Animal Movie: “ਅਡਲਟ ਰੇਟਿਡ 'ਕਭੀ ਖੁਸ਼ੀ ਕਭੀ ਗਮ' ਹੈ Animal”, ਰਣਬੀਰ ਕਪੂਰ ਨੇ ਦਿਤਾ ਵੱਡਾ ਬਿਆਨ

ਏਜੰਸੀ

ਮਨੋਰੰਜਨ, ਬਾਲੀਵੁੱਡ

ਉਨ੍ਹਾਂ ਦਸਿਆ ਕਿ ਇਹ ਇਕ ਅਜਿਹੇ ਵਿਅਕਤੀ ਬਾਰੇ ਹੈ, ਜੋ ਅਪਣੇ ਪ੍ਰਵਾਰ ਨੂੰ ਬਚਾਉਣ ਲਈ ਕਿਸੇ ਵੀ ਹੱਦ ਤਕ ਜਾਂਦਾ ਹੈ। ਇਹੀ ਫ਼ਿਲਮ ਦਾ ਆਧਾਰ ਹੈ”।

Animal Movie Ranbir Kapoor says it is adult rated Kabhi Khushi Kabhi Gham

Animal Movie: ਸੰਦੀਪ ਰੈਡੀ ਵਾਂਗਾ ਦੀ ਅਗਲੀ ਫਿਲਮ ‘ਐਨੀਮਲ’ ਦਾ ਟ੍ਰੇਲਰ ਆਖਰਕਾਰ ਰਿਲੀਜ਼ ਹੋ ਗਿਆ ਹੈ। ਇਹ ਫ਼ਿਲਮ ਅਪਣੇ ਐਲਾਨ ਮਗਰੋਂ ਹੀ ਜ਼ਬਰਦਸਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਫਿਲਮ 'ਚ ਰਣਬੀਰ ਕਪੂਰ ਅਤੇ ਰਸ਼ਮਿਕਾ ਮੰਡਾਨਾ ਮੁੱਖ ਭੂਮਿਕਾਵਾਂ 'ਚ ਹਨ। ਜਿਥੇ ਪ੍ਰਸ਼ੰਸਕ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ, ਉਥੇ ਹੀ ਇਸ ਦੇ ਪ੍ਰੀਮੀਅਰ ਤੋਂ ਪਹਿਲਾਂ ਇਸ ਨੂੰ ਸੈਂਸਰ ਬੋਰਡ ਵੱਲੋਂ 'ਏ' ਸਰਟੀਫਿਕੇਟ ਦਿਤਾ ਗਿਆ ਹੈ। ਫਿਲਮ ਦੇ ਟ੍ਰੇਲਰ ਲਾਂਚ ਦੌਰਾਨ ਰਣਬੀਰ ਨੇ ਇਸ 'ਤੇ ਪ੍ਰਤੀਕਿਰਿਆ ਦਿਤੀ ਅਤੇ ਖੁੱਲ੍ਹ ਕੇ ਗੱਲ ਕੀਤੀ।

ਲਾਂਚਿੰਗ ਦੌਰਾਨ ਮੀਡੀਆ ਨਾਲ ਗੱਲ ਕਰਦੇ ਹੋਏ ਰਣਬੀਰ ਕਪੂਰ ਨੇ ਫਿਲਮ ਦੇ ਥੀਮ ਵੱਲ ਇਸ਼ਾਰਾ ਕਰਦੇ ਹੋਏ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਵਲੋਂ ਫ਼ਿਲਮ ਨੂੰ ਏ ਸਰਟੀਫਿਕੇਟ ਦੇਣ 'ਤੇ ਪ੍ਰਤੀਕਿਰਿਆ ਦਿਤੀ। ਉਨ੍ਹਾਂ ਕਿਹਾ, "ਇਹ ਇਕ ਅਡਲਟ ਰੇਟਿਡ ਕਭੀ ਖੁਸ਼ੀ ਕਭੀ ਗਮ ਹੈ"। ਉਨ੍ਹਾਂ ਦਸਿਆ ਕਿ ਇਹ ਇਕ ਅਜਿਹੇ ਵਿਅਕਤੀ ਬਾਰੇ ਹੈ, ਜੋ ਅਪਣੇ ਪ੍ਰਵਾਰ ਨੂੰ ਬਚਾਉਣ ਲਈ ਕਿਸੇ ਵੀ ਹੱਦ ਤਕ ਜਾਂਦਾ ਹੈ। ਇਹੀ ਫ਼ਿਲਮ ਦਾ ਆਧਾਰ ਹੈ”।

ਲਾਂਚਿੰਗ ਦੌਰਾਨ ਅਦਾਕਾਰ ਨੇ ਇਹ ਵੀ ਚਰਚਾ ਕੀਤੀ ਕਿ ਇੰਨੀ ਗੰਭੀਰ ਭੂਮਿਕਾ ਨਿਭਾਉਣ ਤੋਂ ਬਾਅਦ ਉਹ ਅਪਣੇ ਪ੍ਰਵਾਰ ਕੋਲ ਵਾਪਸ ਜਾਣਾ ਪਸੰਦ ਕਰਦੇ ਹਨ। ਇਸ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, “ਮੈਂ ਇਕ ਵੱਖਰਾ ਵਿਅਕਤੀ ਹਾਂ। ਮੈਂ ਕਦੇ ਵੀ ਅਪਣੇ ਕਿਰਦਾਰ ਨੂੰ ਘਰ ਨਹੀਂ ਲੈ ਕੇ ਜਾਂਦਾ। ਇਹ ਮੇਰੇ ਅਪਣਿਆਂ ਲਈ ਸਹੀ ਨਹੀਂ ਹੈ। ਜੇਕਰ ਮੈਂ ਜਾ ਕੇ ਅਜਿਹਾ ਕੰਮ ਕੀਤਾ ਹੁੰਦਾ ਤਾਂ ਮੇਰੀ ਪਤਨੀ ਮੈਨੂੰ ਮਾਰਦੀ”।

ਰਣਬੀਰ ਕਪੂਰ ਨੇ ਅਪਣੇ ਕਿਰਦਾਰ ਬਾਰੇ ਗੱਲ ਕਰਦਿਆਂ ਕਿਹਾ, “ਮੈਂ ਇਸ ਨੂੰ ਡਾਰਕ ਫ਼ਿਲਮ ਨਹੀਂ ਕਹਾਂਗਾ ਕਿਉਂਕਿ ਇਹ ਬਹੁਤ ਭਾਰੀ ਸ਼ਬਦ ਹੈ ਪਰ ਮੇਰਾ ਨਿਭਾਇਆ ਹੋਇਆ ਸੱਭ ਤੋਂ ਗੁੰਝਲਦਾਰ ਕਿਰਦਾਰ ਹੈ”।

 (For more news apart from Animal Movie Ranbir Kapoor says it is adult rated Kabhi Khushi Kabhi Gham, stay tuned to Rozana Spokesman)