Ranbir Kapoor: ਰਣਬੀਰ ਕਪੂਰ ’ਤੇ ਲੱਗੇ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ; ਵਿਅਕਤੀ ਨੇ ਪੁਲਿਸ ਕੋਲ ਦਿਤੀ ਸ਼ਿਕਾਇਤ

ਏਜੰਸੀ

ਮਨੋਰੰਜਨ, ਬਾਲੀਵੁੱਡ

ਇਸ ਮਾਮਲੇ ਵਿਚ ਅਜੇ ਤਕ ਐਫਆਈਆਰ ਦਰਜ ਨਹੀਂ ਕੀਤੀ ਗਈ ਹੈ।

Complaint filed against Ranbir Kapoor for allegedly 'hurting religious sentiments'

Ranbir Kapoor: ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਅਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਦੇ ਕ੍ਰਿਸਮਸ ਮਨਾਉਣ ਦੀ ਵੀਡੀਉ ਵਾਇਰਲ ਹੋਣ ਤੋਂ ਬਾਅਦ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿਚ ਬੁਧਵਾਰ ਨੂੰ ਮੁੰਬਈ ਦੇ ਇਕ ਪੁਲਿਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਮਾਮਲੇ ਵਿਚ ਅਜੇ ਤਕ ਐਫਆਈਆਰ ਦਰਜ ਨਹੀਂ ਕੀਤੀ ਗਈ ਹੈ।

ਸੰਜੇ ਤਿਵਾਰੀ ਨੇ ਅਪਣੇ ਵਕੀਲਾਂ ਆਸ਼ੀਸ਼ ਰਾਏ ਅਤੇ ਪੰਕਜ ਮਿਸ਼ਰਾ ਰਾਹੀਂ ਘਾਟਕੋਪਰ ਪੁਲਿਸ ਸਟੇਸ਼ਨ 'ਚ ਦਰਜ ਕਰਵਾਈ ਸ਼ਿਕਾਇਤ 'ਚ ਦਾਅਵਾ ਕੀਤਾ ਹੈ ਕਿ ਵੀਡੀਉ 'ਚ ਅਭਿਨੇਤਾ ਨੂੰ 'ਜੈ ਮਾਤਾ ਦੀ' ਦਾ ਨਾਅਰਾ ਲਗਾਉਂਦੇ ਹੋਏ ਕੇਕ 'ਤੇ ਸ਼ਰਾਬ ਪਾਉਂਦੇ ਅਤੇ ਅੱਗ ਲਗਾਉਂਦੇ ਹੋਏ ਦੇਖਿਆ ਗਿਆ।

ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਹਿੰਦੂ ਧਰਮ 'ਚ ਦੂਜੇ ਦੇਵੀ-ਦੇਵਤਿਆਂ ਨੂੰ ਧਿਆਉਣ ਤੋਂ ਪਹਿਲਾਂ ਅਗਨੀ ਦੇਵਤਾ ਦੀ ਪੂਜਾ ਕੀਤੀ ਜਾਂਦੀ ਹੈ, ਪਰ ਕਪੂਰ ਅਤੇ ਉਸ ਦੇ ਪਰਵਾਰਕ ਮੈਂਬਰਾਂ ਨੇ ਕਿਸੇ ਹੋਰ ਧਰਮ ਦਾ ਤਿਉਹਾਰ ਮਨਾਉਂਦੇ ਹੋਏ ਜਾਣ-ਬੁੱਝ ਕੇ ਨਸ਼ੇ ਦੀ ਵਰਤੋਂ ਕੀਤੀ ਅਤੇ ''ਜੈ ਮਾਤਾ ਦੀ'' ਦਾ ਨਾਅਰਾ ਲਾਇਆ। ਦੋਸ਼ ਲਾਇਆ ਗਿਆ ਹੈ ਕਿ ਇਸ ਨਾਲ ਸ਼ਿਕਾਇਤਕਰਤਾ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

(For more Punjabi news apart from Complaint filed against Ranbir Kapoor for allegedly 'hurting religious sentiments', stay tuned to Rozana Spokesman)