ਇਹਨਾਂ ਤਿੰਨ ਸਿਤਾਰਿਆਂ ‘ਤੇ ਪੰਜਾਬ ਵਿਚ ਦਰਜ ਹੋਈ FIR, ਲੱਗਿਆ ਵੱਡਾ ਇਲਜ਼ਾਮ

ਏਜੰਸੀ

ਮਨੋਰੰਜਨ, ਬਾਲੀਵੁੱਡ

ਬਾਲੀਵੁੱਡ ਨਿਰਦੇਸ਼ਕ ਫਰਾਹ ਖਾਨ, ਕਾਮੇਡੀਅਨ ਭਾਰਤੀ ਸਿੰਘ ਅਤੇ ਅਭਿਨੇਤਰੀ ਰਵੀਨਾ ਟੰਡਨ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ

Photo

ਅੰਮ੍ਰਿਤਸਰ: ਬਾਲੀਵੁੱਡ ਨਿਰਦੇਸ਼ਕ ਫਰਾਹ ਖਾਨ, ਕਾਮੇਡੀਅਨ ਭਾਰਤੀ ਸਿੰਘ ਅਤੇ ਅਭਿਨੇਤਰੀ ਰਵੀਨਾ ਟੰਡਨ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ ਕਿਉਂਕਿ ਇਨ੍ਹਾਂ ਸਾਰਿਆਂ ਖ਼ਿਲਾਫ਼ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਫਰਾਹ, ਭਾਰਤੀ ਅਤੇ ਰਵੀਨਾ 'ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਦੋਸ਼ ਲਗਾਇਆ ਗਿਆ ਹੈ।

ਤਿੰਨਾਂ ‘ਤੇ ਇਲਜ਼ਾਮ ਹੈ ਕਿ ਇਹਨਾਂ ਨੇ ਇਕ ਨਿਜੀ ਵੈੱਬ ਅਤੇ ਯੂਟਿਊਬ ਚੈਨਲ ਲਈ ਬਣਾਏ ਗਏ ਇਕ ਕਾਮੇਡੀ ਪ੍ਰੋਗਰਾਮ ਵਿਚ ਈਸਾਈ ਧਰਮ ਸ਼ਬਦ ਦੇ ਵਰਤੋਂ ਕੀਤੀ ਗਈ ਹੈ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਈਸਾਈ ਧਰਮ ਵਿਚ ਵਰਤੇ ਜਾਣ ਵਾਲੇ ਸ਼ਬਦ ਦਾ ਇਹਨਾਂ ਇਨ੍ਹਾਂ ਵੱਲੋਂ ਵਰਤਿਆ ਗਿਆ ਹੈ ਅਤੇ ਇਹ ਧਰਮ ਦਾ ਸਿੱਧਾ ਅਪਮਾਨ ਹੈ।

ਇਸ ਦੇ ਖਿਲਾਫ ਕ੍ਰਿਸਮਸ ਦੇ ਦਿਨ ਅੰਮ੍ਰਿਤਸਰ ਦੇ ਅਜਨਾਲਾ ਵਿਚ ਈਸਾਈ ਧਰਮ ਨਾਲ ਜੁੜੇ ਲੋਕਾਂ ਦੀ ਅਗਵਾਈ ਵਿਚ ਇਕ ਵਿਰੋਧ ਪ੍ਰਦਰਸ਼ਨ ਕੀਤਾ ਗਿਆ, ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਵੀਡੀਓ ਦੀ ਪੜਤਾਲ ਕਰਨ ਤੋਂ ਬਾਅਦ ਐਫਆਈਆਰ ਦਰਜ ਕਰ ਲਈ ਹੈ। ਫਿਲਮੀ ਹਸਤੀਆਂ ਖ਼ਿਲਾਫ਼ ਇਹ ਕੇਸ ਅੰਮ੍ਰਿਤਸਰ ਦੇ ਅਜਨਾਲਾ ਵਿਚ ਦਰਜ ਕੀਤਾ ਗਿਆ ਹੈ।

ਪੁਲਿਸ ਨੇ ਇਹ ਮਾਮਲਾ ਆਈਪੀਸੀ ਦੀ ਧਾਰਾ 295-ਏ ਦੇ ਤਹਿਤ ਦਰਜ ਕੀਤਾ ਹੈ। ਐਫਆਈਆਰ 25 ਦਸੰਬਰ ਨੂੰ ਰਾਤ 8:55 ਵਜੇ ਦਰਜ ਕੀਤੀ ਗਈ ਹੈ। ਇਸ ਤੋਂ ਪਹਿਲਾਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ। ਮੁੱਢਲੀ ਜਾਂਚ ਤੋਂ ਬਾਅਦ  ਪੁਲਿਸ ਨੇ ਸ਼ਿਕਾਇਤ 'ਤੇ ਐਫਆਈਆਰ ਦਰਜ ਕੀਤੀ। ਹਾਲਾਂਕਿ ਇਸ ਮਾਮਲੇ ਵਿਚ ਅਗਲੀ ਕਾਰਵਾਈ ਬਾਰੇ ਕੋਈ ਜਾਣਕਾਰੀ ਨਹੀਂ ਹੈ, ਪਰ ਧਾਰਮਿਕ ਭਾਵਨਾਵਾਂ ਭੜਕਾਉਣ ਕਾਰਨ ਇਹਨਾਂ ਸਿਤਾਰਿਆਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।