'ਦੋਸਤਾਨਾ 2' ਦਾ ਸਸਪੈਂਸ ਹੋਇਆ ਖ਼ਤਮ, ਸੋਨੂੰ ਦੇ ਨਾਲ ਨਜ਼ਰ ਆਵੇਗੀ ਜਾਨਹਵੀ ਕਪੂਰ

ਏਜੰਸੀ

ਮਨੋਰੰਜਨ, ਬਾਲੀਵੁੱਡ

ਸਾਲ 2008 ਵਿਚ ਆਈ ਕਰਨ ਜੌਹਰ ਦੀ ਹਿੱਟ ਫ਼ਿਲਮ ਦੋਸਤਾਨਾ ਦਾ ਸੀਕੁਅਲ ਘੋਸ਼ਿਤ ਹੋ ਗਿਆ ਹੈ। ਦੋਸਤਾਨਾ 2 ਵਿਚ ਕਾਰਤਿਕ ਆਰੀਅਨ ਅਤੇ ਜਾਨਹਵੀ ਕਪੂਰ

Kartik Aaryan and Janhvi Kapoor in Dostana 2

ਮੁੰਬਈ : ਸਾਲ 2008 ਵਿਚ ਆਈ ਕਰਨ ਜੌਹਰ ਦੀ ਹਿੱਟ ਫ਼ਿਲਮ ਦੋਸਤਾਨਾ ਦਾ ਸੀਕੁਅਲ ਘੋਸ਼ਿਤ ਹੋ ਗਿਆ ਹੈ। ਦੋਸਤਾਨਾ 2 ਵਿਚ ਕਾਰਤਿਕ ਆਰੀਅਨ ਅਤੇ ਜਾਨਹਵੀ ਕਪੂਰ  ਨੂੰ ਲੀਡ  ਦੇ ਤੌਰ 'ਤੇ ਪੇਸ਼ ਕੀਤਾ ਜਾਵੇਗਾ। ਸਾਲ 2008 ਵਿਚ ਆਈ ਫ਼ਿਲਮ ਦੇ ਨਿਰਦੇਸ਼ਕ ਤਰੁਣ ਮਨਸੁਖਾਨੀ ਸਨ ਪਰ ਇਸ ਵਾਰ ਵੀ ਉਹੀ ਇਸ ਫ਼ਿਲਮ ਨੂੰ ਨਿਰਦੇਸ਼ਿਤ ਕਰਨਗੇ, ਇਹ ਫਿਲਹਾਲ ਤੈਅ ਨਹੀਂ ਹੈ।

 


 

ਕਰਨ ਨੇ ਆਪਣੇ ਟਵਿਟਰ 'ਤੇ ਲਿਖਿਆ ਕਿ ਜਲਦੀ ਹੀ ਉਹ ਇਸ ਫ਼ਿਲਮ ਦੇ ਤੀਸਰੇ ਹੀਰੋ ਦਾ ਨਾਮ ਲੋਕਾਂ ਦੇ ਸਾਹਮਣੇ ਰੱਖਣਗੇ। ਫਿਲਹਾਲ ਉਹ ਇਸ ਦੁਨੀਆ ਨੂੰ ਤੀਸਰੇ 'ਸੁਟੇਬਲ ਬੁਆਏ' ਨਾਲ ਮਿਲਵਾਉਣ ਜਾ ਰਹੇ ਹਾਂ। 

 ਸਾਲ 2008 ਵਿਚ ਆਈ ਫ਼ਿਲਮ ਵਿਚ ਅਭਿਸ਼ੇਕ ਬਚਨ ਅਤੇ ਜਾਨ ਅਬਰਾਹਿਮ ਦੀ ਜੋੜੀ ਨੇ ਕੰਮ ਕੀਤਾ ਸੀ। ਇਨ੍ਹਾਂ ਦੇ ਨਾਲ ਪ੍ਰਿਅੰਕਾ ਚੋਪੜਾ ਲੀਡ ਰੋਲ ਵਿਚ ਸੀ ਅਤੇ ਫ਼ਿਲਮ ਵਿਚ ਬੌਬੀ ਦਿਓਲ ਦਾ ਵੀ ਇਕ ਰੋਲ ਸੀ।

 


 

ਇਸ ਵਾਰ ਵੀ ਫ਼ਿਲਮ ਵਿਚ ਦੋ ਹੀਰੋ ਅਤੇ ਇਕ ਹੀਰੋਇਨ ਹੋਵੇਗੀ ਪਰ ਫ਼ਿਲਮ ਦੀ ਕਹਾਣੀ ਵਿਚ ਕੀ ਬਦਲਾਅ ਹੋਵੇਗਾ ਇਹ ਦੇਖਣਾ ਦਿਲਚਸਪ ਹੋਵੇਗਾ। ਇਸ ਫ਼ਿਲਮ ਦਾ ਨਿਰਦੇਸ਼ਨ ਡੈਬਿਊ ਕਰਨ ਵਾਲੇ ਨਿਰਦੇਸ਼ਕ ਕਾਲਿਨ ਡਾਕੁੰਨਾ ਕਰਨਗੇ। ਕਰਨ ਜੌਹਰ ਦੀ 2008 ਵਾਲੀ ਫ਼ਿਲਮ ਇਕ ਸੁਪਰਹਿਟ ਫਿਲਮ ਸੀ। ਇਕ ਦਿਨ ਪਹਿਲਾਂ ਹੀ ਕਰਨ ਨੇ ਇਸ ਫ਼ਿਲਮ ਦੇ ਸੀਕੁਅਲ ਦੀ ਚਰਚਾ ਕੀਤੀ ਸੀ ਅਤੇ ਇਕ ਵੀਡੀਓ ਪਾ ਕੇ ਲੋਕਾਂ ਨੂੰ ਹਿੰਟ ਦਿੱਤਾ ਸੀ।

ਦੋਸਤਾਨਾ ਦੋ ਅਜਿਹੇ ਮੁੰਡਿਆਂ ਦੀ ਕਹਾਣੀ ਸੀ ਜੋ ਇਕ ਅਪਾਰਟਮੈਂਟ ਵਿਚ ਘਰ ਲੈਣ ਲਈ ਸਮਲੈਂਗਿਕ ਹੋਣ ਦਾ ਡਰਾਮਾ ਕਰਦੇ ਹਨ ਅਤੇ ਘਰ ਵਿਚ ਰਹਿਣ ਵਾਲੀ ਕੁੜੀ ਨਾਲ ਪਿਆਰ ਕਰਨ ਲੱਗਦੇ ਹਨ। ਇਸ ਫ਼ਿਲਮ ਵਿਚ ਸ਼ਿਲਪਾ ਸ਼ੈੱਟੀ ਦਾ ਗੀਤ Shut Up & Bounce ਖਾਸਾ ਲੋਕਾਂ ਨੂੰ ਪਿਆਰਾ ਹੋਇਆ ਸੀ ਅਤੇ ਇਸ ਨੂੰ ਲੋਕਾਂ ਨੇ ਕਾਫ਼ੀ ਸਰਾਹਿਆ ਸੀ।