ਜਲਦ ਹੀ ਗਰਲਫਰੈਂਡ ਨਤਾਸ਼ਾ ਦਲਾਲ ਨਾਲ ਵਿਆਹ ਕਰਨ ਵਾਲੇ ਹਨ ਵਰੁਣ ਧਵਨ !
ਫਿਲਮ ਇੰਡਸਟਰੀ ਤੋਂ ਅਦਾਕਾਰ ਵਰੁਣ ਧਵਨ ਦੇ ਵਿਆਹ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਸੂਤਰਾਂ ਮੁਤਾਬਕ ਉਹ ਅਪਣੀ ਗਰਲਫਰੈਂਡ ਨਤਾਸ਼ਾ ਦਲਾਲ ਦੇ ਨਾਲ ਜਲਦੀ ਹੀ ...
ਮੁੰਬਈ : ਫਿਲਮ ਇੰਡਸਟਰੀ ਤੋਂ ਅਦਾਕਾਰ ਵਰੁਣ ਧਵਨ ਦੇ ਵਿਆਹ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਸੂਤਰਾਂ ਮੁਤਾਬਕ ਉਹ ਅਪਣੀ ਗਰਲਫਰੈਂਡ ਨਤਾਸ਼ਾ ਦਲਾਲ ਦੇ ਨਾਲ ਜਲਦੀ ਹੀ ਵਿਆਹ ਕਰਵਾ ਸਕਦੇ ਹਨ। ਖਬਰਾਂ ਇਹ ਵੀ ਹਨ ਕਿ ਵਿਆਹ ਦੇ ਹੀ ਸਿਲਸਿਲੇ 'ਚ ਵਰੁਣ ਦੀ ਗਰਲਫਰੈਂਡ ਨੂੰ ਆਉਟਫਿਟ, ਡੇਕੋਰੇਸ਼ਨ ਅਤੇ ਫੁੱਲਾਂ ਦੀ ਖਰੀਦਾਰੀ ਕਰਦੇ ਹੋਏ ਦੇਖਿਆ ਵੀ ਗਿਆ ਹੈ। ਇਸ ਤੋਂ ਇਲਾਵਾ ਇਕ ਟੀਵੀ ਸ਼ੋਅ ਵਿਚ ਵਰੁਣ ਨੇ ਵੀ ਅਪਣੇ ਵਿਆਹ ਦੇ ਬਾਰੇ ਵਿਚ ਗੱਲ ਕੀਤੀ ਸੀ।
ਵਰੁਣ ਧਵਨ ਤੇ ਉਸ ਦੀ ਬਚਪਨ ਦੀ ਦੋਸਤ ਨਤਾਸ਼ਾ ਦਲਾਲ ਨੇ ਕਦੀ ਆਪਣੇ ਰਿਸ਼ਤੇ ਨੂੰ ਲੈ ਕੇ ਖੁੱਲ੍ਹ ਕੇ ਗੱਲ ਨਹੀਂ ਕੀਤੀ। ਅਦਾਕਾਰ ਦਾ ਮੰਨਣਾ ਹੈ ਕਿ ਨਿੱਜੀ ਜ਼ਿੰਦਗੀ 'ਤੇ ਚਰਚਾ ਕਰਨ ਨਾਲ ਉਨ੍ਹਾਂ ਦਾ ਧਿਆਨ ਕੰਮ ਤੋਂ ਹਟ ਜਾਵੇਗਾ, ਇਸ ਲਈ ਵਰੁਣ ਨੇ ਕਦੀ ਜਨਤਕ ਤੌਰ 'ਤੇ ਨਤਾਸ਼ਾ ਬਾਰੇ ਗੱਲ ਨਹੀਂ ਕੀਤੀ। ਹੁਣ ਵਰੁਣ ਹੌਲੀ ਹੌਲੀ ਨਤਾਸ਼ਾ ਤੇ ਆਪਣੇ ਰਿਸ਼ਤੇ ਬਾਰੇ ਗੱਲ ਕਰਨ ਲੱਗਾ ਹੈ। ਬੀ-ਟਾਊਨ ਦੇ ਗਲਿਆਰਿਆਂ 'ਚ ਦੋਵੇਂ ਇਕੱਠੇ ਨਜ਼ਰ ਆਉਣ ਲੱਗੇ ਹਨ। ਸੋਨਮ ਕਪੂਰ ਤੇ ਦੀਪਿਕਾ ਪਾਦੁਕੋਨ ਦੇ ਵਿਆਹ 'ਚ ਦੋਵੇਂ ਇਕੱਠੇ ਨਜ਼ਰ ਆਏ ਸਨ।
