ਸਾਲ 2019 ਦਾ ਆਖਰੀ ਹਫਤਾ ਚੱਲ ਰਿਹਾ ਹੈ। ਤੁਸੀਂ ਜਾਣਦੇ ਹੋ ਕਿ ਕਰੀਬ 100 ਫਿਲਮਾਂ ਵਾਲੇ ਇਸ ਸਾਲ ਦੀ ਆਖਰੀ ਵੱਡੀ ਫਿਲਮ ‘ਗੁੱਡ ਨਿਊਜ਼’ ਅੱਜ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ‘ਚ ਵੀ ਅਕਸ਼ੈ ਕੁਮਾਰ ਪ੍ਰਮੁੱਖ ਭੂਮਿਕਾ ‘ਚ ਹਨ। ਜੇਕਰ ਇਹ ਫਿਲਮ ਸਫਲ ਹੁੰਦੀ ਹੈ ਤਾਂ ਅਕਸ਼ੈ ਦੀ ਚੌਥੀ ਫਿਲਮ ਹੋਵੇਗੀ, ਜਿਸ ਨੇ ਸਾਲ ‘ਚ ਕਮਾਈ ਦਾ ਰਿਕਾਰਡ ਬਣਾਇਆ। ਸਾਲ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਫਿਲਮਾਂ ‘ਚ ਅਕਸ਼ੈ ਦੀਆਂ 3 ਫਿਲਮਾਂ ਸ਼ਾਮਲ ਹਨ। ਆਓ ਜਾਣਦੇ ਹਾਂ ਉਨ੍ਹਾਂ ਫਿਲਮਾਂ ਬਾਰੇ, ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਕਮਾਈ ਕਰਨ ਦਾ ਰਿਕਾਰਡ ਬਣਾਇਆ।
ਫਿਲਮ: ਵਾਰ- ਰਿਤਿਕ ਰੌਸ਼ਨ ਤੇ ਟਾਈਗਰ ਸ਼ਰਾਫ ਦੀ ਇਸ ਐਕਸ਼ਨ ਫਿਲਮ ਨੇ ਬਾਕਸ ਆਫਿਸ ‘ਤੇ ਕਮਾਲ ਕੀਤਾ ਅਤੇ 292.71 ਕਰੋੜ ਦੀ ਕਮਾਈ ਕੀਤੀ। ਇਹ ਫਿਲਮ ਸਾਲ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਬਣੀ ਹੈ।
ਫਿਲਮ: ਕਬੀਰ ਸਿੰਘ- ਤੇਲੁਗੂ ਫਿਲਮ ‘ਅਰਜੁਨ ਰੈੱਡੀ’ ਦੀ ਰੀਮੇਕ ਫਿਲਮ ਨੂੰ ਤਾਰੀਫਾਂ ਤੇ ਆਲੋਚਨਾਵਾਂ ਵੀ ਕਾਫੀ ਮਿਲੀਆਂ, ਜਿਸ ਨੇ ਬਾਕਸ ਆਫਿਸ ‘ਤੇ 276.34 ਕਰੋੜ ਦੀ ਕਮਾਈ ਕੀਤੀ।
ਫਿਲਮ: ਹਾਊਸਫੁੱਲ 4- ਲੰਬੀ-ਚੌੜੀ ਸਟਾਰਕਾਸਟ ਵਾਲੀ ਫਿਲਮ ਨੇ ਬਾਕਸ ਆਫਿਸ ‘ਤੇ 205 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ। ਹਾਲਾਂਕਿ ਪੁਨਰ ਜਨਮ ‘ਤੇ ਆਧਾਰਿਤ ਇਸ ਕਾਮੇਡੀ ਫਿਲਮ ਨੂੰ ਕ੍ਰਿਟਿਕਸ ਦੀ ਤਾਰੀਫ ਨਹੀਂ ਮਿਲੀ।
ਫਿਲਮ: ਮਿਸ਼ਨ ਮੰਗਲ- ਅਕਸ਼ੈ ਕੁਮਾਰ ਆਪਣੀ ਫਿਲਮ ‘ਮਿਸ਼ਨ ਮੰਗਲ’ ਦਾ ਸਭ ਤੋਂ ਵੱਡਾ ਚਿਹਰਾ ਸਨ ਪਰ ਅਸਲ ‘ਚ ਇਹ ਫਿਲਮ ਵਿਦਿਆ ਬਾਲਨ, ਸੋਨਾਕਸ਼ੀ ਸਿਨ੍ਹਾ ਵਰਗੀਆਂ ਅਦਾਕਾਰਾਂ ਦੀ ਫਿਲਮ ਸੀ। ‘ਮਿਸ਼ਨ ਮੰਗਲ’ ਨੇ 192.67 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਸੀ।
