ਕਿਉਂ ਅਜੇ ਦੇਵਗਨ ਦੀਆਂ ਫਿਲਮਾਂ ਹੋਣਗੀਆਂ ਬੈਨ!

ਏਜੰਸੀ

ਮਨੋਰੰਜਨ, ਬਾਲੀਵੁੱਡ

ਦੇਸ਼ ਵਿਚ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਪ੍ਰਦਰਸ਼ਨ ਹੋ ਰਹੇ ਹਨ। ਕਈ ਬਾਲੀਵੁੱਡ ਸਿਤਾਰਿਆਂ ਨੇ ਇਸ ਮਾਮਲੇ ਵਿਚ ਅਪਣੇ ਸੁਝਾਅ ਦਿੱਤੇ

Ajay Devgn

ਨਵੀਂ ਦਿੱਲੀ: ਦੇਸ਼ ਵਿਚ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਪ੍ਰਦਰਸ਼ਨ ਹੋ ਰਹੇ ਹਨ। ਕਈ ਬਾਲੀਵੁੱਡ ਸਿਤਾਰਿਆਂ ਨੇ ਇਸ ਮਾਮਲੇ ਵਿਚ ਅਪਣੇ ਸੁਝਾਅ ਦਿੱਤੇ ਹਨ, ਜਿਨ੍ਹਾਂ ਵਿਚ ਅਨੁਰਾਗ ਕਸ਼ਿਅਪ, ਰਿਚਾ ਚੱਡਾ, ਫਰਹਾਨ ਅਖਤਰ, ਵਿਸ਼ਾਲ ਭਾਰਦਵਾਜ ਆਦਿ ਸਿਤਾਰੇ ਹਨ। ਨਾਗਰਿਕਤਾ ਕਾਨੂੰਨ ਖਿਲਾਫ ਪ੍ਰਤੀਕਿਰਿਆ ਦੇਣ ਵਾਲੇ ਸਿਤਾਰਿਆਂ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ।

ਹਾਲਾਂਕਿ ਕਈ ਸਿਤਾਰੇ ਅਜਿਹੇ ਵੀ ਹਨ, ਜਿਨ੍ਹਾਂ ਨੇ ਇਸ ਮਾਮਲੇ ਵਿਚ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਹਾਲ ਹੀ ਵਿਚ ਅਦਾਕਾਰ ਅਜੈ ਦੇਵਗਨ ਨੇ ਇਸ ਮਾਮਲੇ ਵਿਚ ਪ੍ਰਤੀਕਿਰਿਆ ਦਿੱਤੀ ਹੈ। ਅਜੈ ਦੇਵਗਨ ਅਤੇ ਸੈਫ ਅਲੀ ਖਾਨ ਅਪਣੀ ਫਿਲਮ ਤਾਨਾਜੀ ਦੀ ਪ੍ਰਮੋਸ਼ਨ ਲਈ ਪਹੁੰਚੇ ਸੀ। ਉਹਨਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ‘ਜੇਕਰ ਅਸੀਂ ਕੁਝ ਕਹਾਂਗੇ ਤਾਂ ਕਿਸੇ ਨੂੰ ਬੁਰਾ ਲੱਗ ਜਾਵੇਗਾ। ਜੇਕਰ ਮੈਂ ਜਾਂ ਸੈਫ ਕੁਝ ਕਹਿੰਦੇ ਹਾਂ ਤਾਂ ਲੋਕ ਜਾਣਗੇ ਅਤੇ ਪ੍ਰਦਰਸ਼ਨ ਕਰਨਗੇ’।

‘ਉਹ ‘ਤਾਨਾਜੀ’ ਵਰਗੀਆਂ ਫਿਲਮਾਂ ਨੂੰ ਬੈਨ ਕਰ ਦੇਣਗੇ। ਇਸ ਨਾਲ ਕਿਸ ਨੂੰ ਨੁਕਸਾਨ ਹੋਵੇਗਾ। ਪ੍ਰੋਡਿਊਸਰ ਨੂੰ ਜੋ ਮੈਂ ਹਾਂ, ਤਾਂ ਬਹੁਤ ਜ਼ਿੰਮੇਵਾਰੀ ਹੈ। ਅਜਿਹਾ ਤੁਸੀਂ ਆਮਿਰ ਖਾਨ ਦੇ ਨਾਲ ਦੇਖਿਆ, ਤੁਸੀਂ ਦੇਖਿਆ ਕਿ ਸੰਜੇ ਲੀਲਾ ਭੰਸਾਲੀ ਦੇ ਨਾਲ ਕੀ ਹੋਇਆ’। ਅਜੈ ਦੇਵਗਨ ਦਾ ਕਹਿਣਾ ਹੈ ਕਿ ਫਿਲਮ ਨੂੰ ਬਣਾਉਣ ਪਿੱਛੇ ਕਈ ਲੋਕਾਂ ਦਾ ਹੱਥ ਹੋਵੇਗਾ ਅਤੇ ਫਿਲਮ ਦੇ ਨੁਕਸਾਨ ਨਾਲ ਕਈ ਲੋਕਾਂ ਨੂੰ ਨੁਕਸਾਨ ਹੁੰਦਾ ਹੈ।

ਅਦਾਕਾਰ ਨੇ ਕਿਹਾ ਕਿ ਕਦੀ-ਕਦੀ ਲੋਕ ਮਜ਼ਾਕ ਨੂੰ ਵੀ ਗੰਭੀਰਤਾ ਨਾਲ ਲੈਂਦੇ ਹਨ। ਉਹਨਾਂ ਨੇ ਕਿਹਾ ਕਿ ਸਾਨੂੰ ਚੀਜ਼ਾਂ ਨੂੰ ਲੈ ਕੇ ਰਾਏ ਬਣਾਉਣੀ ਚਾਹੀਦੀ ਹੈ ਅਤੇ ਸਾਡਾ ਅਪਣਾ ਨਜ਼ਰੀਆ ਵੀ ਹੁੰਦਾ ਹੈ। ਉਹਨਾਂ ਕਿਹਾ ਕਿ ਕਿਸੇ ਵੀ ਮੁੱਦੇ ‘ਤੇ ਅਪਣਾ ਸੁਝਾਅ ਦੇਣ ਤੋਂ ਪਹਿਲਾਂ ਉਸ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਲੋਕਤੰਤਰ ਵਿਚ ਲੋਕਾਂ ਨੂੰ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ ਅਤੇ ਸਰਕਾਰ ਨੂੰ ਵੀ ਅਪਣੀ ਗੱਲ ‘ਤੇ ਕਾਇਮ ਰਹਿਣ ਦਾ ਹੱਕ ਹੈ।