ਅਜਿਹੇ 'ਚ ਖ਼ਬਰ ਹੈ ਕਿ ਵਰੁਣ ਧਵਨ ਤੇ ਨਤਾਸ਼ਾ ਦਲਾਲ ਇਸ ਸਾਲ ਦੇ ਅਖ਼ੀਰ ਤਕ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ। ਕਿਹਾ ਜਾ ਰਿਹਾ ਹੈ ਕਿ ਨਤਾਸ਼ਾ ਨੇ ਆਪਣੇ ਵਿਆਹ ਲਈ ਹੁਣੇ ਤੋਂ ਸ਼ਾਪਿੰਗ ਸ਼ੁਰੂ ਕਰ ਦਿੱਤੀ ਹੈ।
ਦੱਸ ਦਈਏ ਕਿ ਬਾਲੀਵੁੱਡ ਅਦਾਕਾਰ ਵਰੁਣ ਧਵਨ ਦੀ ਗਰਲਫਰੈਂਡ ਪੇਸ਼ੇ ਤੋਂ ਫ਼ੈਸ਼ਨ ਡਿਜਾਈਨਰ ਹਨ। ਅਜਿਹੇ ਵਿਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਉਹ ਖੁਦ ਹੀ ਵਿਆਹ ਦੀ ਡਰੈਸ ਡਿਜਾਈਨ ਕਰੇਗੀ। ਇਸ ਤੋਂ ਇਲਾਵਾ ਵਿਆਹ ਲਈ ਨਤਾਸ਼ਾ ਹਰ ਗੱਲ ਦਾ ਖੁਦ ਹੀ ਖਿਆਲ ਰੱਖ ਰਹੀ ਹੈ।
ਤਾਂਕਿ ਸੱਬ ਕੁੱਝ ਚੰਗੇ ਤਰੀਕੇ ਨਾਲ ਹੋਵੇ। ਹਾਲ ਹੀ ਵਿਚ ਫਿਲਮ ਮੇਕਰ ਕਰਣ ਜੌਹਰ ਦੇ ਟੀਵੀ ਸ਼ੋਅ 'ਕਾਫ਼ੀ ਵਿਦ ਕਰਣ' 'ਚ ਵਰੁਣ ਧਵਨ ਨੇ ਨਤਾਸ਼ਾ ਦਲਾਲ ਦੇ ਨਾਲ ਅਪਣੇ ਰਿਲੇਸ਼ਨਸ਼ਿਪ ਦੀ ਗੱਲ ਵੀ ਕਬੂਲ ਕੀਤੀ ਸੀ।
ਵਰੁਣ ਅਤੇ ਨਤਾਸ਼ਾ ਬਚਪਨ ਦੇ ਦੋਸਤ ਹਨ। ਵਰੁਣ ਫਿਲਮ ਮੇਕਰ ਕਰਣ ਜੌਹਰ ਦੀ ਫਿਲਮ 'ਕਲੰਕ' 'ਚ ਨਜ਼ਰ ਆਉਣਗੇ। ਇਸ ਫਿਲਮ ਵਿਚ ਉਨ੍ਹਾਂ ਤੋਂ ਇਲਾਵਾ ਆਲਿਆ ਭੱਟ, ਸੋਨਾਕਸ਼ੀ ਸਿੰਹਾ, ਆਦਿਤਯ ਰਾਏ ਕਪੂਰ, ਸੰਜੈ ਦੱਤ ਅਤੇ ਮਾਧੁਰੀ ਦਿਕਸ਼ਿਤ ਵੀ ਸ਼ਾਮਿਲ ਹਨ। ਫਿਲਮ ਇਸ ਸਾਲ ਅਪ੍ਰੈਲ 'ਚ ਰਿਲੀਜ ਹੋਵੇਗੀ।