ਫਿਲਮ: ਟੋਟਲ ਧਮਾਲ- ‘ਟੋਟਲ ਧਮਾਲ’ ‘ਚ ਇਸ ਵਾਰ ਸਿਤਾਰਿਆਂ ਦੀ ਭਰਮਾਰ ਰਹੀ ਸੀ। ਇਸ ਸਟਾਰਕਾਸਟ ਨੂੰ ਇਸ ਵਾਰ ਅਜੈ ਦੇਵਗਨ, ਅਨਿਲ ਕਪੂਰ ਤੇ ਮਾਧੁਰੀ ਦੀਕਸ਼ਿਤ ਨੇ ਵੀ ਜੁਆਇਨ ਕੀਤਾ ਸੀ। ਇਸ ਕਾਮੇਡੀ ਫਿਲਮ ਨੇ 150.07 ਕਰੋੜ ਦੀ ਕਮਾਈ ਕੀਤੀ ਸੀ।
ਫਿਲਮ: ਉੜੀ ਦਿ ਸਰਜੀਕਲ ਸਟ੍ਰਾਈਕ- ਵਿੱਕੀ ਕੋਸ਼ਲ ਨੂੰ ਆਪਣੀ ਫਿਲਮ 'ਉੜੀ ਦਿ ਸਰਜੀਕਲ ਸਟ੍ਰਾਈਕ' ਲਈ ਨੈਸ਼ਨਲ ਐਵਾਰਡ ਵੀ ਮਿਲਿਆ ਹੈ। ਇਸ ਫਿਲਮ ਨੇ ਬਾਕਸ ਆਫਿਸ ਉੱਤੇ 244 ਕਰੋੜ ਰੁਪਏ ਦਾ ਕਾਰੋਬਾਰ ਕੀਤਾ।
ਫਿਲਮ: ਭਾਰਤ- ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਤੇ ਕੈਟਰੀਨਾ ਕੈਫ ਇੱਕ ਵਾਰ ਫਿਰ 'ਭਾਰਤ' ਨਾਲ ਨਜ਼ਰ ਆਏ ਅਤੇ ਇਹ ਜੋੜੀ ਦਰਸ਼ਕਾਂ ਨੂੰ ਖੂਬ ਪਸੰਦ ਆਈ। ਇਸ ਫਿਲਮ ਨੇ 197.34 ਕਰੋੜ ਰੁਪਏ ਦੀ ਕਮਾਈ ਕੀਤੀ।
ਫਿਲਮ: ਕੇਸਰੀ- ਫਿਲਮ 'ਕੇਸਰੀ' ਹੋਲੀ ਦੇ ਮੌਕੇ ਉੱਤੇ ਰਿਲੀਜ਼ ਹੋਈ ਸੀ, ਇਸ ਫਿਲਮ ਨੇ ਬਾਕਸ ਆਫਿਸ ਉੱਤੇ 151.87 ਕਰੋੜ ਦੀ ਧਮਾਕੇਦਾਰ ਕਮਾਈ ਕੀਤੀ ਸੀ। ਫਿਲਮ ਵਿੱਚ ਇੱਕ ਸਿੱਖ ਸਿਪਾਹੀ ਦੀ ਬਹਾਦਰੀ ਦੀ ਕਹਾਣੀ ਨੂੰ ਦਿਖਾਇਆ ਗਿਆ ਸੀ।
ਫਿਲਮ: ਸਾਹੋ- ਪ੍ਰਭਾਸ ਤੇ ਸ਼ਰਧਾ ਕਪੂਰ ਦੀ ਵੱਡੇ ਬਜਟ ਦੀ ਫਿਲਮ 'ਸਾਹੋ' ਨੇ 148 ਕਰੋੜ ਰੁਪਏ ਦੀ ਕਮਾਈ ਕੀਤਾ ਸੀ। ਹਾਲਾਂਕਿ ਇਸ ਵੱਡੇ ਬਜਟ ਦੀ ਫਿਲਮ ਤੋਂ ਕਾਫੀ ਜ਼ਿਆਦਾ ਉਮੀਦਾਂ ਸਨ ਪਰ 'ਬਾਹੁਬਲੀ' ਤੋਂ ਬਾਅਦ ਪ੍ਰਭਾਸ ਦੀ ਇਹ ਐਂਟਰੀ ਦਰਸ਼ਕਾਂ ਨੂੰ ਇੰਪ੍ਰੈੱਸ ਨਾ ਕਰ ਸਕੀ।
ਫਿਲਮ: ਛਿਛੋਰੇ- 'ਦੰਗਲ' ਵਰਗੀ ਬਲਾਕਬਸਟਰ ਤੋਂ ਬਾਅਦ ਨਿਰਦੇਸ਼ਕ ਨਿਤੇਸ਼ ਤਿਵਾਰੀ ਦੀ ਛਿਛੋਰੇ ਵੀ ਦਰਸ਼ਕਾਂ ਨੂੰ ਖੂਬ ਪਸੰਦ ਆਈ। ਸੁਸ਼ਾਂਤ ਸਿੰਘ ਰਾਜਪੂਤ ਤੇ ਸ਼ਰਧਾ ਕਪੂਰ ਦੀ ਇਸ ਫਿਲਮ ਨੇ 147.32 ਕਰੋੜ ਦੀ ਕਮਾਈ ਕੀਤੀ ਸੀ।