘਰ ਵਿੱਚ ਕੜਾਹ ਪ੍ਰਸਾਦ ਚੜ੍ਹਾਇਆ।
ਇਸਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੂਚਨਾ ਅਧਿਕਾਰੀਆਂ ਨੇ ਰਵੀਨਾ ਟੰਡਨ ਨੂੰ ਸਨਮਾਨਿਤ ਕੀਤਾ। ਇਸ ਮੌਕੇ ‘ਤੇ ਰਵੀਨਾ ਟੰਡਨ ਨੇ ਕਿਹਾ ਕਿ ਗੁਰੂ ਨਗਰੀ ਦੇ ਦਰਸ਼ਨ ਕਰਨ ਨੂੰ ਸ਼੍ਰੀ ਦਰਬਾਰ ਸਾਹਿਬ ਆਉਣਾ ਸਾਡੀ ਸਭ ਦੀ ਖ਼ੁਸ਼ਕਿਸਮਤੀ ਹੈ।
ਇੱਥੇ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ। ਇਸਤੋਂ ਬਾਅਦ ਰਵੀਨਾ ਟੰਡਨ ਨੇ ਬਾਘਾ ਸਰਹੱਦ ਉੱਤੇ ਰਿਟਰੀਟ ਸੈਰੇਮਨੀ ਦਾ ਵੀ ਆਨੰਦ ਲਿਆ ਅਤੇ ਦੇਸ਼ ਵਾਸੀਆਂ ਨੂੰ ਕ੍ਰਿਸਮਿਸ ਅਤੇ ਨਵੇਂ ਸਾਲ ਦੀ ਵਧਾਈ ਦਿੱਤੀ।