ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਆਰੋਪ ਵਿਚ ਐਮਾਜ਼ੋਨ ਦੇ ਵਿਰੁਧ ਐਫਆਈਆਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਾਣੋ, ਕੀ ਹੈ ਪੂਰਾ ਮਾਮਲਾ

An FIR against Amzon in charge of hurting religious sentiments

ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਆਰੋਪ ਵਿਚ ਈ-ਕਾਮਰਸ ਐਮਾਜ਼ੋਨ ਦੇ ਵਿਰੁੱਧ ਨੋਇਡਾ ਸੈਕਟਰ 58 ਪੁਲਿਸ ਥਾਨੇ ਵਿਚ ਕੇਸ ਦਰਜ ਕਰਵਾਇਆ ਗਿਆ ਹੈ। ਹਿੰਦੂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਵਾਲੇ ਬੂਟ, ਪਾਇਦਾਨ ਅਤੇ ਟੋਇਲਟ ਸੀਟ ਕਵਰ ਵੇਚਣ ’ਤੇ ਸੋਸ਼ਲ ਮੀਡੀਆ ’ਤੇ ਐਮਾਜ਼ੋਨ ਦਾ ਜ਼ਬਰਦਸਤ ਵਿਰੋਧ ਹੋ ਰਿਹਾ ਹੈ। ਕੁੱਝ ਲੋਕ ਆਨਲਾਈਨ ਐਮਾਜ਼ੋਨ ਦਾ ਵਿਰੋਧ ਕਰਨ ਲਈ ਅਭਿਆਨ ਚਲਾ ਰਹੇ ਹਨ।

ਇਸ ਮਾਮਲੇ ’ਤੇ ਐਮਾਜ਼ੋਨ ਦੇ ਬੁਲਾਰੇ ਨੇ ਕਿਹਾ ਕਿ ਸਾਰੀਆਂ ਕੰਪਨੀਆਂ ਨੂੰ ਦਿਸ਼ਾ ਨਿਰਦੇਸ਼ਾ ਦਾ ਪਾਲਨ ਕਰਨਾ ਚਾਹੀਦਾ ਹੈ, ਜੋ ਅਜਿਹਾ ਨਹੀਂ ਕਰੇਗਾ, ਉਸ ਦੇ ਵਿਰੁਧ ਕਾਰਵਾਈ ਕੀਤੀ ਜਾਵੇਗੀ। ਈ-ਕਮਰਸ ਪਲੇਟਫਾਰਮ ਤੋਂ ਉਸ ਦਾ ਅਕਾਉਂਟ ਵੀ ਹਟਾਇਆ ਜਾ ਸਕਦਾ ਹੈ। ਬੁਲਾਰੇ ਨੇ ਕਿਹਾ ਕਿ ਉਹਨਾਂ ਦੇ ਸਟੋਰ ਤੋਂ ਅਪਮਾਨਜਨਕ ਪ੍ਰੋਡੈਕਟ ਨੂੰ ਹਟਾਇਆ ਜਾ ਰਿਹਾ ਹੈ।

ਪੁਲਿਸ ਨੇ ਕਿਹਾ ਕਿ ਹਿੰਦੂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਦਾ ਗ਼ਲਤ ਥਾਂ ਇਸਤੇਮਾਲ ਕਰਕੇ ਧਾਰਮਿਕ ਦੁਸ਼ਮਣੀ ਨੂੰ ਵਧਾਵਾ ਦੇਣ ਦੇ ਮਾਮਲੇ ਵਿਚ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ’ਤੇ ਸ਼ਿਕਾਇਤਕਰਤਾ ਵਿਕਾਸ ਮਿਸ਼ਰਾ ਨੇ ਕਿਹਾ ਕਿ ਈ-ਕਮਰਸ ਕੰਪਨੀ ਐਮਾਜ਼ੋਨ ਅਪਣੀ ਵੈਬਸਾਈਟ ’ਤੇ ਹਮੇਸ਼ਾ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੰਮ ਕਰਦੀ ਹੈ।

ਹਮੇਸ਼ਾਂ ਅਜਿਹੇ ਪ੍ਰੋਡੈਕਟ ’ਤੇ ਹਿੰਦੂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਲਗਾਈਆਂ ਜਾਂਦੀਆਂ ਹਨ ਜਿਸ ਨਾਲ ਸੰਪਰਦਾਇਕ ਤਨਾਅ ਪੈਦਾ ਹੋਵੇ। ਇਸ ਲਈ ਕੰਪਨੀ ਦੇ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਪੁਲਿਸ ਦੇ ਉਪ ਅਧਿਕਾਰੀ ਪੀਊਸ਼ ਕੁਮਾਰ ਸਿੰਘ ਨੇ ਕਿਹਾ ਕਿ ਐਮਾਜ਼ੋਨ ਦੇ ਵਿਰੁਧ ਧਾਰਾ 153ਏ ਤਹਿਤ ਮਾਮਲਾ ਦਰਜ ਕੀਤਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਭਾਰਤ ਵਿਚ ਟਵਿਟਰ ’ਤੇ  #BoycottAmazon  ਟ੍ਰੈਂਡ ਕਰ ਰਿਹਾ ਹੈ।

ਕੁੱਝ ਟਵਿਟਰ ਯੂਜ਼ਰਜ਼ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਤਸਵੀਰਾਂ ਟੈਗ ਕਰਕੇ ਐਮਾਜ਼ੋਨ ਕੰਪਨੀ ਦੇ ਵਿਰੁਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਹਾਲਾਂਕਿ ਇਸ ਮਾਮਲੇ ’ਤੇ ਐਮਾਜ਼ੋਨ ਅਧਿਕਾਰਿਕ ਬਿਆਨ ਜਾਰੀ ਕੀਤਾ ਜਾ ਚੁੱਕਾ ਹੈ। 2017 ਵਿਚ ਵੀ ਐਮਾਜ਼ੋਨ ਦੀ ਕਨਾਡਾਈ ਵੈਬਸਾਈਟ ਤਿਰੰਗੇ ਵਾਲੇ ਪਾਇਦਾਨ ਵੇਚ ਰਹੀ ਸੀ।

ਇਸ ਤੇ ਭਾਰਤ ਸਰਕਾਰ ਨੇ ਸਖ਼ਤ ਇਤਰਾਜ ਜਤਾਇਆ ਸੀ। ਉਸ ਸਮੇਂ ਸੁਸ਼ਮਾ ਸਵਰਾਜ ਨੇ ਚੇਤਾਵਨੀ ਦਿੱਤੀ ਸੀ ਕਿ ਡੋਰਮੈਟਸ ਦੀ ਵਿਕਰੀ ਬੰਦ ਨਹੀਂ ਹੋਈ ਤਾਂ ਐਮਾਜ਼ੋਨ ਕਰਮੀਆਂ ਨੂੰ ਉਪਲਬਧ ਕਰਵਾਇਆ ਗਿਆ ਭਾਰਤ ਦਾ ਵੀਜ਼ਾ ਰੱਦ ਕਰ ਦਿੱਤਾ ਜਾਵੇਗਾ।